ਮੁੱਖ ਖਬਰਾਂ

ਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਹੀ ਅਮਰਨਾਥ ਗੁਫਾ 'ਚ ਸ਼ਿਵਲਿੰਗ ਹੋਇਆ ਅਲੋਪ

By Pardeep Singh -- July 19, 2022 7:21 am

ਜੰਮੂ-ਕਸ਼ਮੀਰ: ਅਮਰਨਾਥ ਗੁਫਾ ਦੀਆਂ ਤਾਜ਼ਾ ਤਸਵੀਰਾਂ ਮੁਤਾਬਕ ਗੁਫਾ 'ਚ ਮੌਜੂਦ ਸ਼ਿਵਲਿੰਗ ਅਲੋਪ ਹੋ ਗਈ ਹੈ ਭਾਵ ਪਿਘਲ ਚੁੱਕੀ ਹੈ। ਫਿਲਹਾਲ ਅਮਰਨਾਥ ਯਾਤਰਾ 12 ਅਗਸਤ ਤੱਕ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸ਼ਿਵਲਿੰਗ ਦੇ ਪਿਘਲ ਜਾਣ ਕਾਰਨ ਸ਼ਰਧਾਲੂ ਦਰਸ਼ਨ ਨਹੀਂ ਕਰ ਸਕਣਗੇ। ਦੱਸ ਦੇਈਏ ਕਿ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਈ ਸੀ। ਮਿਲੀ ਜਾਣਕਾਰੀ ਮੁਤਾਬਿਕ ਮਹਿਜ਼ 18-19 ਦਿਨਾਂ ਵਿੱਚ ਹੀ ਸ਼ਿਵਲਿੰਗ ਪਿਘਲ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਸ਼ਿਵਲਿੰਗ ਸਮੇਂ ਤੋਂ ਪਹਿਲਾਂ ਪਿਘਲ ਗਿਆ। ਜ਼ਿਕਰਯੋਗ ਹੈ ਕਿ 8 ਜੁਲਾਈ ਨੂੰ ਗੁਫਾ ਨੇੜੇ ਬੱਦਲ ਫਟਣ ਦਾ ਕਾਰਨ ਸ਼ਿਵਲਿੰਗ ਦਾ ਸਮੇਂ ਤੋਂ ਪਹਿਲਾਂ ਪਿਘਲਣਾ ਵੀ ਹੋ ਸਕਦਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ 2 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਸ਼ਿਵਲਿੰਗ ਦੇ ਦਰਸ਼ਨ ਕੀਤੇ ਹਨ।

Security-up-for-Amarnath-Yatra-5

ਇਹ ਵੀ ਪੜ੍ਹੋ:ਪ੍ਰਸਿੱਧ ਗਾਇਕ ਭੁਪਿੰਦਰ ਸਿੰਘ ਦਾ ਦਿਹਾਂਤ, ਮੁੰਬਈ ਦੇ ਹਸਪਤਾਲ 'ਚ ਲਏ ਆਖਰੀ ਸਾਹ

-PTC News

  • Share