Advertisment

ਇੰਗਲੈਂਡ ਕ੍ਰਿਕਟ ਬੋਰਡ ਵੱਲੋਂ ਨਿਊਜ਼ੀਲੈਂਡ ਖਿਲਾਫ ਟੀ20 ਅਤੇ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ

author-image
Jashan A
Updated On
New Update
ਇੰਗਲੈਂਡ ਕ੍ਰਿਕਟ ਬੋਰਡ ਵੱਲੋਂ ਨਿਊਜ਼ੀਲੈਂਡ ਖਿਲਾਫ ਟੀ20 ਅਤੇ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ
Advertisment
ਇੰਗਲੈਂਡ ਕ੍ਰਿਕਟ ਬੋਰਡ ਵੱਲੋਂ ਨਿਊਜ਼ੀਲੈਂਡ ਖਿਲਾਫ ਟੀ20 ਅਤੇ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ,ਨਵੀਂ ਦਿੱਲੀ: ਨਵੰਬਰ ਮਹੀਨੇ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ20 ਸੀਰੀਜ਼ ਅਤੇ 2 ਮੈਚਾਂ ਦੀ ਟੈਸਟ ਸੀਰੀਜ਼ ਲਈ ਇੰਗਲੈਂਡ ਕ੍ਰਿਕਟ ਬੋਰਡ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। england teamਜਿਸ 'ਚ ਕਈ ਵੱਡੇ ਬਦਲਾਵ ਕੀਤੇ ਗਏ ਹਨ। ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਟੈਸਟ ਟੀਮ 'ਚੋਂ ਜੌਨੀ ਬੇਅਰਸਟੋ ਦੀ ਛੁੱਟੀ ਹੋ ਗਈ ਹੈ, ਉਥੇ ਹੀ ਏਸ਼ੇਜ਼ ਸੀਰੀਜ਼ 'ਚ ਬੇਹੱਦ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਜੇਸਨ ਰਾਏ ਨੂੰ ਵੀ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ:
Advertisment
ਕੇਰਲ ਹੜ੍ਹ ਪੀੜਤਾਂ ਨੇ ਪੰਜਾਬ ਤੋਂ ਰਾਹਤ ਸਮੱਗਰੀ ਪਹੁੰਚਣ 'ਤੇ ਕਿਹਾ "ਧੰਨਵਾਦ ਪੰਜਾਬ" england teamਇਸ ਤਰ੍ਹਾਂ ਹੈ ਟੈਸਟ ਟੀਮ : ਜੋ ਰੂਟ (ਕਪਤਾਨ), ਜੋਫਰਾ ਆਰਚਰ, ਸਟੁਅਰਟ ਬਰਾਡ, ਰੋਰੀ ਬਰਨਸੀ, ਜੋਸ ਬਟਲਰ, ਜੈਕ ਕਰਾਉਲੇ, ਸੈਮ ਕੁਰੇਨ, ਜੋਏ ਡੈਨਲੀ, ਜੈਕ ਲੀਚ, ਸਾਕਿਬ ਮਹਿਮੂਦ, ਮੈਟ ਪਾਰਕਿੰਸਨ, ਓਲੀ ਪੋਪ, ਡੋਮਿਨਿਕ ਸਿਬਲੇ, ਬੈਨ ਸਟੋਕਸ, ਕ੍ਰਿਸ ਵੋਕਸ। ਉਥੇ ਹੀ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ 5 ਟੀ20 ਮੈਚਾਂ ਦੀ ਸੀਰੀਜ ਇਕ ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੇ ਲਈ ਇੰਗਲਿਸ਼ ਸਿਲੈਕਟਰਸ ਨੇ ਚਾਰ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਟੀਮ ਦੀ ਕਪਤਾਨੀ ਵਰਲਡ ਕੱਪ ਜੇਤੂ ਕਪਤਾਨ ਆਇਨ ਮਾਰਗਨ ਹੀ ਕਰਨਗੇ। england teamਟੀ-20 ਟੀਮ : ਇਓਨ ਮੋਰਗਨ (ਕਪਤਾਨ), ਜੌਣੀ ਬੇਅਰਸਟੋ, ਟਾਮ ਬੇਂਟਨ, ਸੈਮ ਬਿਲਿੰਗਸ, ਪੈਟ ਬਰਾਊਨ, ਸੈਮ ਕਰਨ, ਟਾਮ ਕੁਰੇਨ, ਜੋ ਡੈਨਲੀ, ਲੁਈਸ ਗ੍ਰੈਗਾਰੀ, ਕ੍ਰਿਸ ਜਾਰਡਨ , ਸਾਕਿਬ ਮਹਿਮੂਦ, ਡੇਵਿਡ ਮਲਾਨ, ਪੈਟ ਪਾਰਕਿੰਸਨ, ਆਦਿਲ ਰਾਸ਼ਿਦ ਜੇਮਸ ਵਿੰਸ। -PTC News-
sports-news latest-sports-news england-cricket england-announced-t20-and-test-squad
Advertisment

Stay updated with the latest news headlines.

Follow us:
Advertisment