Thu, Apr 25, 2024
Whatsapp

ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ

Written by  Joshi -- February 08th 2018 02:53 PM -- Updated: February 08th 2018 02:59 PM
ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ

ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ

epic trailer of ‘sajjan singh rangroot’ is out, Diljit Singh excited for movie release: ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ "ਸੱਜਣ ਸਿੰਘ ਰੰਗਰੂਟ" ਫਿਲਮ ਦਾ ਟ੍ਰੇਲਰ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇਕ ਨਵੇਂ ਪੱਧਰ 'ਤੇ ਲੈ ਗਿਆ ਹੈ ਅਤੇ ਇਸਨੂੰ ਇੱਕ ਅਨੋਖੇ ਅਤੇ ਨਵੇਂ ਢੰਗ ਨਾਲ ਪਰਿਭਾਸ਼ਿਤ ਕੀਤਾ ਹੈ। ਇਸ ਫਿਲਮ ਦੇ ਆਉਣ ਨਾਲ ਆਖ਼ਰਕਾਰ ਦਿਲਜੀਤ ਦੋਸਾਂਝ ਦੇ ਸਾਰੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖਤਮ ਹੋਣ ਕਿਨਾਰੇ ਪਹੁੰਚ ਗਿਆ ਹੈ। ਵਿਸ਼ਵ ਯੁੱਧ 1 ਵਿਚ ਸਿੱਖ ਸਿਪਾਹੀਆਂ ਦੀ ਭੂਮਿਕਾ 'ਤੇ ਆਧਾਰਤ' ਸੱਜਣ ਸਿੰਘ ਰੰਗਰੂਟ ਫਿਲਮ ਦੇ ਆਉਣ ਨਾਲ ਪੂਰੀ ਦੁਨੀਆਂ ਸਿੱਖ ਕੌਮ ਦੀ ਬਹਾਦਰੀ ਅਤੇ ਵੀਰਤਾ ਭਰੇ ਇਤਿਹਾਸ ਤੋਂ ਇੱਕ ਵਾਰ ਫਿਰ ਜਾਣੂ ਹੋ ਸਕੇਗੀ। ਦਿਲਜੀਤ ਦੇ ਟ੍ਰੇਲਰ ਵਿਚ ਇਕ ਡਾਇਲਾਗ, 'ਸਾਡੇ ਡੁੱਲੇ ਖੂਨ ਦੀ ਕੋਈ ਕਦਰ ਵੀ ਪਊਗੀ?' ਨੂੰ ਅਸੀਂ ਕਹਾਣੀ ਦਾ ਸਾਰ ਕਹਿ ਸਕਦੇ ਹਾਂ। ਭਾਰਤੀ ਬ੍ਰਿਟਿਸ਼ ਫੌਜ 'ਚ ਕੌਮ ਦਾ ਪਹਿਲੇ ਵਿਸ਼ਵ ਯੁੱਧ 1 ਦੌਰਾਨ ਬਿਹਤਰੀਨ ਅਤੇ ਬਹਾਦਰੀ ਭਰਿਆ ਪ੍ਰਦਰਸ਼ਨ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਬਾਖੂਬੀ ਦਰਸਾਉਦਾ ਹੈ। ਟ੍ਰੇਲਰ 'ਚ ਦਿਲਜੀਤ ਅਤੇ ਯੋਗਰਾਜ ਵਿਚਲੀ ਗੱਲਬਾਤ ਲੂ ਕੰਢੇ ਖੜ੍ਹੇ ਕਰ ਦੇਣ ਵਾਲੀ ਹੈ ਅਤੇ ਯੁੱਧ ਦੇ ਦੀਰਾਨ ਦੇ ਭਿਆਨਕ ਮੰਜ਼ਰ ਨੂੰ ਬਾਖੂਬੀ ਦਰਸਾਉਂਦੀ ਹੈ। ਜੇ ਤੁਸੀਂ ਸੋਚਿਆ ਹੈ ਕਿ ਇੱਕ ਪੰਜਾਬੀ ਫਿਲਮ ਹੋਣ ਦੇ ਨਾਤੇ, ਨਿਰਮਾਤਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਰਗੇ ਅਸਲੀ ਯੁੱਧ ਨਹੀਂ ਦਿਖਾ ਸਕਣਗੇ, ਤਾਂ ਇਸ ਜਗ੍ਹਾ ਵੀ ਤੁਸੀਂ ਗਲਤ ਸਾਬਿਤ ਹੋ ਸਕਦੇ ਹੋ, ਕਿਉਂਕਿ ਫਿਲਮ ਦੇ ਟ੍ਰੇਲਰ ਨੇ ਅਜਿਹੇ ਸਾਰੇ ਸ਼ੰਕਿਆਂ ਨੂੰ ਰੱਦ ਕਰ ਦਿੱਤਾ ਹੈ। ਪੰਕਜ ਬੱਤਰਾ ਦੀ ਸ਼ਾਨਦਾਰ ਦਿਸ਼ਾ ਨਿਰੇਦਸ਼ ਅਤੇ ਜੰਗ ਦੇ ਅਸਲੀਅਤ ਵਾਂਗ ਫਿਲਮਾਏ ਗਏ ਦ੍ਰਿਸ਼ ਨਾਲ ਤਕਨਾਲੋਜੀ ਦਾ ਬਾਖੂਬੀ ਕਮਾਲ ਨਾਲ ਇਹ ਫਿਲਮ ਹਾਲੀਵੁਡ ਫਿਲਮਾਂ ਨਾਲੋਂ ਘੱਟ ਨਹੀਂ ਜਾਪ ਰਹੀ। 23 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਯਕੀਨਨ ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਬਲਕਿ ਪੂਰੇ ਵਿਸ਼ਵ ਨੂੰ ਸਿੱਖ ਕੌਮ ਦੇ ਸ਼ਾਨਦਾਰ ਅਤੇ ਵੀਰਤਾ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਤਿਆਰ ਹੈ। —PTC News


Top News view more...

Latest News view more...