Fri, Apr 19, 2024
Whatsapp

ਬਿਹਾਰ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਹੋਇਆ ਦਿਹਾਂਤ

Written by  Shanker Badra -- September 13th 2020 12:54 PM -- Updated: September 13th 2020 01:14 PM
ਬਿਹਾਰ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਹੋਇਆ ਦਿਹਾਂਤ

ਬਿਹਾਰ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਹੋਇਆ ਦਿਹਾਂਤ

ਬਿਹਾਰ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਹੋਇਆ ਦਿਹਾਂਤ:ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਬਿਹਾਰ ਦੇ ਦਿੱਗਜ ਨੇਤਾ ਰਹੇ ਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਅੱਜ ਦਿਹਾਂਤ ਹੋ ਗਿਆ ਹੈ। ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਰਹੇ  ਨੇਤਾ ਨੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼ ) 'ਚ ਆਖ਼ਰੀ ਸਾਹ ਲਏ ਹਨ। [caption id="attachment_430449" align="aligncenter" width="279"] ਬਿਹਾਰ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਹੋਇਆ ਦਿਹਾਂਤ[/caption] ਲਾਲੂ ਪ੍ਰਸਾਦ ਯਾਦਵ ਦੀ ਆਰ.ਜੇ.ਡੀ. ਤੋਂ ਅਸਤੀਫਾ ਦੇ ਕੇ ਬਿਹਾਰ ਬਿਹਾਰ ਦੀ ਰਾਜਨੀਤੀ ਵਿਚ ਹਲਚਲ ਪੈਦਾ ਕਰਨ ਵਾਲੇ ਰਘੁਵੰਸ਼ ਪ੍ਰਸਾਦ ਸਿੰਘ ਦਾ ਐਤਵਾਰ (13 ਸਤੰਬਰ, 2020) ਨੂੰ ਦਿੱਲੀ ਦੇ ਏਮਜ਼ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਸੱਤਪ੍ਰਕਾਸ਼ ਸਿੰਘ ਨੇ ਖ਼ੁਦ ਇਹ ਜਾਣਕਾਰੀ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਦੇ ਪੀਏ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। [caption id="attachment_430447" align="aligncenter" width="275"] ਬਿਹਾਰ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਹੋਇਆ ਦਿਹਾਂਤ[/caption] ਡਾ. ਰਘੂਵੰਸ਼ ਸਿੰਘ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਾਜ਼ੁਕ ਬਣੀ ਹੋਈ ਸੀ। ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਦਿੱਲੀ ਦੇ ਏਮਜ਼ ਵਿੱਚਰਘੁਵੰਸ਼ ਬਾਬੂ ਦੀਨਿਗਰਾਨੀ4 ਡਾਕਟਰ ਆਈਸੀਯੂ ਵਿੱਚ ਕਰ ਰਹੇ ਸੀ। ਐਤਵਾਰ ਸਵੇਰੇ ਰਘੁਵੰਸ਼ ਦੇ ਪਰਿਵਾਰ ਨੇ ਦੱਸਿਆ ਸੀ ਕਿ ਉਹ ਅਜੇ ਵੀ ਵੈਂਟੀਲੇਟਰ 'ਤੇ ਹਨ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। [caption id="attachment_430465" align="aligncenter" width="300"] ਬਿਹਾਰ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਹੋਇਆ ਦਿਹਾਂਤ[/caption] ਦੱਸਣਯੋਗ ਹੈ ਕਿ ਰਘੁਵੰਸ਼ ਪ੍ਰਸਾਦ ਸਿੰਘ 4 ਅਗਸਤ ਤੋਂ ਦਿੱਲੀ ਦੇ ਏਮਜ਼ ਵਿਖੇ ਇਲਾਜ ਅਧੀਨ ਸੀ ਅਤੇ ਉਹ ਪਿਛਲੇ ਚਾਰ ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। ਡਾ. ਰਘੂਵੰਸ਼ ਪ੍ਰਸਾਦ ਦੇ ਵੱਡੇ ਬੇਟੇ ਸੱਤਪ੍ਰਕਾਸ਼ ਸਿੰਘ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਏਮਜ਼ ਨੂੰ ਦੱਸਿਆ ਸੀ ਕਿ ਅਚਾਨਕ ਉਸਦੀ ਸਿਹਤ ਗੰਭੀਰ ਹੋ ਗਈ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ‘ਤੇ ਰੱਖਣ ਦਾ ਫੈਸਲਾ ਕੀਤਾ। [caption id="attachment_430466" align="aligncenter" width="300"] ਬਿਹਾਰ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀਡਾ. ਰਘੂਵੰਸ਼ ਪ੍ਰਸਾਦ ਸਿੰਘ ਦਾ ਹੋਇਆ ਦਿਹਾਂਤ[/caption] ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਨੇ 2 ਦਿਨ ਪਹਿਲਾਂ ਹੀ ਇੱਕ ਪੱਤਰ ਲਿਖ ਕੇ ਲਾਲੂ ਪ੍ਰਸਾਦ ਯਾਦਵ ਨੂੰਆਪਣਾ ਅਸਤੀਫਾ ਭੇਜਿਆ ਸੀ ਪਰ ਲਾਲੂ ਨੇ ਉਸਨੂੰ ਠੁਕਰਾ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਆਰ.ਜੇ.ਡੀ.ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਸੰਬੋਧਨ ਕਰਦਿਆਂ ਲਿਖਿਆ ਸੀ ਕਿ ਜਨਨਾਇਕ ਕਰਪੂਰੀ ਠਾਕੁਰ ਦੇ ਦੇਹਾਂਤ ਤੋਂ ਬਾਅਦ 32 ਸਾਲਾਂ ਤੱਕ ਤੁਹਾਡੇ ਪਿੱਛੇ -ਪਿੱਛੇ ਖੜ੍ਹਾ ਰਿਹਾ ,ਪਰ ਹੁਣ ਨਹੀਂ। ਪਾਰਟੀ ਨੇਤਾਵਾਂ, ਵਰਕਰਾਂ ਅਤੇ ਆਮ ਲੋਕਾਂ ਨੇ ਬਹੁਤ ਪਿਆਰ ਦਿੱਤਾ। ਮੈਨੂੰ ਮੁਆਫ ਕਰੋ। -PTCNews  


Top News view more...

Latest News view more...