Wed, Apr 24, 2024
Whatsapp

ਆਬਕਾਰੀ ਵਿਭਾਗ ਦੇ ਹੱਥੀਂ ਲੱਗਿਆ ਜਾਅਲੀ ਸ਼ਰਾਬ ਦਾ ਜ਼ਖੀਰਾ, ਮਾਤਰਾ ਸੁਣ ਰਹਿ ਜਾਓਗੇ ਦੰਗ !

Written by  Jashan A -- November 14th 2018 09:37 PM
ਆਬਕਾਰੀ ਵਿਭਾਗ ਦੇ ਹੱਥੀਂ ਲੱਗਿਆ ਜਾਅਲੀ ਸ਼ਰਾਬ ਦਾ ਜ਼ਖੀਰਾ, ਮਾਤਰਾ ਸੁਣ ਰਹਿ ਜਾਓਗੇ ਦੰਗ !

ਆਬਕਾਰੀ ਵਿਭਾਗ ਦੇ ਹੱਥੀਂ ਲੱਗਿਆ ਜਾਅਲੀ ਸ਼ਰਾਬ ਦਾ ਜ਼ਖੀਰਾ, ਮਾਤਰਾ ਸੁਣ ਰਹਿ ਜਾਓਗੇ ਦੰਗ !

ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਹੱਥੀਂ ਲੱਗਿਆ ਜਾਅਲੀ ਸ਼ਰਾਬ ਦਾ ਜ਼ਖੀਰਾ, ਮਾਤਰਾ ਸੁਣ ਰਹਿ ਜਾਓਗੇ ਦੰਗ !,ਐਸ ਏ ਐਸ ਨਗਰ : ਆਬਕਾਰੀ ਤੇ ਕਰ ਵਿਭਾਗ ਪੰਜਾਬ ਨੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਡਾਇਰੈਕਟਰ ਇੰਨਵੈਸਟੀਗੇਸ਼ਨ ਆਬਕਾਰੀ ਤੇ ਕਰ ਵਿਭਾਗ ਸ੍ਰੀਮਤੀ ਨਵਦੀਪ ਕੌਰ ਭਿੰਡਰ, ਉਪ ਆਬਕਾਰੀ ਤੇ ਕਰ ਕਮਿਸਨਰ(ਡਿਸਟਿਲਰੀਜ) ਸ੍ਰੀ ਨਰੇਸ ਦੂਬੇ, ਉਪ ਆਬਕਾਰੀ ਤੇ ਕਰ ਕਮਿਸਨਰ, ਰੂਪਨਗਰ ਸ੍ਰੀਮਤੀ ਬਲਦੀਪ ਕੌਰ, ਸਹਾਇਕ ਆਬਕਾਰੀ ਤੇ ਕਰ ਕਮਿਸਨਰ, ਮੋਹਾਲੀ ਸ੍ਰੀ ਪਰਮਜੀਤ ਸਿੰਘ, ਸਹਾਇਕ ਆਬਕਾਰੀ ਤੇ ਕਰ ਕਮਿਸਨਰ ਮੋਬਾਇਲ ਵਿੰਗ ਪਟਿਆਲਾ ਸ੍ਰੀ ਵਿਸਵਜੀਤ ਸਿੰਘ ਭੰਗੂ ਅਤੇ ਸ਼੍ਰੀ ਗੁਰਚੈਨ ਸਿੰਘ ਧਨੌਆ ਏ ਆਈ ਜੀ ਆਬਕਾਰੀ ਤੇ ਕਰ ਵਿਭਾਗ ਸਮੇਤ ਆਬਕਾਰੀ ਸਟਾਫ ਜਿਲ੍ਹਾ ਮੋਹਾਲੀ ਅਤੇ ਮੋਬਾਇਲ ਵਿੰਗ ਪਟਿਆਲਾ ਤੇ ਮੋਬਾਇਲ ਵਿੰਗ, ਚੰਡੀਗੜ੍ਹ ਨੇ ਲਾਲੜੂ ਨੇੜੇ ਟੋਲ ਪਲਾਜਾ ਦੇ ਸਾਹਮਣੇ ਇੱਕ ਨਜਾਇਜ ਢੰਗ ਨਾਲ ਜਾਅਲੀ ਸ਼ਰਾਬ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ। ਇੱਥੋਂ ਵਿਭਾਗ ਨੇ ਵੱਡੀ ਮਾਤਰਾ ਚ ਜਾਅਲੀ ਸ਼ਰਾਬ ਬਣਾਉਣ ਸਬੰਧੀ ਵਰਤੀ ਜਾਂਦੀ ਚੇਨ, ਸਟੋਰੇਜ਼ ਟੈਂਕਾਂ ਵਿੱਚ ਲਗਭਗ 6400 ਲੀਟਰ ਬਲੈਂਡ, 1600 ਲੀਟਰ ਈ ਐਨ ਏ, ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਕੈਮੀਕਲ ਦੇ ਖਾਲੀ ਡਰੰਮ, ਲਗਭਗ 120000 ਹੋਲੋਗ੍ਰਾਂਮ, 125479 ਲੇਬਲ , 4800 ਸ਼ਰਾਬ ਦੀਆਂ ਬੋਤਲਾਂ ਪੈਕ ਕਰਨ ਵਾਲੇ ਖਾਲੀ ਡੱਬੇ, ਕੈਟਲ ਫੀਡ ਦੇ 48 ਨਗ, ਖਾਸਾ ਡਿਸਟਿਲਰੀ ਨਾਮ ਦੇ 417 ਟੇਪ ਰੋਲ, ਸੀ ਡੀ ਬੀ ਐਲ ਡਿਸਟਿਲਰੀ ਨਾਮ ਦੇ 249 ਟੇਪ ਰੋਲ, ਕੱਚ ਦੀ ਪੈਮਾਨਾ ਸੁਰਾਹੀ, ਖਾਲੀ 11970 ਬੋਤਲਾਂ, ਬੋਤਲਾਂ ਦੇ 157000 ਢੱਕਣ, ਲਗਭਗ 200 ਪਉਏ ਮਿਸ ਇੰਡੀਆ(ਉੱਤਰ ਪ੍ਰਦੇਸ਼ ਵਿੱਚ ਵਿਕਣ ਯੋਗ), 14 ਬੋਤਲਾਂ ਖਾਸਾ ਮੋਟਾ ਸੰਤਰਾ (ਪੰਜਾਬ ਵਿੱਚ ਵਿਕਣ ਯੋਗ), ਇੱਕ ਟਰੱਕ ਅਤੇ ਹੋਰ ਸਾਜੋ ਸਮਾਨ ਬਰਾਮਦ ਕੀਤਾ। ਇਸ ਸਬੰਧੀ ਥਾਣਾ ਲਾਲੜੂ ਵਿੱਚ ਵਿਭਾਗ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਗਿਰਫਤਾਰੀ ਸਬੰਧੀ ਅਗਲੇਰੀ ਪੁਖਤਾ ਕਾਰਵਾਈ ਲਈ ਕੇਸ ਪੁਲਿਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।ਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਵਿਭਾਗ ਵੱਲੋਂ ਨਕਲੀ ਸ਼ਰਾਬ ਦੇ ਧੰਦਾ ਕਰਨ ਵਾਲਿਆਂ ਵਿਰੁੱਧ ਜੰਗੀ ਪੱਧਰ ਤੇ ਕਾਰਵਾਈ ਵਿੱਢੀ ਹੋਈ ਹੈ ਅਤੇ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਮਿਤੀ 30 ਅਕਤੂਬਰ ਨੂੰ ਵੀ ਪਟਿਆਲਾ ਜਿਲ੍ਹੇ ਦੇ ਘੱਗਾ ਵਿਖੇ ਨਜਾਇਜ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਜਿਸ ਵਿੱਚ 91 ਪੇਟੀਆਂ, 1092 ਬੋਤਲਾਂ ਮਾਰਕਾ ਸ਼ਰਾਬ ਝੇਕਾ ਦੇਸੀ ਅਸਲੀ ਮੋਟਾ ਸੰਤਰਾ, ਗੋਲਡ ਪੰਜਾਬ, 9800 ਖਾਲੀ ਬੋਤਲਾਂ ਬਿਨਾਂ ਮਾਰਕਾ ਦੇ ਭਰੇ 98 ਬੈਗ, ਮਾਰਕਾ ਚੱਢਾ ਸ਼ੂਗਰ ਇੰਡਸਟਰੀ ਪ੍ਰਾਈਵੇਟ ਲਿਮੀਟੇਡ, ਯੂਨਿਟ ਦੋ ਕੀੜੀ ਅਫਗਾਨਾ ਜਿਲ੍ਹਾ ਗੁਰਦਾਸਪੁਰ ਦੇ 91 ਹਜ਼ਾਰ ਸੀਲ ਢੱਕਣਾਂ ਦੇ 9 ਡੱਬੇ, ਪਲਾਸਟਿਕ ਦੇ ਦੋ ਕੈਮੀਕਲ ਵਾਲੇ ਖਾਲੀ ਡਰੰਮ ਅਤੇ ਜਾਅਲੀ ਸ਼ਰਾਬ ਬਣਾਉਣ ਦਾ ਹੋਰ ਸਾਜੋ ਸਮਾਨ ਬਰਾਮਦ ਕੀਤਾ ਗਿਆ ਸੀ। ਵਿਭਾਗ ਦੇ ਨੁਮਾਇੰਦੇ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਨਜ਼ਾਇਜ ਸ਼ਰਾਬ ਦੇ ਧੰਦੇ ਤੇ ਨੱਥ ਪਾਉਣ ਲਈ ਵਿਭਾਗ ਵੱਲੋਂ ਪੂਰੇ ਸੂਬੇ ਵਿੱਚ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸ ਧੰਦੇ ਵਿੱਚਸ਼ਾਮਿਲ ਦੌਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। —PTC News


Top News view more...

Latest News view more...