ਹੋਰ ਖਬਰਾਂ

ਸਮੇਂ ਦੀ ਕਦਰ ਨਾ ਕਰਨ ਵਾਲੇ ਨੇਤਾਵਾਂ ਨੂੰ ਪਾਕਿਸਤਾਨ ਮੀਡੀਆ ਨੇ ਇੰਝ ਸਿਖਾਇਆ ਸਬਕ

By Jagroop Kaur -- April 13, 2021 3:20 pm -- Updated:April 13, 2021 3:20 pm

ਸਿਆਣੇ ਕਹਿੰਦੇ ਹੈ ਜੋ ਵਕ਼ਤ ਦੀ ਕਦਰ ਨਹੀਂ ਕਰਦਾ ਫਿਰ ਉਸਦੀ ਕਦਰ ਵਕਤ ਨਹੀਂ ਕਰਦਾ , ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਪਾਕਿਸਤਾਨ ਜਦ ਉੱਚੇ ਦਰਜੇ 'ਤੇ ਬੈਠੇ ਨੇਤਾ ਲੋਕ ਵਕਤ ਦੀ ਨਜ਼ਾਕਤ ਨੂੰ ਨਾ ਸਮਝ ਸਕੇ ਅਤੇ ਆਪਣੀ ਲੇਟ ਲਤੀਫੀ 'ਚ ਰਹੇ , ਜਿਸ ਕਾਰਨ ਉਹਨਾਂ ਲੋਕਾਂ ਨੂੰ ਕਈ ਘੰਟੇ ਖੱਜਲ ਹੋਣਾ ਪਿਆ। ਫਿਰ ਇਸਦਾ ਜੋ ਅੰਜਾਮ ਦੀ ਉਹ ਤੁਸੀਂ ਹੇਠ ਦਿੱਤੇ ਵੀਡੀਓ ਦੇ ਲਿੰਕ 'ਚ ਦੇਖ ਸਕਦੇ ਹੋ |

Read More : ਕੋਰੋਨਾ ਵਾਇਰਸ ਦੌਰਾਨ ਵਰਤੀ ਗਈ ਸਖਤੀ ਇਟਲੀ ਦੇ ਸਿਹਤ ਮੰਤਰੀ ਨੂੰ...
ਦਰਅਸਲ ਸੋਸ਼ਲ ਮੀਡੀਆ 'ਤੇ ਇਹਨੀ ਦਿਨੀਂ ਇਕ ਵੀਡੀਓ ਖ਼ਾਸੀ ਵਾਇਰਲ ਹੋ ਰਹੀ ਹੈ , ਜਿਸ 'ਤੇ ਪਾਕਿਸਤਾਨ ਦੇ ਸਿਆਸੀ ਨੇਤਾਵਾਂ ਦੀ ਕੈਮਰੇ ਸਾਹਮਣੇ ਬੇਇਜ਼ੱਤੀ ਜੱਗ ਜਾਹਿਰ ਹੋਈ ਹੈ । ਇਸ ਵੀਡੀਓ ਵਿਚ ਸਥਾਨਕ ਪੱਤਰਕਾਰ ਨੇਤਾਵਾਂ ਦੀ ਲੇਟ-ਲਤੀਫੀ 'ਤੇ ਭੜਕਦੇ ਹੋਏ ਉਨ੍ਹਾਂ ਨੂੰ ਚੰਗੀਆਂ-ਚੰਗੀਆਂ ਸੁਣਾ ਰਹੇ ਹਨ।

Read More : ਗੁਜਰਾਤ ਦੇ ਸਕੂਲ ‘ਚ ਅੱਗ ਲੱਗਣ ਨਾਲ ਫ਼ਸੇ ਬੱਚੇ ਅਤੇ ਕਰਮਚਾਰੀ,...

ਇੰਨਾ ਹੀ ਨਹੀਂ, ਜਦ ਇਹ ਨੇਤਾ ਮੀਡੀਆ ਨੂੰ ਸੰਬੋਧਿਤ ਕਰਨ ਪਹੁੰਚੇ ਤਾਂ ਪੱਤਰਕਾਰਾਂ ਨੇ ਬਾਇਕਾਟ ਕਰਦੇ ਹੋ ਸਾਹਮਣਿਓ ਮਾਈਕ ਤੱਕ ਚੁੱਕ ਲਏ। ਹਾਲਾਂਕਿ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਪਾਕਿਸਤਾਨ ਦੇ ਕਿਹੜੇ ਇਲਾਕੇ ਦੀ ਹੈ ਅਤੇ ਇਸ ਨੂੰ ਕਦੋਂ ਸ਼ੂਟ ਕੀਤੀ ਗਈ।

Read More: ਭਾਰਤ ਦੀ ਇਜਾਜ਼ਤ ਤੋਂ ਬਿਨਾਂ ਅਮਰੀਕਾ ਨੇ ਲਕਸ਼ਦੀਪ ਕੋਲ ਭੇਜਿਆ ਜੰਗੀ...

ਨੇਤਾਵਾਂ ਅੱਗਿਓਂ ਚੁੱਕ ਲੈ ਗਏ ਮਾਈਕ
ਇਸ ਵੀਡੀਓ ਵਿਚ ਪੱਤਰਕਾਰ ਸਾਹਮਣੇ ਖੜ੍ਹੇ ਨੇਤਾਵਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਪਿਛਲੇ 2/3 ਘੰਟੇ ਤੋਂ ਇਥੇ ਖੜ੍ਹੇ ਹਨ । ਇਕ ਪਾਸੇ ਦੇਸ਼ ਵਿਚ ਕ੍ਰਪਸ਼ਨ ਹੋ ਰਹੀ ਹੈ ਝੇਲਮ ਵਿਚ ਧੋਖਾਧੜੀ ਬੇਹਤਾਸ਼ਾ ਹੈ, ਲੁੱਟਖੋਹ ਦਾ ਬਾਜ਼ਾਰ ਗਰਮ ਹੈ। ਉੱਤੋਂ ਸਭ ਸਰਕਾਰੀ ਅਫਸਰ ਵੈਲਫੇਅਰ ਦੇ ਨਾਂ 'ਤੇ ਇਥੇ ਲੁੱਟਖੋਹ ਕਰ ਰਹੇ ਹਨ ,ਪਰ ਤੁਸੀਂ ਸਾਨੂੰ ਸਮਾਂ ਨਹੀਂ ਦਿੱਤਾ ਅਤੇ ਜਲੀਲ ਬਹੁਤ ਕੀਤਾ ਇਸ ਲਈ ਅਸੀਂ ਬਾਈਕਾਟ ਕਰ ਰਹੇ ਹਾਂ। ਇਸ ਤੋਂ ਬਾਅਦ ਸਭ ਪੱਤਰਕਾਰ ਨੇਤਾਵਾਂ ਸਾਹਮਣਿਓ ਆਪਣੇ-ਆਪਣੇ ਮਾਈਕ ਚੁੱਕ ਲੈ ਗਏ।The journalist was picked up by the mole accused of jaleelਇਸ ਵਾਕੇ ਤੋਂ ਬਾਅਦ ਹੁਣ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਥੇ ਹੀ ਲੋਕ ਪਾਕਿਸਤਾਨ ਮੀਡੀਆ ਦੀ ਸਿਫਤ ਵੀ ਕਰ ਰਿਹਾ ਹੈ , ਕਿ ਅਜਿਹਾ ਕਰਾਂਗੇ ਤਾਂ ਹੀ ਵੱਡੇ ਵੱਡੇ ਸਿਆਸੀ ਨੇਟਵਾਣਾ ਨੂੰ ਵਕ਼ਤ ਅਤੇ ਇਨਸਾਨ ਦੀ ਕਦਰ ਹੋਵੇਗੀ , ਜੋ ਇੰਨੇ ਘੰਟਿਆਂ ਦਾ ਸਬਰ ਕਰ ਕੇ ਉਹਨਾਂ ਦੀ ਗੱਲ ਨੂੰ ਜਨਤਕ ਕਰਦੇ ਹਨ , ਇਸ ਦੌਰਾਨ ਉਹਨਾਂ ਨੂੰ ਪੂਰਨਤਾ ਨਾਲ ਇੱਜਤ ਵੀ ਨਹੀਂ ਮਿਲਦੀ। ਇਸ ਨਾਲ ਉਨ੍ਹਾਂ ਦੇ ਕੰਮ 'ਤੇ ਵੀ ਪ੍ਰਭਾਵ ਪੈਂਦਾ ਹੈ।
  • Share