ਮੁੱਖ ਖਬਰਾਂ

ਆਸਟ੍ਰੇਲੀਆਈ ਕਲਾਕਾਰ ਵੱਲੋਂ ਬਣਾਈ ਗਈ ਸ੍ਰੀ ਦਰਬਾਰ ਸਾਹਿਬ ਦੀ ਪੇਂਟਿੰਗ ਨੂੰ ਵੇਖ ਹਰ ਪੰਜਾਬੀ ਦੇ ਚੇਹਰੇ 'ਤੇ ਆਈ ਮੁਸਕਾਨ

By Jasmeet Singh -- July 15, 2022 2:36 pm

ਸਿਡਨੀ, 15 ਜੁਲਾਈ: ਇੱਕ ਆਸਟ੍ਰੇਲੀਆਈ ਕਲਾਕਾਰ ਜੈਮੀ ਕੂਪਰ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਦੁੱਤੀ ਅਤੇ ਵਿਲੱਖਣ ਪੇਂਟਿੰਗ ਸਾਂਝੀ ਕੀਤੀ ਹੈ, ਜਿਨ੍ਹਾਂ ਵਿੱਚ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕੂਪਰ ਨੇ ਇਸ ਪੇਂਟਿੰਗ ਨੂੰ ਆਪਣੇ 25 ਸਾਲਾਂ ਦੇ ਕੰਮ ਵਿੱਚ ਤਿਆਰ ਕੀਤੀ ਉਸਦੀ ਸਭ ਤੋਂ ਵੱਧ ਫਲਦਾਇਕ ਕਲਾਕਾਰੀ ਵਜੋਂ ਪਰਿਭਾਸ਼ਿਤ ਕੀਤਾ। ਕੂਪਰ ਨੇ ਇਸ ਪੇਂਟਿੰਗ ਨੂੰ ਬਣਾਉਣ ਵਿਚ 700 ਘੰਟੇ ਦਾ ਸਮਾਂ ਬਿਤਾਇਆ ਅਤੇ ਉਸਨੇ ਇਸ ਪੇਂਟਿੰਗ ਨੂੰ ਬਣਾਉਣ ਵਿਚੇ ਲੱਗੇ ਹਰ ਮਿੰਟ ਨੂੰ ਇਸ ਦੀ ਕੀਮਤ ਦੱਸਿਆ ਹੈ।


ਜੈਮੀ ਕੂਪਰ ਨੇ ਖੁਲਾਸਾ ਕੀਤਾ ਕਿ ਉਸਨੇ ਪੇਂਟਿੰਗ ਬਣਾਉਣ ਵਿੱਚ 700 ਘੰਟੇ ਬਿਤਾਏ ਅਤੇ ਇਹ ਇੱਕ ਅਜਿਹੇ ਪਰਿਵਾਰ ਲਈ ਇੱਕ ਨਿੱਜੀ ਤੌਰ 'ਤੇ ਕੰਮ ਕੀਤਾ ਗਿਆ ਸੀ ਜੋ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ।

ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੇਂਟਿੰਗ ਦੀ ਤਸਵੀਰਾਂ ਸਾਂਝੀਆਂ ਕਰਦੇ ਹੋਏ, ਜੈਮੀ ਕੂਪਰ ਨੇ ਲਿਖਿਆ, "ਇਹ ਮੇਰੇ ਵੱਲੋਂ 25 ਸਾਲਾਂ ਦੇ ਸ਼ੁਰੂ ਕੀਤੇ ਕੰਮ ਵਿੱਚ ਤਿਆਰ ਕੀਤੀਆਂ ਗਈਆਂ ਸਭ ਤੋਂ ਵੱਧ ਲਾਭਕਾਰੀ ਪੇਂਟਿੰਗਾਂ ਵਿੱਚੋਂ ਇੱਕ ਹੈ।"

ਉਨ੍ਹਾਂ ਅੱਗੇ ਲਿਖਿਆ, "ਇਹ ਇੱਕ ਨਿੱਜੀ ਕਮਿਸ਼ਨ ਸੀ, ਇਹ ਇੱਕ ਸਿੱਖੀ ਨਾਲ ਪਿਆਰ ਕਰਨ ਵਾਲੇ ਪਰਿਵਾਰ ਲਈ ਇੱਕ ਡੂੰਘੀ ਨਿੱਜੀ ਕਲਾਕਾਰੀ ਸੀ ਜੋ ਉਹਨਾਂ ਦੇ ਵਿਸ਼ਵਾਸ ਦੀ ਇੱਕ ਚਮਕਦਾਰ ਉਦਾਹਰਣ ਹੈ। ਮੈਂ ਇਸ ਕੰਮ ਨੂੰ ਸੌਂਪੇ ਜਾਣ 'ਤੇ ਨਿਮਰ ਮਹਿਸੂਸ ਕਰਦਾ ਹਾਂ। ਇਸ ਪਰਿਵਾਰ ਲਈ ਵਿਸ਼ੇਸ਼ ਤੌਰ 'ਤੇ ਪੇਂਟਿੰਗ 'ਚ ਸ਼ਾਮਿਲ ਹਰੇਕ ਵਿਅਕਤੀ ਦੀ ਨਿੱਜੀ ਮਹੱਤਤਾ ਹੈ।"

ਕੂਪਰ ਨੇ ਅੱਗੇ ਲਿਖਿਆ, "ਜਦੋਂ ਮੈਂ ਇਸਨੂੰ ਪੇਂਟ ਕੀਤਾ ਤਾਂ ਮੇਰੇ ਮਨ ਵਿੱਚ ਇਹ ਮਹਿਸੂਸ ਹੋਇਆ ਕਿ ਇਹ ਸਥਾਨ ਓਨਾ ਹੀ ਮਹੱਤਵਪੂਰਣ ਹੈ ਜਿੰਨਾ ਕਿ ਇਸ ਵਿੱਚ ਮੌਜੂਦ ਲੋਕ ਹਨ। ਇਸ ਲਈ ਮੈਂ ਸੁੰਦਰਤਾ ਨਾਲ ਗੁੰਝਲਦਾਰ ਆਰਕੀਟੈਕਚਰ ਲਈ ਵੱਧ ਤੋਂ ਵੱਧ ਸਮਾਂ ਸਮਰਪਿਤ ਕੀਤਾ ਕਿਉਂਕਿ ਇਸ ਵਿੱਚ ਹਰ ਵਿਅਕਤੀ ਦੀ ਊਰਜਾ ਹੁੰਦੀ ਹੈ।"

ਅੰਤ ਵਿਚ ਆਸਟ੍ਰੇਲੀਆਈ ਕਲਾਕਾਰ ਲਿਖਦਾ ਹੈ, "ਮੇਰੀ ਖੁਦ ਅਤੇ ਮੇਰੀ ਜੀਵਨ ਸਾਥਣ @jennifermobiliacoaching ਨੇ ਬੀਤੀ ਰਾਤ ਪਰਿਵਾਰ ਦੇ ਘਰ 'ਚ ਦਰਜਨਾਂ ਅਣਪਛਾਤੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨੂੰ ਇਹ ਪੇਂਟਿੰਗ ਸਮਰਪਿਤ ਕਰਨ ਲਈ ਆਸਟ੍ਰੇਲੀਆ ਤੋਂ ਯੂ.ਕੇ. ਦੀ ਯਾਤਰਾ ਕੀਤੀ। ਇਸਨੂੰ ਬਣਾਉਣ ਵਿੱਚ 700 ਘੰਟੇ ਲੱਗੇ ਅਤੇ ਹਰ ਮਿੰਟ ਦੀ ਕੀਮਤ ਹੈ।"


-PTC News

  • Share