ਮੁੱਖ ਖਬਰਾਂ

ਫੇਸਬੁੱਕ, ਵ੍ਹਟਸਐੱਪ ਤੇ ਇੰਸਟਾਗ੍ਰਾਮ 9 ਘੰਟੇ ਬਾਅਦ ਹੋਇਆ ਠੀਕ, ਕੰਪਨੀ ਨੇ ਮੰਗੀ ਮੁਆਫ਼ੀ

By Shanker Badra -- July 04, 2019 1:54 pm

ਫੇਸਬੁੱਕ, ਵ੍ਹਟਸਐੱਪ ਤੇ ਇੰਸਟਾਗ੍ਰਾਮ 9 ਘੰਟੇ ਬਾਅਦ ਹੋਇਆ ਠੀਕ, ਕੰਪਨੀ ਨੇ ਮੰਗੀ ਮੁਆਫ਼ੀ:ਨਵੀਂ ਦਿੱਲੀ : ਵੱਟਸਐਪ, ਫ਼ੇਸਬੁੱਕ ਤੇ ਇੰਸਟਾਗ੍ਰਾਮ 'ਤੇ ਬੁੱਧਵਾਰ ਨੂੰ ਲੋਕਾਂ ਨੂੰ ਤਸਵੀਰਾਂ, ਵੀਡੀਓ ਤੇ ਹੋਰ ਫਾਈਲਾਂ ਸ਼ੇਅਰ ਤੇ ਅਪਲੋਡ ਕਰਨ 'ਚ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਇਹ ਸਮੱਸਿਆ ਦੂਰ ਕਰ ਲਈ ਗਈ ਹੈ।

Facebook, WhatsApp and Instagram 9 hours after Well done
ਫੇਸਬੁੱਕ, ਵ੍ਹਟਸਐੱਪ ਤੇ ਇੰਸਟਾਗ੍ਰਾਮ 9 ਘੰਟੇ ਬਾਅਦ ਹੋਇਆ ਠੀਕ, ਕੰਪਨੀ ਨੇ ਮੰਗੀ ਮੁਆਫ਼ੀ

ਦਰਅਸਲ 'ਚ ਬੁੱਧਵਾਰ ਨੂੰ ਭਾਰਤ, ਅਮਰੀਕਾ ਸਣੇ ਕਈ ਦੇਸ਼ਾਂ 'ਚ ਕਰੀਬ 9 ਘੰਟੇ ਲਈ ਵ੍ਹੱਟਸਐਪ, ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਰਿਹਾ ਹੈ। ਫੇਸਬੁੱਕ, ਵ੍ਹੱਟਸਐਪ ਤੇ ਇੰਸਟਾਗ੍ਰਾਮ ਡਾਉਨ ਹੋਣ ਨਾਲ ਦੁਨੀਆ ਦੇ ਕਰੀਬ 4.04 ਅਰਬ ਯੂਜ਼ਰਸ ਨੂੰ ਪ੍ਰੇਸ਼ਾਨੀ ਹੋਈ ਸੀ।ਜਦਕਿ ਸੋਸ਼ਲ ਮੀਡੀਆ ਟਵਿੱਟਰ ਲਗਾਤਾਰ ਕੰਮ ਕਰਦਾ ਰਿਹਾ।ਇਸ ਲਈ ਜ਼ਿਆਦਾ ਯੂਜ਼ਰਸ ਨੇ ਟਵਿਟਰ 'ਤੇ ਆਪਣੀਆਂ ਸ਼ਿਕਾਇਤਾਂ ਲਿਖੀਆਂ ਕਿ ਨਾ ਫੋਟੋ ਡਾਉਨਲੋਡ ਹੋ ਰਹੀ ਹੈ ਤੇ ਨਾ ਵੀਡੀਓ।

Facebook, WhatsApp and Instagram 9 hours after Well done
ਫੇਸਬੁੱਕ, ਵ੍ਹਟਸਐੱਪ ਤੇ ਇੰਸਟਾਗ੍ਰਾਮ 9 ਘੰਟੇ ਬਾਅਦ ਹੋਇਆ ਠੀਕ, ਕੰਪਨੀ ਨੇ ਮੰਗੀ ਮੁਆਫ਼ੀ

We’re aware that some people are having trouble uploading or sending images and videos on Instagram. We're sorry for the trouble and are working to get things back to normal as quickly as possible. #instagramdown

ਜਿਸ ਤੋਂ ਬਾਅਦ ਫੇਸਬੁੱਕ ਨੇ ਰਾਤ 9:48 ਵਜੇ 'ਤੇ ਟਵੀਟ ਕੀਤਾ ਕਿ ਸਾਨੂੰ ਇਸ ਸਮੱਸਿਆ ਦੀ ਜਾਣਕਾਰੀ ਹੈ ਤੇ ਇਸ ਨੂੰ ਜਲਦੀ ਹੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਬੀਤੇ ਪੰਜ ਸਾਲਾਂ 'ਚ ਅਜਿਹਾ ਤੀਜੀ ਵਾਰ ਹੋਇਆ ਹੈ, ਜਦੋਂ ਤਿੰਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਜਿਹੀ ਦਿੱਕਤ ਆਈ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :RSS ਮਾਣਹਾਨੀ ਮਾਮਲਾ : ਰਾਹੁਲ ਗਾਂਧੀ ਨੂੰ 15 ਹਜ਼ਾਰ ਦੇ ਮੁਚੱਲਕੇ ‘ਤੇ ਮਿਲੀ ਜ਼ਮਾਨਤ

ਇਸ ਮਗਰੋਂ ਫੇਸਬੁੱਕ ਨੇ ਵੀਰਵਾਰ ਸਵੇਰੇ 5:36 ਵਜੇ ਪੋਸਟ ਕੀਤਾ, 'ਕੁਝ ਲੋਕਾਂ ਨੂੰ ਸਾਡੇ ਪਲੇਟਫਾਰਮ 'ਤੇ ਐਪ 'ਤੇ ਫੋਟੋ ਭੇਜਣ ਤੇ ਵੀਡੀਓ ਅਪਲੋਡ ਕਰਨ 'ਚ ਪ੍ਰੇਸ਼ਾਨੀ ਆ ਰਹੀ ਸੀ। ਇਸ ਦਿੱਕਤ ਨੂੰ ਠੀਕ ਕਰ ਲਿਆ ਗਿਆ ਹੈ।ਅਸੀਂ ਇਸ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ।
-PTCNews

  • Share