ਮੁੱਖ ਖਬਰਾਂ

75 ਸਾਲ ਆਜ਼ਾਦੀ ਦੇ ਬੀਤਣ ਮਗਰੋਂ ਵੀ ਸੁਤੰਤਰਤਾ ਸੰਗਰਾਮੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ

By Ravinder Singh -- August 13, 2022 7:32 pm -- Updated:August 13, 2022 7:37 pm

ਹੁਸ਼ਿਆਰਪੁਰ : ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਸਾਰੇ ਯੋਧਿਆਂ ਨੇ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦੀ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਅਜਿਹੇ ਹੀ ਕੁਝ ਲੋਕਾਂ ਨੇ ਆਜ਼ਾਦੀ ਦੀ ਜੰਗ ਵਿੱਚ ਕਾਲਾ ਪਾਣੀ ਤੱਕ ਦੀ ਸਜ਼ਾ ਵੀ ਕੱਟੀ ਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਨਸ਼ਾਵਰ ਕਰ ਦਿੱਤਾ। ਉਨ੍ਹਾਂ ਵਿਚੋਂ ਹੁਸ਼ਿਆਰਪੁਰ ਦੇ ਪਿੰਡ ਸਵਾਰ ਦੇ ਰੋਸ਼ਨ ਲਾਲ ਹਨ ਜੋ ਆਜ਼ਾਦ ਹਿੰਦ ਫ਼ੌਜ ਵਿੱਚ ਸਿਪਾਹੀ 19 ਸਾਲ ਦੀ ਉਮਰ ਵਿੱਚ ਭਰਤੀ ਹੋਏ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਜੰਗ ਲੜੀ।

75 ਸਾਲ ਆਜ਼ਾਦੀ ਦੇ ਬੀਤਣ ਮਗਰੋਂ ਵੀ ਸੁਤੰਤਰਤਾ ਸੰਗਰਾਮੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰਰੋਸ਼ਨ ਲਾਲ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪੰਜ ਲੜਕੇ ਹਨ ਤੇ ਉਨ੍ਹਾਂ ਦੀ ਪਤਨੀ ਸ਼ੁਕੰਤਲਾ ਦੇਵੀ ਹੈ। ਉਨ੍ਹਾਂ ਦੇ ਛੋਟੇ ਵਿਜੈ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਦੱਸਦੇ ਸਨ ਕਿ ਉਨ੍ਹਾਂ ਨੇ ਨੇਤਾ ਜੀ ਦੇ ਨਾਲ ਜਾਪਾਨ ਵਿੱਚ ਯੁੱਧ ਲੜਿਆ ਤੇ ਕੋਲਕਾਤਾ ਅਤੇ ਸਿੰਗਾਪੁਰ ਵਿੱਚ ਜੇਲ੍ਹ ਕੱਟੀ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਕਈ ਦਿਨ ਭੁੱਖੇ ਰਹਿ ਕੇ ਵੀ ਬਤਾਏ। 2003 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

75 ਸਾਲ ਆਜ਼ਾਦੀ ਦੇ ਬੀਤਣ ਮਗਰੋਂ ਵੀ ਸੁਤੰਤਰਤਾ ਸੰਗਰਾਮੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰਉਥੇ ਆਜ਼ਾਦੀ ਘੁਲਾਟੀਏ ਰੋਸ਼ਨ ਲਾਲ ਦੇ ਬੇਟੇ ਰਾਜ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਛੋਟੀ ਉਮਰ ਵਿੱਚ ਹੀ ਆਜ਼ਾਦ ਹਿੰਦ ਫ਼ੌਜ ਵਿੱਚ ਭਰਤੀ ਹੋਏ। ਉਥੇ ਦੇਸ਼ ਲਈ ਜੰਗ ਲੜੀ। ਅੱਜ ਸਰਕਾਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੁੱਛਦੀ ਤੱਕ ਨਹੀਂ। ਉਥੇ ਹੀ ਹੁਸ਼ਿਆਰਪੁਰ ਦੇ ਪਿੰਡ ਘੁਘਵਾਲ ਦੇ ਲਾਲ ਸਿੰਘ 20 ਸਾਲ ਦੀ ਉਮਰ ਵਿੱਚ ਆਜ਼ਾਦ ਹਿੰਦ ਫ਼ੌਜ ਵਿੱਚ ਭਰਤੀ ਹੋਏ ਅਤੇ 10 ਸਾਲ ਕਾਲੇ ਪਾਣੀ ਦੀ ਸਜ਼ਾ ਵੀ ਕੱਟੀ। ਲਾਲ ਸਿੰਘ ਦੇ ਚਾਰ ਬੱਚੇ ਅਤੇ ਉਨ੍ਹਾਂ ਪਤਨੀ ਬਚਨੋ ਦੇਵੀ ਅੱਜ ਵੀ ਆਪਣੇ ਪਤੀ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਆਜ਼ਾਦੀ ਦੀ ਜੰਗ ਲੜਦੇ ਹੋਏ ਉਹ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦੇ ਸਰੀਰ ਉਤੇ ਸੈਂਕੜੇ ਗੋਲੀਆਂ ਦੇ ਛਰਿਆਂ ਦੇ ਨਿਸ਼ਾਨ ਸਨ। ਲਾਲ ਸਿੰਘ ਨੇ 1987 ਨੂੰ ਆਪਣੀ ਦੇਹ ਤਿਆਗ ਦਿੱਤੀ ਸੀ ਪਰ ਉਨ੍ਹਾਂ ਦੇ ਜਾਣ ਮਗਰੋਂ ਸਰਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਅੱਜ ਉਨ੍ਹਾਂ ਦੇ ਬੱਚੇ ਬੇਰੁਜ਼ਗਾਰ ਹਨ। ਇਥੋਂ ਤੱਖ ਕਿ ਉਨ੍ਹਾਂ ਦੇ ਪੋਤੇ-ਪੋਤੀਆਂ ਨੂੰ ਕਦੇ ਆਜ਼ਾਦੀ ਘੁਲਾਟੀਏ ਪਰਿਵਾਰ ਹੋਣ ਦਾ ਕੋਈ ਫਾਇਦਾ ਨਹੀਂ ਮਿਲਿਆ। ਅੱਜ ਤੱਕ ਉਨ੍ਹਾਂ ਕਿਸੇ ਵੀ ਸਰਕਾਰੀ ਸਮਾਗਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਥੇ ਲਾਲ ਸਿੰਘ ਦੇ ਬੇਟਾ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਕਿ ਉਨ੍ਹਾਂ ਦੇ ਪਿਤਾ ਨੇ ਜੰਗ ਦੌਰਾਨ ਤੇ ਜੇਲ੍ਹ ਵਿੱਚ ਭੁੱਖੇ ਪਿਆਸੇ ਰਹੇ। ਉਨ੍ਹਾਂ ਦੇ ਪਿਤਾ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਅੱਜ ਅਸੀਂ ਪੰਜੇ ਭਰਾ ਬੇਰੁਜ਼ਗਾਰ ਹਾਂ ਅਤੇ ਸਾਡੇ ਬੱਚੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।

-PTC News

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਜੁਲਾਈ ਮਹੀਨੇ 'ਚ ਰਿਸ਼ਵਤ ਦੇ ਪੰਜ ਵੱਖ-ਵੱਖ ਮਾਮਲਿਆਂ 'ਚ 8 ਮੁਲਾਜ਼ਮ ਗ੍ਰਿਫ਼ਤਾਰ

  • Share