
ਵਾਸ਼ਿੰਗਟਨ : ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੂੰ ਲੈ ਕੇ ਸਾਹਮਣੇ ਆਈ ਰਿਪੋਰਟ ਦੇ ਅਨੁਸਾਰ ਕੰਪਨੀ ਛੇਤੀ ਹੀ ਆਪਣਾ ਨਾਮ ਬਦਲਣ ਦੀ ਤਿਆਰੀ ਕਰ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਉਣ ਵਾਲੇ ਦਿਨਾਂ ਵਿੱਚ ਫੇਸਬੁੱਕ ਦਾ ਨਾਮ ਬਦਲ ਕੇ ਕੁਝ ਹੋਰ ਕੀਤਾ ਜਾਵੇਗਾ। ਕੰਪਨੀ 28 ਅਕਤੂਬਰ ਨੂੰ ਹੋਣ ਵਾਲੀ ਕੰਪਨੀ ਦੀ ਸਾਲਾਨਾ ਕਨੈਕਟ ਕਾਨਫਰੰਸ (Facebook New Name) ਵਿੱਚ ਇਸ ਬਾਰੇ ਐਲਾਨ ਕਰ ਸਕਦੀ ਹੈ।
ਚਰਚਾ ਹੈ ਕਿ ਇਸ ਕਾਨਫਰੰਸ ਵਿੱਚ ਕੰਪਨੀ ਇੰਸਟਾਗ੍ਰਾਮ, ਵਟਸਐਪ, ਓਕੁਲਸ ਦੇ ਸੰਬੰਧ ਵਿੱਚ ਕੁਝ ਵੱਡੇ ਐਲਾਨ ਵੀ ਕਰ ਸਕਦੀ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ (Facebook CEO Mark Zuckerberg) ਆਉਣ ਵਾਲੇ ਕੁਝ ਹਫਤਿਆਂ ਵਿੱਚ ਫੇਸਬੁੱਕ ਦੇ ਨਵੇਂ ਨਾਮ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਖ਼ਬਰ ਨੂੰ ਜਾਣ ਕੇ ਯੂਜ਼ਰਸ ਹੈਰਾਨ ਰਹਿ ਗਏ ਹਨ ਕਿਉਂਕਿ ਫੇਸਬੁੱਕ ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਅੱਜ ਫੇਸਬੁੱਕ ਦੇ ਮਾਧਿਅਮ ਜ਼ਰੀਏ ਲੋਕਾਂ ਨਾਲ ਜੁੜੇ ਰਹਿਣ ਦੇ ਨਾਲ ਬਹੁਤ ਸਾਰੀਆਂ ਅਪਡੇਟਾਂ ਵੀ ਪ੍ਰਾਪਤ ਹੁੰਦੀਆਂ ਹਨ। ਜਿਹੀ ਸਥਿਤੀ ਵਿੱਚ ਜੇ ਫੇਸਬੁੱਕ (Facebook) ਦਾ ਨਾਮ ਬਦਲ ਦਿੱਤਾ ਜਾਵੇਗਾ ਤਾਂ ਉਪਭੋਗਤਾ ਨਿਸ਼ਚਤ ਤੌਰ 'ਤੇ ਥੋੜਾ ਅਜੀਬ ਮਹਿਸੂਸ ਕਰਨਗੇ।
ਫੇਸਬੁੱਕ ਦਾ ਨਾਮ ਬਦਲਣ ਦੇ ਕਾਰਨ
ਵੈਸੇ ਤਾਂ ਫੇਸਬੁੱਕ ਤੋਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਜਾਂ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸਾਹਮਣੇ ਆਈ ਰਿਪੋਰਟ ਦੇ ਅਨੁਸਾਰ Facebook ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਜੁਲਾਈ ਵਿੱਚ earning ਕਾਲ ਦੇ ਦੌਰਾਨ ਕਿਹਾ ਕਿ ਕੰਪਨੀ ਦਾ ਭਵਿੱਖ ਮੈਟਾਵਰਸ ਵਿੱਚ ਹੈ ਅਤੇ ਕੰਪਨੀ ਨੇ ਮੈਟਾਵਰਸ ਵਿੱਚ 10 ਹਜ਼ਾਰ ਲੋਕਾਂ ਦੀ ਨਿਯੁਕਤੀ ਕੀਤੀ ਹੈ। ਮਾਰਕ ਜ਼ੁਕਰਬਰਗ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਫੇਸਬੁੱਕ ਨੂੰ ਨਾ ਸਿਰਫ ਇੱਕ ਸੋਸ਼ਲ ਮੀਡੀਆ ਕੰਪਨੀ ਦੇ ਤੌਰ 'ਤੇ ਨਹੀਂ , ਬਲਕਿ ਇੱਕ ਮੈਟਾਵਰਸ ਕੰਪਨੀ ਵਜੋਂ ਵੀ ਜਾਨਣਗੇ।
-PTCNews