Thu, Apr 25, 2024
Whatsapp

ਸ੍ਰੀ ਅਨੰਦਪੁਰ ਸਾਹਿਬ: ਕੰਪਰੈਸਰ ਫੱਟਣ ਨਾਲ ਆਟੋ ਰਿਪੇਅਰ ਦੁਕਾਨ 'ਤੇ ਵੱਡਾ ਧਮਾਕਾ, ਮਕੈਨਿਕ ਦੀ ਮੌਤ

Written by  Shanker Badra -- March 19th 2020 02:42 PM -- Updated: March 19th 2020 02:43 PM
ਸ੍ਰੀ ਅਨੰਦਪੁਰ ਸਾਹਿਬ: ਕੰਪਰੈਸਰ ਫੱਟਣ ਨਾਲ ਆਟੋ ਰਿਪੇਅਰ ਦੁਕਾਨ 'ਤੇ ਵੱਡਾ ਧਮਾਕਾ, ਮਕੈਨਿਕ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ: ਕੰਪਰੈਸਰ ਫੱਟਣ ਨਾਲ ਆਟੋ ਰਿਪੇਅਰ ਦੁਕਾਨ 'ਤੇ ਵੱਡਾ ਧਮਾਕਾ, ਮਕੈਨਿਕ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ: ਕੰਪਰੈਸਰ ਫੱਟਣ ਨਾਲ ਆਟੋ ਰਿਪੇਅਰ ਦੁਕਾਨ 'ਤੇ ਵੱਡਾ ਧਮਾਕਾ, ਮਕੈਨਿਕ ਦੀ ਮੌਤ:ਸ੍ਰੀ ਅਨੰਦਪੁਰ ਸਾਹਿਬ : ਪਿੰਡ ਲਮਲੈਹੜੀ ਵਿਖੇ ਆਟੋ ਰਿਪੇਅਰ ਦੀ ਦੁਕਾਨ 'ਤੇ ਲੱਗੇ ਕੰਪਰੈਸ਼ਰ ਦੇ ਅਚਾਨਕ ਫਟ ਜਾਣ ਨਾਲ ਦੁਕਾਨ ਮਾਲਕ ਮਕੈਨਿਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੁਕਾਨ ਮਾਲਕ ਮਕੈਨਿਕ ਦੀ ਪਛਾਣ ਕੇਵਲ ਸਿੰਘ ਪੁੱਤਰ ਠੇਕੇਦਾਰ ਕਿਸ਼ਨ ਸਿੰਘ ਵਾਸੀ ਪਿੰਡ ਲਮਲੈਹੜੀ, ਤਹਿਸੀਲ ਸ੍ਰੀ ਅਨੰਦਪੁਰ ਸਾਹਿਬ, ਜ਼ਿਲਾ ਰੂਪਨਗਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ-ਮਾਤਾ ਨੈਣਾ ਦੇਵੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਲਮਲੈਹੜੀ ਵਿਖੇ ਭਾਖੜਾ ਨਹਿਰ ਦੇ ਪੁਲ ਨੇੜੇ ਸਥਿਤ ਚੰਡੀਗੜ੍ਹ ਆਟੋ ਰਿਪੇਅਰ ਦੁਕਾਨ 'ਤੇ ਲੱਗੇ ਹਵਾ ਵਾਲੇ ਕੰਪਰੈਸ਼ਰ ਵਿੱਚ ਦੁਕਾਨ ਮਾਲਕ ਮਕੈਨਿਕ ਵਲੋਂ ਹਵਾ ਭਰੀ ਜਾ ਰਹੀ ਸੀ। ਇਸੇ ਦੌਰਾਨ ਕੰਪਰੈਸ਼ਰ 'ਚ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਨਾਲ ਉਕਤ ਮਕੈਨਿਕ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਨਾਲ ਲੱਗਦੇ ਦੁਕਾਨਦਾਰਾਂ ਵੱਲੋਂ ਤੁਰੰਤ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਜ਼ਖਮੀ ਦੁਕਾਨਦਾਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਇਸ ਦੌਰਾਨ ਉਕਤ ਘਟਨਾ ਸਬੰਧੀ ਏਐਸਆਈ ਸਮਸ਼ੇਰ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। -PTCNews


Top News view more...

Latest News view more...