ਮੁੱਖ ਖਬਰਾਂ

ਹਿਮਾਚਲ ਦੇ ਸਾਬਕਾ ਡੀਜੀਪੀ ਨੇ ਕੀਤੀ ਆਤਮਹੱਤਿਆ

By Jagroop Kaur -- October 07, 2020 9:10 pm -- Updated:Feb 15, 2021

ਨਾਗਾਲੈਂਡ ਦੇ ਸਾਬਕਾ ਰਾਜਪਾਲ, ਸੀਬੀਆਈ ਮੁਖੀ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਡੀਜੀਪੀ ਅਸ਼ਵਨੀ ਕੁਮਾਰ ਨੇ ਬੁੱਧਵਾਰ ਨੂੰ ਕਥਿਤ ਤੌਰ 'ਤੇ ਸ਼ਿਮਲਾ ਦੇ ਬਰੌਕਹਾਰਟ ਸਥਿਤ ਆਪਣੀ ਰਿਹਾਇਸ਼' ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋਂ ਤਣਾਅ ਵਿਚ ਸੀ।

Former Nagaland Governor and ex-DGP of Himachal Ashwani Kumar commits suicide

ਜਿਸ ਕਾਰਨ ਉਨ੍ਹਾਂ ਆਤਮਹੱਤਿਆ ਜਿਹਾ ਕਦਮ ਚੁੱਕਿਆ। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਮੌਕੇ ਆਈਜੀਐਮਸੀ ਤੋਂ ਪੁਲਿਸ ਅਤੇ ਡਾਕਟਰਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।

Ashwani Kumar (police officer) - Wikipedia

ਐਸਪੀ ਸ਼ਿਮਲਾ ਮੋਹਿਤ ਚਾਵਲਾ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਹੈ ਕਿਉਂਕਿ ਉਹ ਪੁਲਿਸ ਅਧਿਕਾਰੀਆਂ ਲਈ ਇਕ ਰੋਲ ਮੋਡਲ ਮੰਨੇ ਜਾਂਦੇ ਸਨ

WeTheNagas on Twitter: "Former CBI director and DGP of Himachal Pradesh, Ashwani Kumar, will take oath as the Governor of Nagaland tomorrow. http://t.co/E0VAAK047k"ਜ਼ਿਕਰਯੋਗ ਹੈ ਕਿ 70 ਅਸ਼ਵਨੀ ਕੁਮਾਰ ਦਾ ਜਨਮ ਸਿਰਮੌਰ ਜ਼ਿਲਾ ਮੁੱਖਿਆ ਨਹਣ ਵਿਚ ਹੋਇਆ। ਉਹ ਆਈਪੀਐਸ ਅਧਿਕਾਰੀ ਸਨ ਅਤੇ ਸੀਬੀਆਈ ਅਤੇ ਐਸਪੀਜੀ ਵਿਚ ਵੱਖ ਵੱਖ ਪਦਵੀਆਂ 'ਤੇ ਰਹੇ ਸਨ। ਅਗਸਤ 2008 ਤੋਂ ਨਵੰਬਰ 2010 ਦੇ ਦੌਰਾਨ ਉਹ ਸੀਬੀਆਈ ਦੇ ਨਿਰਦੇਸ਼ਾਂ ਵਿੱਚ ਸਨ। ਅਸ਼ਵਨੀ ਕੁਮਾਰ ਸੀਬੀਆਈ ਦੇ ਪਹਿਲੇ ਅਜਿਹੇ ਮੁਖੀ ਸਨ ਜਿੰਨਾ ਨੂੰ ਰਾਜਪਾਲ ਲਾਇਆ ਗਿਆ ਸੀ। ਮਾਰਚ 2013 ਵਿੱਚ ਉਸ ਨਾਗਾਲੈਂਡ ਦਾ ਰਾਜਪਾਲ ਥਾਪਿਆ ਗਿਆ । ਪਰ ਸਾਲ 2014 ਵਿਚ ਉਨ੍ਹਾਂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਉਹ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਵੀ ਸੀ.ਵੀ ਰਹੇ।

  • Share