Sat, Apr 20, 2024
Whatsapp

ਅਦਾਲਤਾਂ ਦੀ ਲੜਾਈ ਬੰਦੂਕਾਂ ਨੇ ਨਿਪਟਾਈ ,ਵਿਛੇ ਦੋਹਰੇ ਸੱਥਰ

Written by  Jagroop Kaur -- November 13th 2020 03:20 PM -- Updated: November 13th 2020 03:59 PM
ਅਦਾਲਤਾਂ ਦੀ ਲੜਾਈ ਬੰਦੂਕਾਂ ਨੇ ਨਿਪਟਾਈ ,ਵਿਛੇ ਦੋਹਰੇ ਸੱਥਰ

ਅਦਾਲਤਾਂ ਦੀ ਲੜਾਈ ਬੰਦੂਕਾਂ ਨੇ ਨਿਪਟਾਈ ,ਵਿਛੇ ਦੋਹਰੇ ਸੱਥਰ

ਗੁਰਦਾਸਪੁਰ ਦੇ ਪਿੰਡ ਕਲੇਰ ਖ਼ੁਰਦ 'ਚ ਇਕ ਪਰਿਵਾਰ ਵਿਚ ਉਸ ਵੇਲੇ ਸਥਰ ਵਿਛ ਗਏ ਜਦ ਪਿੰਡ ਦੇ ਸਾਬਕਾ ਫ਼ੌਜੀ ਵਲੋਂ ਦੋ ਸਕੇ ਭਰਾਵਾਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਇਸ ਵਾਰਦਾਤ ਸਬੰਧੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਮਲੇ 'ਤੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਭਰਾ ਨੇ ਦੱਸਿਆਂ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਪਿਛਲੇ 40 ਸਾਲ ਤੋਂ ਪਿੰਡ ਦੇ ਸਾਬਕਾ ਫ਼ੌਜੀ ਵਿਰਸਾ ਸਿੰਘ ਨਾਲ ਚੱਲ ਰਿਹਾ ਸੀ |double murder double murderਮਾਮਲਾ ਕੋਰਟ ਵਿਚ ਚਲ ਰਿਹਾ ਸੀ ਅਤੇ ਕੋਰਟ ਵੱਲੋਂ ਉਨ੍ਹਾਂ ਦੇਹੱਕ 'ਚ ਫ਼ੈਸਲਾ ਵੀ ਸੁਣਾਇਆ ਸੀ ਅਤੇ ਅੱਜ ਅਮਰੀਕ ਸਿੰਘ ਅਤੇ ਹਰਭਜਨ ਸਿੰਘ ਦੋਵੇਂ ਸਕੇ ਭਰਾ ਜਦੋਂ ਖੇਤਾਂ 'ਚ ਪਹੁੰਚੇ ਤਾਂ ਸਾਬਕਾ ਫ਼ੌਜੀ ਵੀ ਆਪਣੇ ਪਰਿਵਾਰ ਨਾਲ ਉਥੇ ਪਹੁੰਚ ਗਿਆ ਤੇ ਝਗੜਾ ਕਰਨ ਲੱਗ ਗਿਆ। ਇਸੇ ਦੌਰਾਨ ਸਾਬਕਾ ਫ਼ੌਜੀ ਨੇ ਤੇ ਉਸ ਦੇ ਪੁੱਤ ਨੇ ਹਰਭਜਨ ਸਿੰਘ ਤੇ ਅਮਰੀਕ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਮੌਕੇ 'ਤੇ ਹੀ ਦੋਵਾਂ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੇ ਡੀ.ਐੱਸ.ਪੀ. ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਦੋਸ਼ੀ ਮੌਕੇ 'ਤੋਂ ਫ਼ਰਾਰ ਹੋ ਚੁੱਕੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹੋਰ ਪੜ੍ਹੋ :ਸੁਸ਼ਾਂਤ ਸਿੰਘ ਰਾਜਪੁਤ ਤੋਂ ਬਾਅਦ Kai Po Che ਦੇ ਇਸ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ  


Top News view more...

Latest News view more...