Wed, Apr 24, 2024
Whatsapp

ਪਲਾਸਟਿਕ ਦੀ ਵੱਧ ਵਰਤੋਂ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ ,ਹੋ ਸਕਦੈ ਕੈਂਸਰ

Written by  Shanker Badra -- November 30th 2018 05:57 PM -- Updated: November 30th 2018 06:55 PM
ਪਲਾਸਟਿਕ ਦੀ ਵੱਧ ਵਰਤੋਂ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ ,ਹੋ ਸਕਦੈ ਕੈਂਸਰ

ਪਲਾਸਟਿਕ ਦੀ ਵੱਧ ਵਰਤੋਂ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ ,ਹੋ ਸਕਦੈ ਕੈਂਸਰ

ਪਲਾਸਟਿਕ ਦੀ ਵੱਧ ਵਰਤੋਂ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ ,ਹੋ ਸਕਦੈ ਕੈਂਸਰ:ਅੱਜ ਕੱਲ ਭੱਜਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਲੋਕਾਂ ਨੂੰ ਕਈ ਗੰਭੀਰ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ ,ਇਨ੍ਹਾਂ ਵਿੱਚੋਂ ਇੱਕ ਹੈ ਕੈਂਸਰ। ਇਸ ਨਾਮੁਰਾਦ ਬੀਮਾਰੀ ਨੇ ਕਈ ਘਰਾਂ ਨੂੰ ਆਪਣੇ ਜਾਲ 'ਚ ਜਕੜਿਆ ਹੋਇਆ ਹੈ।ਕੈਂਸਰ ਦੇ ਮਰੀਜ਼ ਦੀ ਜ਼ਿੰਦਗੀ ਉਸ ਸਰੀਰਕ ਅਤੇ ਮਾਨਸਿਕ ਪੀੜ ਤੋਂ ਗੁਜ਼ਰਦੀ ਹੈ, ਜਿਸਨੂੰ ਬਿਆਨ ਕਰਨਾ ਮੁਮਕਿਨ ਨਹੀਂ ਹੈ।excess usage of plastic could lead to cancerਕੈਂਸਰ ਸ਼ਬਦ ਤੋਂ ਡਰਨ ਵਾਲੇ ਲੋਕਾਂ ਲਈ ਰਾਹਤ ਭਰੀ ਖਬਰ ਇਹ ਹੈ ਕਿ ਕੈਪੀਟੋਲ ਹਸਪਤਾਲ ਦੇ ਮਾਹਰਾਂ ਮੁਤਾਬਕ, ਹੁਣ ਕੈਂਸਰ ਲਾਇਲਾਜ ਨਹੀਂ ਹੈ ਅਤੇ ਇਸਦਾ ਸਮੇਂ ਸਿਰ ਇਲਾਜ ਮਰੀਜ਼ ਦੀ ਜਾਨ ਬਚਾ ਸਕਦਾ ਹੈ।ਕੈਪੀਟੋਲ ਹਸਪਤਾਲ ਦਾ ਮੰਨਣਾ ਹੈ ਕਿ ਜੇਕਰ ਕੈਂਸਰ ਵਰਗੀ ਬਿਮਾਰੀ ਦਾ ਸ਼ੁਰੂ ਵਿੱਚ ਹੀ ਠੀਕ ਇਲਾਜ ਹੋ ਜਾਵੇ ਤਾਂ ਰੋਗੀ ਬਿਲਕੁਲ ਠੀਕ ਹੋ ਜਾਂਦਾ ਹੈ।excess usage of plastic could lead to cancerਅੱਜ ਕੱਲ੍ਹ ਦੇ ਜੀਵਨ 'ਚ ਪਲਾਸਟਿਕ ਦੀ ਵੱਧ ਵਰਤੋਂ ਵੀ ਕੈਂਸਰ ਦਾ ਇੱਕ ਹੋਰ ਕਾਰਨ ਬਣ ਗਈ ਹੈ।ਜਿਸ ਕਰਕੇ ਪਲਾਸਟਿਕ ਦੀ ਵੱਧ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਔਰਤਾਂ ਆਮ ਤੌਰ 'ਤੇ ਘਰਾਂ ਵਿੱਚ ਪਲਾਸਟਿਕ ਦੀ ਵਰਤੋਂ ਕਰਦੀਆਂ ਹਨ।ਇਸ ਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਡੇ ਰੋਜ਼ਾਨਾ ਵਰਤੋਂ ਵਾਲੇ ਸਮਾਨ ਨਾਲ ਕੈਂਸਰ ਹੋ ਸਕਦਾ ਹੈ।ਇਸ ਦੇ ਬਾਰੇ ਸਮੂਹ ਔਰਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।excess usage of plastic could lead to cancerਇਸ ਸਬੰਧੀ ਇੱਕ ਖੋਜ ਅਨੁਸਾਰ ਸਾਹਮਣੇ ਆਇਆ ਹੈ ਕਿ ਪਲਾਸਟਿਕ 'ਚ ਆਮ ਤੌਰ 'ਤੇ ਵਰਤੋਂ ਹੋਣ ਵਾਲੇ ਰਸਾਇਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।ਅਮਰੀਕਾ ਦੀ ਆਕਲੈਂਡ ਯੂਨੀਵਰਸਿਟੀ ਦੇ ਖੋਜਕਾਰੀਆਂ ਮੁਤਾਬਕ ਪਲਾਸਟਿਕ ਉਦਯੋਗ 'ਚ ਵਰਤੋਂ ਹੋਣ ਵਾਲੇ ਰਸਾਇਣ ਬੀਪੀਐਸ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ।excess usage of plastic could lead to cancerਦੱਸਿਆ ਜਾਂਦਾ ਹੈ ਕਿ ਇਹ ਖੋਜ ਐਸਟ੍ਰੋਜਨ ਰਿਸੈਪਟਰ-ਅਲਫਾ ਤੇ ਬੀਆਰਸੀਏ1ਜੀਨ 'ਤੇ ਬੀਪੀਐਸ ਦੇ ਪ੍ਰਭਾਵ ਨੂੰ ਲੈ ਕੇ ਕੀਤੀ ਗਈ ਹੈ।ਅਮਰੀਕੀ ਨੈਸ਼ਨਲ ਕੈਂਸਰ ਇੰਸਟੀਚਿਊਟ ਮੁਤਾਬਕ 55 ਤੋਂ 65 ਫ਼ੀਸਦੀ ਉਨ੍ਹਾਂ ਔਰਤਾਂ 'ਚ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧ ਰਹਿੰਦਾ ਹੈ ਜਿਨ੍ਹਾਂ ਦੇ ਬੀਆਰਸੀਏ1 'ਚ ਖ਼ਤਰਨਾਕ ਪਰਿਵਰਤਨ ਹੁੰਦਾ ਹੈ।excess usage of plastic could lead to cancerਬ੍ਰੈਸਰ ਕੈਂਸਰ ਦੀ ਅਖੀਰਲੀ ਸਟੇਜ 'ਤੇ ਮਹਿਲਾਵਾਂ ਨੂੰ ਕੈਂਸਰ ਵਾਲੇ ਹਿੱਸੇ ਨੂੰ ਕਟਵਾਉਣ ਪੈਂਦਾ ਹੈ।ਇਸ ਲਈ ਸਾਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਬੱਚਣ ਲਈ ਇਨ੍ਹਾਂ ਮਹੱਤਵਪੂਰਨ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।
1) ਔਰਤਾਂ ਨੂੰ ਘਰਾਂ ਵਿੱਚ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ,ਜਿਸ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕੇ। 2) ਘਰਾਂ ਵਿੱਚ ਪਲਾਸਟਿਕ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਵਧੀਆ ਕਿਸਮ ਦੇ ਪਲਾਸਟਿਕ ਦੀ ਵਰਤੋਂ ਕਰਨੀ ਚਾਹੀਦੀ ਹੈ। 3) ਪਲਾਸਟਿਕ ਨੂੰ ਅੱਗ ਲਾਉਣ ਤੋਂ ਵੀ ਗੁਰੇਜ ਕਰਨਾ ਚਾਹੀਦਾ ਹੈ। -PTCNews

Top News view more...

Latest News view more...