Advertisment

ਹੁਣ ਭਾਰਤੀ ਫ਼ੌਜ ਨੇ 89 ਐਪਸ 'ਤੇ ਲਗਾਈ ਪਾਬੰਦੀ, Facebook , ਪਬਜ਼ੀ, ਸਮੇਤ ਕਈ ਵੱਡੀਆਂ ਐਪਸ ਸ਼ਾਮਲ

author-image
Shanker Badra
Updated On
New Update
ਹੁਣ ਭਾਰਤੀ ਫ਼ੌਜ ਨੇ 89 ਐਪਸ 'ਤੇ ਲਗਾਈ ਪਾਬੰਦੀ, Facebook , ਪਬਜ਼ੀ, ਸਮੇਤ ਕਈ ਵੱਡੀਆਂ ਐਪਸ ਸ਼ਾਮਲ
Advertisment
ਹੁਣ ਭਾਰਤੀ ਫ਼ੌਜ ਨੇ 89 ਐਪਸ 'ਤੇ ਲਗਾਈ ਪਾਬੰਦੀ, Facebook , ਪਬਜ਼ੀ, ਸਮੇਤ ਕਈ ਵੱਡੀਆਂ ਐਪਸ ਸ਼ਾਮਲ:ਨਵੀਂ ਦਿੱਲੀ : ਚੀਨ ਨਾਲ ਚੱਲ ਰਹੇ ਤਣਾਅ ਵਿਚਕਾਰ ਹੁਣ ਭਾਰਤੀ ਫੌਜ ਨੇ ਆਪਣੇ ਜਵਾਨਾਂ ਨੂੰ ਸਮਾਰਟਫੋਨ 'ਚੋਂ 89 ਐਪਸ ਨੂੰ ਡਿਲੀਟ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਐਪਸ ਵਿਚ ਫੇਸਬੁੱਕ, ਪਬਜ਼ੀ, ਇੰਸਟਾਗ੍ਰਾਮ ਅਤੇ ਟਰੂਕਾਲਰ ਵਰਗੀਆਂ ਪ੍ਰਸਿੱਧ ਐਪਸ ਵੀ ਸ਼ਾਮਲ ਹਨ। ਭਾਰਤੀ ਫੌਜ ਨੇ ਇਹ ਕਦਮ ਇਸ ਲਈ ਉਠਾਇਆ ਹੈ ਤਾਂ ਜੋ ਸੂਚਨਾਵਾਂ ਨੂੰ ਲੀਕ ਹੋਣ ਤੋਂ ਰੋਕਿਆ ਜਾ ਸਕੇ। Facebook, Zoom among 89 apps Indian army asks personnel to delete ਹੁਣ ਭਾਰਤੀ ਫ਼ੌਜ ਨੇ 89 ਐਪਸ 'ਤੇ ਲਗਾਈ ਪਾਬੰਦੀ, Facebook , ਪਬਜ਼ੀ, ਸਮੇਤ ਕਈ ਵੱਡੀਆਂ ਐਪਸ ਸ਼ਾਮਲ ਭਾਰਤੀ ਫੌਜ ਨੇ ਐਪਸ 'ਤੇ ਪਾਬੰਦੀ ਨਾਲ ਜੁੜੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ,ਉਨ੍ਹਾਂ ਵਿਚ ਫੌਜ ਨੂੰ ਫੌਜੀਆਂ ਨੂੰ Tinder, Couchsurfing ਵਰਗੇ ਡੇਟਿੰਗ ਐਪਸ ਨੂੰ ਵੀ ਹਟਾਉਣ ਦੇ ਨਿਰਦੇਸ਼ 'ਤੇ ਗਏ ਹਨ। ਉਨ੍ਹਾਂ ਨੇ WhatsApp ਟੈਲੀਗ੍ਰਾਮ, ਸਿੰਗਨਲ, ਯੂਟਿਊਬ ਤੇ ਟਵਿੱਟਰ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਫੌਜ ਦੇ ਪਿਛੋਕੜ ਨੂੰ ਉਜਾਗਰ ਨਹੀਂ ਕਰਨਾ ਹੈ। publive-image ਭਾਰਤੀ ਫੌਜ ਨੇ ਜਿਨ੍ਹਾਂ 89 ਐਪਸ ਨੂੰ ਬੈਨ ਕੀਤਾ ਹੈ, ਉਨ੍ਹਾਂ 'ਚੋਂ ਮੈਸੇਜਿੰਗ, ਪਲੇਟਫਾਰਮ, ਵੀਡੀਓ ਹੋਸਟਿੰਗ, ਕੰਟੈਂਟ ਸ਼ੇਅਰਿੰਗ, ਵੈਬ ਬ੍ਰਾਊਜ਼ਰ, ਵੀਡਓ ਐਂਡ ਲਾਈਵ ਸਟ੍ਰੀਮਿੰਗ, ਯੂਟੀਲਿਟੀ ਐਪਸ, ਗੇਮਿੰਗ ਐਪਸ, ਈ-ਕਾਮਰਸ, ਆਨਲਾਈਨ ਬੁੱਕ ਰੀਡਿੰਗ ਐਪਸ ਤੇ ਨਿਊਜ ਐਪਸ ਵੀ ਸ਼ਾਮਲ ਹੈ। ਫੌਜ ਨੇ ਫੌਜੀਆਂ ਨੂੰ ਇੰਨ੍ਹਾਂ ਐਪਸ ਨੂੰ ਹਟਾਉਣ ਲਈ 15 ਜੁਲਾਈ ਦੀ ਸਮਾਂ ਤੈਅ ਕੀਤਾ ਹੈ। Facebook, Zoom among 89 apps Indian army asks personnel to delete ਹੁਣ ਭਾਰਤੀ ਫ਼ੌਜ ਨੇ 89 ਐਪਸ 'ਤੇ ਲਗਾਈ ਪਾਬੰਦੀ, Facebook , ਪਬਜ਼ੀ, ਸਮੇਤ ਕਈ ਵੱਡੀਆਂ ਐਪਸ ਸ਼ਾਮਲ ਇਸ ਤੋਂ ਕੁੱਝ ਦਿਨ ਪਹਿਲਾਂ ਭਾਰਤ ਸਰਕਾਰ ਨੇ ਵੀ ਸੂਚਨਾਵਾਂ ਨੂੰ ਲੀਕ ਹੋਣ ਤੋਂ ਰੋਕਣ ਲਈ 59 ਚੀਨੀ ਐਪਸ ਨੂੰ ਬੈਨ ਕੀਤਾ ਸੀ। ਸਰਕਾਰ ਨੇ ਇੰਨ੍ਹਾਂ ਚੀਨੀ ਐਪਸ 'ਤੇ ਆਈਟੀ ਐਕਟ 2000 ਤਹਿਤ ਬੈਨ ਲਾਇਆ ਸੀ। ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਲਿਸਟ ਤਿਆਰ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਨੂੰ ਬੈਨ ਕੀਤਾ ਜਾਵੇ ਜਾਂ ਫਿਰ ਲੋਕਾਂ ਤੋਂ ਇਨ੍ਹਾਂ ਐਪਸ ਨੂੰ ਮੋਬਾਈਲ ਤੋਂ ਹਟਾਉਣ ਲਈ ਕਿਹਾ ਜਾਵੇ। ਇਸ ਦੇ ਪਿੱਛੇ ਇਹ ਮੰਨਣਾ ਸੀ ਕਿ ਚੀਨ ਇਨ੍ਹਾਂ ਐਪਸ ਰਾਹੀਂ ਭਾਰਤੀ ਡਾਟਾ ਹੈਕ ਕਰ ਸਕਦਾ ਹੈ। -PTCNews-
indian-army 89-apps-indian-army
Advertisment

Stay updated with the latest news headlines.

Follow us:
Advertisment