ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਮੁੜ ਹੋਏ ਕੋਰੋਨਾ ਪਾਜ਼ੇਟਿਵ

By Jagroop Kaur - June 11, 2021 7:06 pm

ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਮੁੜ ਤੋਂ ਕੋਰੋਨਾ ਪਾਜ਼ੇਟਿਵ ਹੋ ਗਏ ਹਨ ਅਤੇ ਉਨ੍ਹਾਂ ਨੂੰ ਆਈ.ਐੱਮ.ਏ.ਸੀ. ਦੇ ਕੋਵਿਡ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਵੀਰਭੱਦਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕਰਦੇ ਹੋਏ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਨੂੰ ਇਸ ਤੋਂ ਬਾਅਦ ਆਈ.ਜੀ.ਐੱਮ.ਸੀ. ਦੇ ਹੀ ਕੋਵਿਡ ਵਾਡਰ 'ਚ ਸ਼ਿਫਟ ਕੀਤਾ ਗਿਆ ਹੈ।Former Himachal CM Virbhadra Singh admitted to IGMC after complaining of  breathing problem- The New Indian Express

Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ…

ਦੱਸਣਯੋਗ ਹੈ ਕਿ ਵੀਰਭੱਦਰ ਆੀ.ਜੀ.ਐੱਮ.ਸੀ. 'ਚ ਹੀ ਹੋਰ ਬੀਮਾਰੀਆਂ ਦੇ ਇਲਾਜ ਦੇ ਸਿਲਸਿਲੇ 'ਚ ਕਾਫ਼ੀ ਸਮੇਂ ਤੋਂ ਭਰਤੀ ਹਨ ਪਰ ਸਿਹਤ ਠੀਕ ਹੋਣ 'ਤੇ ਉਨ੍ਹਾਂ ਦੀ ਮੁੜ ਕੋਰੋਨਾ ਜਾਂਚ ਕੀਤੀ ਗਈ, ਜਿਸ 'ਚ ਉਹ ਪਾਜ਼ੇਟਿਵ ਆਏ। ਉਹ ਪਿਛਲੇ 2 ਮਹੀਨਿਆਂ 'ਚ ਦੂਜੀ ਵਾਰ ਕੋਰੋਨਾ ਸੰਕਰਮਣ ਦੀ ਲਪੇਟ 'ਚ ਆਏ ਹਨ।Wasn't Serious, Says Ex-Himachal CM Virbhadra Singh On Quitting Electoral  Politics

Read More : ਪੁਲਿਸ ਨੂੰ ਵੱਡੀ ਸਫਲਤਾ, ਹਥਿਆਰਾਂ ਸਣੇ ਨੌਜਵਾਨ ਕਾਬੂ,ਵਿਦੇਸ਼ਾਂ ਤਕ ਜੁੜੇ ਤਾਰਹਸਪਤਾਲ ਦੇ ਮੁੱਖ ਮੈਡੀਕਲ ਸੁਪਰਡੈਂਟ ਡਾ. ਜਨਕ ਰਾਜ ਨੇ ਦੱਸਿਆ ਕਿ ਵੀਰਭੱਦਰ ਸਿੰਘ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਨ੍ਹਾਂ ਨੂੰ ਜਿਸ ਕੋਵਿਡ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਿਹਤ 'ਚ ਸੁਧਾਰ ਹੋਣ 'ਤੇ ਉਨ੍ਹਾਂ ਨੇ 3 ਮਾਰਚ ਨੂੰ ਕੋਰੋਨਾ ਦਾ ਪਹਿਲਾ ਟੀਕਾ ਵੀ ਲਗਵਾਇਆ ਸੀ। ਚੰਡੀਗੜ੍ਹ ਤੋਂ ਵਾਪਸ ਸ਼ਿਮਲਾ ਪਹੁੰਚਦੇ ਹੀ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਮੁੜ ਆਈ.ਜੀ.ਐੱਮ.ਸੀ. 'ਚ ਦਾਖ਼ਲ ਕਰਵਾਉਣਾ ਪਿਆ ਅਤੇ ਉਦੋਂ ਤੋਂ ਉਹ ਇੱਥੇ ਹਨ। ਅੱਜ ਸਵੇਰੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

adv-img
adv-img