Advertisment

ਸਵੱਛ ਭਾਰਤ ਸਰਵੇਖਣ 'ਚ ਪੰਜਾਬ ਦੇ ਵੱਧ ਤੋਂ ਵੱਧ ਸ਼ਹਿਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ

author-image
Ragini Joshi
New Update
ਸਵੱਛ ਭਾਰਤ ਸਰਵੇਖਣ 'ਚ ਪੰਜਾਬ ਦੇ ਵੱਧ ਤੋਂ ਵੱਧ ਸ਼ਹਿਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ
Advertisment
ensure punjab comes out top in swachh bharat sarvekshan, navjot singh sidhu: ਸਵੱਛ ਭਾਰਤ ਸਰਵੇਖਣ 'ਚ ਪੰਜਾਬ ਦੇ ਵੱਧ ਤੋਂ ਵੱਧ ਸ਼ਹਿਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ: ਨਵਜੋਤ ਸਿੰਘ ਸਿੱਧੂ • ਹਰੇਕ ਵਾਰਡ ਵਿੱਚ ਵਿਕਾਸ ਲਈ ਨੋਡਲ ਅਫਸਰ ਹੋਣਗੇ ਜਵਾਬਦੇਹ • ਬਾਇਓ ਮੀਟਰਿਕ ਹਾਜ਼ਰੀ ਯਕੀਨੀ ਬਣਾਈ ਜਾਵੇਗੀ • ਸਮੂਹ ਸਫਾਈ ਕਰਮੀਆਂ ਨੂੰ ਤਨਖਾਹ ਸਿੱਧੀ ਖਾਤਿਆਂ ਵਿੱਚ ਮਿਲੇਗੀ • ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ 29 ਜਨਵਰੀ ਤੋਂ ਬਾਅਦ ਸ਼ਹਿਰਾਂ ਦੀ ਸਫਾਈ ਦਾ ਜਾਇਜ਼ਾ ਲਈ ਅਚਨਚੇਤੀ ਦੌਰੇ ਕਰਨਗੇ ਚੰਡੀਗੜ: ''ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਹ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾਵੇਗੀ ਕਿ ਪੰਜਾਬ ਦੇ ਵੱਧ ਤੋਂ ਵੱਧ ਸ਼ਹਿਰ ਸਵੱਛ ਭਾਰਤ ਸਰਵੇਖਣ ਵਿੱਚ ਦੇਸ਼ ਦੇ ਸੁੰਦਰ ਸ਼ਹਿਰਾਂ ਵਿੱਚ ਸ਼ਾਮਲ ਹੋ ਸਕਣ।'' ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਮਿਉਂਸਪਲ ਭਵਨ ਵਿਖੇ ਸੂਬੇ ਦੇ ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰਾਂ, ਖੇਤਰੀ ਡਿਪਟੀ ਡਾਇਰੈਕਟਰ ਅਤੇ ਕਾਰਜ ਸਾਧਕ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਖੀ।
Advertisment
ensure punjab comes out top in swachh bharat sarvekshan, navjot singh sidhuਅਧਿਕਾਰੀਆਂ ਨੂੰ ਸਵੱਛ ਭਾਰਤ ਸਰਵੇਖਣ ਵਿੱਚ ਪੰਜਾਬ ਦੇ ਸ਼ਹਿਰਾਂ ਨੂੰ ਮੋਹਰੀ ਕਤਾਰ ਵਿੱਚ ਸ਼ਾਮਲ ਕਰਨਾ ਯਕੀਨੀ ਬਣਾਉਣ ਹਿੱਤ ਪੂਰੀ ਤਨਦੇਹੀ ਨਾਲ ਸੱਦਾ ਦਿੰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਇਸ ਮਿਸ਼ਨ ਨੂੰ ਕਾਮਯਾਬ ਬਣਾਉਣ ਅਤੇ ਆਉਣ ਵਾਲੀਆਂ ਨਸਲਾਂ ਲਈ ਇਕ ਸਾਫ ਸੁਥਰੇ ਵਾਤਾਵਰਣ ਦੀ ਸੌਗਾਤ ਛੱਡ ਕੇ ਜਾਣਾ ਯਕੀਨੀ ਬਣਾਉਣ ਲਈ ਇਕ ਬਹੁ ਧਿਰੀ ਰਣਨੀਤੀ ਉਪਰ ਅਮਲ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਹਰ ਸ਼ਹਿਰ/ਕਸਬੇ ਦੇ ਹਰੇਕ ਵਾਰਡ ਵਿੱਚ ਇਕ ਨੋਡਲ ਅਧਿਕਾਰੀ ਇਹ ਯਕੀਨੀ ਬਣਾਵੇਗਾ ਕਿ ਉਸ ਅਧੀਨ ਆਉਂਦਾ ਖੇਤਰ ਸਫਾਈ ਪੱਖੋਂ ਉਤਮ ਹੋਵੇ ਅਤੇ ਕਿਸੇ ਕਿਸਮ ਦੀ ਅਣਗਹਿਲੀ ਜਾਂ ਗੰਦਗੀ ਉਹ ਸਿੱਧੇ ਤੌਰ 'ਤੇ ਜਵਾਬਦੇਹ ਹੋਵੇਗਾ। ਇਸ ਤੋਂ ਇਲਾਵਾ ਨੋਡਲ ਅਧਿਕਾਰੀਆਂ ਅਤੇ ਉਸ ਅਧੀਨ ਆਉਂਦੇ ਸਟਾਫ ਦੇ ਨਾਮ ਅਤੇ ਸੰਪਰਕ ਨੰਬਰ ਸਬੰਧਤ ਮਿਉਂਸਪੈਲਟੀ ਦਫਤਰ ਦੇ ਨੋਟਿਸ ਬੋਰਡ ਅਤੇ ਵਿਭਾਗ ਦੀ ਵੈਬਸਾਈਟ ਉਪਰ ਅਪਲੋਡ ਕਰ ਕੇ ਜਨਤਕ ਕੀਤੇ ਜਾਣਗੇ। ensure punjab comes out top in swachh bharat sarvekshan, navjot singh sidhuensure punjab comes out top in swachh bharat sarvekshan, navjot singh sidhu: ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸਾਰੇ ਕਾਰਜ ਸਾਧਰ ਅਫਸਰ ਆਪੋ-ਆਪਣੇ ਖੇਤਰਾਂ ਵਿੱਚ ਸਫਾਈ ਪ੍ਰਬੰਧਾਂ ਦੀ ਨਿਰੰਤਰ ਨਿਗਰਾਨੀ ਕਰਨਗੇ ਅਤੇ ਸਫਾਈ ਪ੍ਰਬੰਧਾਂ ਬਾਰੇ ਆਪਣੀ ਰਿਪੋਰਟ ਹਰ 15 ਦਿਨਾਂ ਬਾਅਦ ਆਪਣੇ ਖੇਤਰੀ ਡਿਪਟੀ ਡਾਇਰੈਕਟਰ ਨੂੰ ਦੇਣਗੇ ਜੋ ਅਗਾਂਹ ਮਹੀਨਾਵਾਰੀ ਰਿਪੋਰਟ ਡਾਇਰੈਕਟਰ ਨੂੰ ਸੌਂਪਣਗੇ। ਉਨ•ਾਂ ਕਿਹਾ ਕਿ ਵਾਰਡਾਂ ਦੀ ਸਫਾਈ ਪੱਖੋਂ ਗਰੇਡਿੰਗ ਕੀਤੀ ਜਾਵੇਗੀ। ਸਫਾਈ ਕਰਮੀਆਂ ਦੀਆਂ ਤਨਖਾਹ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਉਨ•ਾਂ ਐਲਾਨ ਕੀਤਾ ਕਿ ਹਰ ਸਫਾਈ ਕਰਮੀ ਦੇ ਖਾਤੇ ਵਿੱਚ ਸਿੱਧੀ ਤਨਖਾਹ ਜਮ•ਾਂ ਹੋਵੇਗੀ। ਉਨ•ਾਂ ਅੱਗੇ ਕਿਹਾ ਕਿ ਕਈ ਸ਼ਹਿਰਾਂ ਵਿੱਚ ਘੱਟ ਸਫਾਈ ਕਰਮਚਾਰੀਆਂ ਤੋਂ ਕੰਮ ਕਰਵਾ ਕੇ ਵੱਧ ਸਫਾਈ ਕਰਮਚਾਰੀਆਂ ਦੀ ਬੋਗਸ ਹਾਜ਼ਰੀ ਲਗਾਉਣ ਦੀ ਪ੍ਰਥਾ ਨੂੰ ਰੋਕਣ ਲਈ ਸਫਾਈ ਕਰਮਚਾਰੀਆਂ ਦੀ ਬਾਇਓ ਮੀਟਰਿਕ ਹਾਜ਼ਰੀ ਲੱਗੇਗੀ। ਸ. ਸਿੱਧੂ ਨੇ ਅੰਤ ਵਿੱਚ ਸਾਰੇ ਕਮਿਸ਼ਨਰਾਂ, ਡਿਪਟੀ ਡਾਇਰੈਕਟਰਾਂ ਤੇ ਕਾਰਜ ਸਾਧਕ ਅਫਸਰਾਂ ਨੂੰ ਕਿਹਾ ਕਿ ਸਫਾਈ ਪ੍ਰਬੰਧਾਂ ਸਬੰਧੀ ਨੋਡਲ ਅਫਸਰ ਤਾਇਨਾਤ ਕਰਨ ਅਤੇ ਹੋਰ ਪ੍ਰਬੰਧ ਮੁਕੰਮਲ ਕਰ ਲੈਣ ਅਤੇ 29 ਜਨਵਰੀ ਤੋਂ ਬਾਅਦ ਉਹ ਖੁਦ ਸਾਰੇ ਸ਼ਹਿਰਾਂ/ਕਸਬਿਆਂ ਦਾ ਅਚਨਚੇਤੀ ਦੌਰਾ ਕਰ ਕੇ ਵਾਰਡਾਂ ਦਾ ਦੌਰਾ ਕਰ ਕੇ ਸਫਾਈ ਪ੍ਰਬੰਧਾਂ ਦਾ ਨਿਰੀਖਣ ਕਰਨਗੇ। ਉਨ•ਾਂ ਕਿਹਾ ਕਿ ਕਿਸੇ ਕਿਸਮ ਦੀ ਅਣਗਹਿਲੀ ਲਈ ਸਬੰਧਤ ਖੇਤਰ ਦਾ ਨੋਡਲ ਅਫਸਰ ਜਵਾਬਦੇਹ ਹੋਵੇਗਾ ਅਤੇ ਉਹ ਨਿੱਜੀ ਤੌਰ 'ਤੇ ਨੋਡਲ ਅਫਸਰ ਤੋਂ ਇਸ ਦੀ ਰਿਪੋਰਟ ਲੈਣਗੇ। ensure punjab comes out top in swachh bharat sarvekshan, navjot singh sidhuਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸਾਦ ਨੇ ਬੋਲਦਿਆਂ ਕਿਹਾ ਕਿ ਸਫਾਈ ਰੱਖਣਾ ਹਰੇਕ ਸ਼ਹਿਰੀ ਦਾ ਫਰਜ਼ ਬਣਦਾ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਇਹ ਜ਼ਿੰਮਵਾਰੀ ਬਣਦੀ ਹੈ ਕਿ ਸ਼ਹਿਰੀਆਂ ਨੂੰ ਸਫਾਈ ਪ੍ਰਤੀ ਜਾਗਰੂਕ ਵੀ ਕਰਨ ਅਤੇ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਵੀ ਕਰਨ। ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਪੰਜਾਬ ਦੇ ਸ਼ਹਿਰਾਂ ਵੱਲੋਂ ਸਾਰੇ ਟੀਚੇ ਸਮੇਂ ਤੋਂ ਪਹਿਲਾਂ ਪੂਰੇ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ 61 ਸ਼ਹਿਰੀ ਸਥਾਨਕ ਇਕਾਈਆਂ ਖੁੱਲ•ੇ ਵਿੱਚ ਸੌਚ ਤੋਂ ਮੁਕਤ ਹੋਣਗੀਆਂ। 31 ਮਾਰਚ 2018 ਤੱਕ ਇਹ ਗਿਣਤੀ 101 ਅਤੇ 30 ਜੂਨ 2018 ਤੱਕ ਸਾਰੇ 168 ਸ਼ਹਿਰ ਤੇ ਕਸਬੇ ਖੁੱਲ•ੇ ਵਿੱਚ ਸੌਚ ਤੋਂ ਮੁਕਤ (ਓ.ਐਫ.ਡੀ.) ਹੋਣਗੇ। ਇਸ ਮੌਕੇ ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ, ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਪਟਿਆਲਾ ਖੇਤਰ ਦੀ ਡਿਪਟੀ ਡਾਇਰੈਕਟਰ ਜੀਵਨਜੋਤ ਕੌਰ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਨੇ ਆਪੋ-ਆਪਣੇ ਖੇਤਰਾਂ ਵਿੱਚ ਕੀਤੇ ਚੰਗੇ ਸਫਾਈ ਪ੍ਰਬੰਧਾਂ ਬਾਰੇ ਵਿਸ਼ੇਸ਼ ਪੇਸ਼ਕਾਰੀ ਸਕਰੀਨ ਉਪਰ ਦਿੱਤੀ ਜਿਸ ਨੂੰ ਮੰਤਰੀ ਨੇ ਖੂਬ ਸਲਾਹਿਆ। ਸ. ਸਿੱਧੂ ਨੇ ਬਾਕੀ ਅਧਿਕਾਰੀਆਂ ਨੂੰ ਵੀ ਆਪਣੇ ਖੇਤਰਾਂ ਵਿੱਚ ਇਸੇ ਤਰ•ਾਂ ਕੰਮ ਕਰਨ। —PTC News-
shiromani-akali-dal bhagwant-mann punjabi-news sad navjot-singh-sidhu sukhbir-badal rahul-gandhi punjab-congress captain-amarinder-singh punjab-politics latest-punjabi-news latest-news-in-punjabi indian-national-congress aam-aadmi-party-punjab aap-punjab sukhpal-khaira news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab punjab-comes-out-top-in-swachh-bharat-sarvekshan
Advertisment

Stay updated with the latest news headlines.

Follow us:
Advertisment