ਮੁੱਖ ਖਬਰਾਂ

ਇਸ ਭੈਣ ਨੇ ਆਪਣੇ ਭਰਾ ਦੇ ਬੱਚੇ ਨੂੰ ਦਿੱਤਾ ਜਨਮ , ਭਰਾ ਨੇ ਭੈਣ ਦੀ ਕੀਤੀ ਸ਼ਲਾਘਾ

By Shanker Badra -- July 17, 2019 9:07 pm -- Updated:Feb 15, 2021

ਇਸ ਭੈਣ ਨੇ ਆਪਣੇ ਭਰਾ ਦੇ ਬੱਚੇ ਨੂੰ ਦਿੱਤਾ ਜਨਮ , ਭਰਾ ਨੇ ਭੈਣ ਦੀ ਕੀਤੀ ਸ਼ਲਾਘਾ:ਡਨ : ਇੰਗਲੈਂਡ 'ਚ ਇੱਕ ਅਜਿਹਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਉੱਥੋਂ ਦੇ ਮੈਡੀਕਲ ਜਗਤ ਦੇ ਨਾਲ- ਨਾਲ ਆਮ ਲੋਕ ਵੀ ਹੈਰਾਨ ਰਹਿ ਗਏ ਹਨ। ਇੱਥੇ ਇੱਕ ਔਰਤ ਨੇ ਆਪਣੇ ਭਰਾ ਦੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਆਪਣੇ ਭਰਾ ਦੀ ਝੋਲੀ ਖ਼ੁਸ਼ੀਆਂ ਨਾਲ ਭਰ ਦਿੱਤੀ ਹੈ।ਇਸ ਦਾ ਕਾਰਨ ਭਰਾ ਦਾ ਸਮਲਿੰਗੀ ਰਿਲੇਸ਼ਨਸ਼ਿਪ ਵਿਚ ਹੋਣਾ ਸੀ ਅਤੇ ਅਣਜਾਣ ਔਰਤ ਨਾਲ ਸਰੌਗਸੀ ਲਈ ਭਰੋਸਾ ਨਹੀਂ ਕਰ ਸਕਣਾ ਸੀ। ਔਰਤ ਨੇ ਭਰਾ ਦ ਗੇ-ਪਾਰਟਨਰ ਦੇ ਸਪਰਮ ਦੇ ਜਰੀਏ ਬੱਚੇ ਨੂੰ ਜਨਮ ਦਿੱਤਾ।

England Sister gives birth to brother baby to avoid adoption costs ਇਸ ਭੈਣ ਨੇ ਆਪਣੇ ਭਰਾ ਦੇ ਬੱਚੇ ਨੂੰ ਦਿੱਤਾ ਜਨਮ , ਭਰਾ ਨੇ ਭੈਣ ਦੀ ਕੀਤੀ ਸ਼ਲਾਘਾ

ਬ੍ਰਿਟੇਨ ਦੇ ਕੁਮਬ੍ਰੀਆ ਦੀ ਰਹਿਣ ਵਾਲੀ 27 ਸਾਲਾ ਮਹਿਲਾ ਚੈਪਲ ਕੂਪਰ ਨੇ ਸਰੋਗੇਟ ਮਾਂ ਦੇ ਰੂਪ ਵਿਚ ਬੱਚੇ ਨੂੰ ਜਨਮ ਦਿੱਤਾ ਹੈ। ਉਸਨੇ ਗਰਭਧਾਰਨ ਲਈ ਕੂਪਰ ਦੇ ਐਗ ਸੈੱਲ ਅਤੇ ਭਰਾ ਦੇ ਸਮਲਿੰਗੀ ਪਾਰਟਨਰ ਦੇ ਸਪਰਮ ਦੀ ਵਰਤੋਂ ਕੀਤੀ ਗਈ। ਕੂਪਰ ਦੇ ਸਰੋਗੇਟ ਮਾਂ ਬਣਨ ਕਾਰਨ ਹੁਣ ਉਸ ਦਾ ਭਰਾ ਸਕੌਟ ਸਟੀਫੇਨਸਨ ਅਤੇ ਉਸ ਦਾ ਸਮਲਿੰਗੀ ਪਾਰਟਨਰ ਮਾਈਕਲ ਸਮਿਥ ਮਾਤਾ-ਪਿਤਾ ਬਣ ਗਏ ਹਨ।

England Sister gives birth to brother baby to avoid adoption costs ਇਸ ਭੈਣ ਨੇ ਆਪਣੇ ਭਰਾ ਦੇ ਬੱਚੇ ਨੂੰ ਦਿੱਤਾ ਜਨਮ , ਭਰਾ ਨੇ ਭੈਣ ਦੀ ਕੀਤੀ ਸ਼ਲਾਘਾ

ਦੱਸਿਆ ਜਾਂਦਾ ਹੈ ਕਿ ਬੱਚੇ ਨੂੰ ਜਨਮ ਦੇਣ ਵਾਲੀ ਕੂਪਰ ਨੇ 12 ਜੁਲਾਈ ਨੂੰ ਬੇਬੀ ਗਰਲ ਨੂੰ ਜਨਮ ਦਿੱਤਾ। ਉਨ੍ਹਾਂ ਬੱਚੀ ਦਾ ਨਾਮ ਹਾਰਪਰ ਐਲੀਜ਼ਾਬੇਥ ਸਮਿਥ ਰੱਖਿਆ ਹੈ। ਭਰਾ ਦੇ ਬੱਚੇ ਨੂੰ ਜਨਮ ਦੇਣ ਕਾਰਨ ਕੂਪਰ ਬੱਚੇ ਦੀ ਬਾਇਓਲੌਜੀਕਲ ਮਾਂ ਵੀ ਹੋਵੇਗੀ ਅਤੇ ਭੂਆ ਵੀ।

England Sister gives birth to brother baby to avoid adoption costs ਇਸ ਭੈਣ ਨੇ ਆਪਣੇ ਭਰਾ ਦੇ ਬੱਚੇ ਨੂੰ ਦਿੱਤਾ ਜਨਮ , ਭਰਾ ਨੇ ਭੈਣ ਦੀ ਕੀਤੀ ਸ਼ਲਾਘਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਸਪਤਾਲਾਂ ਦਾ ਮਾੜਾ ਹਾਲ ! ਦਿੱਲੀ ਦੇ ਇੱਕ ਹਸਪਤਾਲ ਨੇ ਆਪਰੇਸ਼ਨ ਲਈ ਔਰਤ ਨੂੰ ਦਿੱਤੀ 6 ਸਾਲ ਬਾਅਦ ਦੀ ਤਾਰੀਕ

ਦੱਸ ਦਈਏ ਕਿ ਕੂਪਰ ਖੁਦ ਇਕ ਬੇਟੀ ਦੀ ਮਾਂ ਹੈ। ਕੂਪਰ ਨੂੰ ਜਦੋਂ ਸਰੋਗੇਸੀ ਅਤੇ ਬੱਚਾ ਗੋਦ ਲੈਣ ਵਿਚ ਹੋਣ ਵਾਲੀਆਂ ਮੁਸ਼ਕਲਾਂ ਅਤੇ ਖਰਚ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਸ ਨੇ ਖੁਦ ਹੀ ਬਾਇਓਲੌਜੀਕਲ ਮਾਂ ਬਣਨ ਦਾ ਫੈਸਲਾ ਲਿਆ ਸੀ। ਕੂਪਰ ਦੇ ਭਰਾ ਅਤੇ ਉਸ ਦੇ ਸਾਥੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਭੈਣ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਸੁਪਰ ਹਿਊਮਨ ਦੱਸ਼ਿਆ ਹੈ। ਉਨ੍ਹਾਂ ਲਿਖਿਆ-ਕੂਪਰ ਦੀ ਸਮਰਥਾ, ਜਜ਼ਬਾ ਤੇ ਚੰਗੇ ਦਿਲ ਨੇ ਸਾਨੂੰ ਖੁਸ਼ੀਆਂ ਨਾਲ ਭਰ ਦਿੱਤਾ ਹੈ।
-PTCNews