ਹੋਰ ਖਬਰਾਂ

ਦਿਲਜੀਤ ਦੋਸਾਂਝ ਤੇ ਬਾਦਸ਼ਾਹ ਨੇ ਇਸ ਤਰ੍ਹਾਂ ਖੋਲ੍ਹੇ ਦਿਲ ਦੇ ਰਾਜ (ਵੀਡੀਓ)

By Jashan A -- December 04, 2018 7:30 pm -- Updated:December 04, 2018 7:33 pm

ਦਿਲਜੀਤ ਦੋਸਾਂਝ ਤੇ ਬਾਦਸ਼ਾਹ ਨੇ ਇਸ ਤਰ੍ਹਾਂ ਖੋਲ੍ਹੇ ਦਿਲ ਦੇ ਰਾਜ (ਵੀਡੀਓ),ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ
ਦਿਲਜੀਤ ਦੋਸਾਂਝ ਅੱਜ ਆਪਣੀ ਮੇਹਨਤ ਸਦਕਾ ਦੁਨੀਆਂ 'ਚ ਵੱਖਰੀ ਪਹਿਚਾਣ ਬਣਾ ਲਈ ਹੈ। ਅੱਜ ਦਿਲਜੀਤ ਦੇ ਦੁਨੀਆਂ ਭਰ 'ਚ ਪ੍ਰਸੰਸਕ ਹਨ। ਦਲਜੀਤ ਦੋਸਾਂਝ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ।

ਦਿਲਜੀਤ ਜਦ ਵੀ ਕੁਝ ਕਰਦੇ ਹਨ ਆਪਣੇ ਚਾਹੁਣ ਵਾਲਿਆਂ ਕੁਝ ਵੱਖਰਾ ਕਰਦੇ ਹਨ। ਗਾਇਕੀ 'ਚ ਕਮਾਲ ਦਿਖਾਉਣ ਤੋਂ ਬਾਅਦ ਦਲਜੀਤ ਹੁਣ ਆਪਣਾ ਜਲਵਾ ਬਾਲੀਵੁਡ ਇੰਡਸਟਰੀ 'ਚ ਦਿਖਾ ਰਹੇ ਹਨ। ਜਿਸ ਦੌਰਾਨ ਦਿਲਜੀਤ ਦੋਸਾਂਝ, ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਦੇ ਸੀਜ਼ਨ 6 'ਚ ਨਜ਼ਰ ਆਉਣਗੇ ਤੇ ਦਿਲਜੀਤ ਨਾਲ ਪੰਜਾਬ ਦਾ ਸੁਪਰ ਸਟਾਰ ਰੈਪਰ ਬਾਦਸ਼ਾਹ ਵੀ ਸ਼ਾਮਲ ਹੋਣਗੇ।

ਦਿਲਜੀਤ ਦੋਸਾਂਝ ਨੇ ਅਪਣੇ ਇੰਸਟਾਗ੍ਰਾਮ ਤੋਂ ਵੀਡੀਓ ਸ਼ੋਅ ਕਰਦੇ ਹੋਏ ਲਿਖਿਆ ਹੈ ਕਿ, ''ਜੇ ਅੰਗਰੇਜ਼ੀ ਆਉਂਦੀ ਤਾਂ ਹੋਰ ਵਧੀਆ ਖੇਡਦਾ।'' ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਦਿਲਜੀਤ ਦੋਸਾਂਝ ਅਤੇ ਬਾਦਸ਼ਾਹ ਬਹੁਤ ਮਸਤੀ ਕਰ ਰਹੇ ਹਨ। ਦਿਲਜੀਤ ਨੇ ਕਿਹਾ ਕਿ ਉਹ ਬਚਪਨ 'ਚ ਪਰਮਾਤਮਾ ਅੱਗੇ ਇਹ ਹੀ ਪ੍ਰਾਥਨਾ ਕਰਦੇ ਸਨ ਕਿ ਉਨ੍ਹਾਂ ਨੂੰ ਸਾਰੇ ਜਾਨਣ।


ਵੀਡੀਓ 'ਚ ਦੋਵੇਂ ਬਹੁਤ ਹਾਸਾ ਮਜ਼ਾਕ ਕਰਦੇ ਦਿਖਾਈ ਦੇ ਰਹੇ ਹਨ।ਇਸ ਤੋਂ ਪਹਿਲਾਂ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' ਸੀਜ਼ਨ 6 ਹੁਣ ਤੱਕ ਦੀਪਿਕਾ ਪਾਦੂਕੋਣ, ਆਲੀਆ ਭੱਟ, ਆਮਿਰ ਖਾਨ, ਕੈਟਰੀਨਾ ਕੈਫ, ਵਰੁਣ ਧਵਨ ਅਤੇ ਕਾਜੋਲ ਤੇ ਕਈ ਹੋਰ ਸੈਲੀਬ੍ਰੇਟੀ ਇਸ ਸ਼ੋਅ ਨੂੰ ਚਾਰ ਚੰਨ ਲਾ ਚੁੱਕੇ ਹਨ ਤੇ ਇਸ ਵਾਰ ਕਰਨ ਦੇ ਇਸ ਮਸ਼ਹੂਰ ਸ਼ੋਅ 'ਚ ਪੰਜਾਬ ਦੇ ਦੋ ਸੁਪਰਸਟਾਰ ਦਿਲਜੀਤ ਦੋਸਾਂਝ ਤੇ ਰੈਪਰ ਬਾਦਸ਼ਾਹ ਨਜ਼ਰ ਆਉਣਗੇ।

-PTC News

  • Share