ਹੁਣ 45 ਸਾਲ ਪੁਰਾਣੀ ਕਰੀਮ Fair & Lovely’ ਦਾ ਬਦਲੇਗਾ ਨਾਂਅ ,ਪੜ੍ਹੋ ਪੂਰਾ ਮਾਮਲਾ

Fair & Lovely : 45-year-old cream will now be renamed Fair & Lovely
ਹੁਣ 45 ਸਾਲ ਪੁਰਾਣੀ ਕਰੀਮFair & Lovely' ਦਾ ਬਦਲੇਗਾ ਨਾਂਅ ,ਪੜ੍ਹੋ ਪੂਰਾ ਮਾਮਲਾ    

ਹੁਣ 45 ਸਾਲ ਪੁਰਾਣੀ ਕਰੀਮ Fair & Lovely’ ਦਾ ਬਦਲੇਗਾ ਨਾਂਅ ,ਪੜ੍ਹੋ ਪੂਰਾ ਮਾਮਲਾ:ਨਵੀਂ ਦਿੱਲੀ : ਤੇਲ, ਸਾਬਣ, ਸਰਫ ਵਰਗੇ ਰੋਜ਼ਮਰਾ ਦਾ ਸਾਮਾਨ ਬਣਾਉਣ ਵਾਲੀ ਬਹੁਰਾਸ਼ਟਰੀ ਕੰਪਨੀ ਹਿੰਦੁਸਤਾਨ ਯੂਨੀਲੀਵਰ ਆਪਣੇ ਬਰਾਂਡ ਫੇਅਰ ਐਂਡ ਲਵਲੀ ਦਾ ਨਾਮ ਬਦਲਣ ਜਾ ਰਹੀ ਹੈ। ਹਿੰਦੁਸਤਾਨ ਯੂਨੀਲੀਵਰ ਨੇ ਆਪਣੇ ਲੋਕਪ੍ਰਿਆ ਬ੍ਰਾਂਡ ‘ਫੇਅਰ ਐਂਡ ਲਵਲੀ’ ਦੇ ਨਾਂ ਤੋਂ ‘ਫੇਅਰ’ ਸ਼ਬਦ ਹਟਾਉਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਫੇਅਰ ਐਂਡ ਲਵਲੀ ਵੱਲੋਂ ਫੇਅਰ ਸ਼ਬਦ ਨੂੰ ਹਟਾਉਣ ਦੀ ਗੱਲ ਚੱਲ ਰਹੀ ਹੈ, ਨਵਾਂ ਬਰਾਂਡ ਨਾਮ ਸਭ ਦੀ ਮਨਜ਼ੂਰੀ ਤੋਂ ਬਾਅਦ ਲਾਂਚ ਕੀਤਾ ਜਾਵੇਗਾ।

ਐੱਚਯੂਐੱਲ ਨੇ ਕਿਹਾ ਕਿ ਕੰਪਨੀ ਬ੍ਰਾਂਡ ਨੂੰ ਸੁੰਦਰਤਾ ਦੇ ਦ੍ਰਿਸ਼ਟੀਕੋਣ ਤੋਂ ਹੋਰ ਲੁਭਾਊ ਬਣਾਉਣ ਲਈ ਕਦਮ ਚੁੱਕ ਰਹੀ ਹੈ। ਇਸ ਤਹਿਤ ਕੰਪਨੀ ਆਪਣੇ ਬ੍ਰਾਂਡ ‘ਫੇਅਰ ਐਂਡ ਲਵਲੀ’ ਤੋਂ ‘ਫੇਅਰ’ ਸ਼ਬਦ ਹਟਾਏਗੀ। ਇਸ ਦੌਰਾਨ ਨਵੇਂ ਨਾਂ ਲਈ ਕਾਨੂੰਨੀ ਮਨਜ਼ੂਰੀ ਦਾ ਇੰਤਜ਼ਾਰ ਹੈ। ਅਸੀਂ ਅਗਲੇ ਕੁਝ ਮਹੀਨਿਆਂ ‘ਚ ਨਾਂ ਵਿਚ ਬਦਲਾਅ ਦੀ ਉਮੀਦ ਕਰ ਰਹੇ ਹਾਂ। ਕੰਪਨੀ ਇਸ ਬਦਲਾਅ ਤਹਿਤ ‘ਫੇਅਰ ਐਂਡ ਲਵਲੀ ਫਾਊਂਡੇਸ਼ਨ’ ਲਈ ਵੀ ਨਵੇਂ ਨਾਂ ਦਾ ਐਲਾਨ ਕਰੇਗੀ।

Fair & Lovely : 45-year-old cream will now be renamed Fair & Lovely
ਹੁਣ 45 ਸਾਲ ਪੁਰਾਣੀ ਕਰੀਮ Fair & Lovely’ ਦਾ ਬਦਲੇਗਾ ਨਾਂਅ ,ਪੜ੍ਹੋ ਪੂਰਾ ਮਾਮਲਾ

ਹਾਲਾਂਕਿ ਕੰਪਨੀ ਨੇ ਆਪਣੇ ‘ਫੇਅਰ ਐਂਡ ਲਵਲੀ’ ਉਤਪਾਦ ਲਈ ਨਵੇਂ ਨਾਮ ਦਾ ਐਲਾਨ ਨਹੀਂ ਕੀਤਾ ਪਰ ਕੰਪਨੀ ਨੇ ‘ਕੰਟਰੋਲਰ ਜਨਰਲ ਆਫ ਪੇਟੈਂਟ ਡਿਜ਼ਾਈਨ ਐਂਡ ਟਰੇਡਮਾਰਕ’ ਦੇ ਕੋਲ 17 ਜੂਨ 2020 ਨੂੰ ‘ਗਲੋ ਐਂਡ ਲਵਲੀ’ ਨਾਮ ਨੂੰ ਰਜਿਸਟਰਡ ਕਰਨ ਦੀ ਬੇਨਤੀ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਨਵੇਂ ਨਾਮ ਨੂੰ ਕਦੋਂ ਮਨਜ਼ੂਰੀ ਮਿਲਦੀ ਹੈ,ਜਿਸ ਦੀ ਸਭ ਨੂੰ ਬੜੀ ਬੇਸਬਰੀ ਨਾਲ ਉਡੀਕ ਹੈ।

ਦੱਸ ਦਈਏ ਕਿਕੰਪਨੀ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ, ਜਦੋਂ ਨਸਲੀ ਆਧਾਰ ‘ਤੇ ਫਰਕ ਦੇ ਖਿਲਾਫ ਦੁਨੀਆ ਭਰ ਵਿਚ ਆਵਾਜ਼ਾਂ ਉੱਠ ਰਹੀਆਂ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਇਸ ਕਦਮ ਦਾ ਅਜੇ ਪੱਛਮੀ ਦੇਸ਼ਾਂ ਵਿਚ ਚੱਲ ਰਹੇ ਨਸਲਵਾਦ ਵਿਰੋਧੀ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸਨੇ ਕਿਹਾ ਕਿ ਉਹ 2 ਹਜ਼ਾਰ ਕਰੋੜ ਰੁਪਏ ਦੇ ਆਪਣੇ ਬਰਾਂਡ ਨੂੰ ਬਿਹਤਰ ਬਣਾਉਣ ਲਈ ਕਈ ਸਾਲ ਤੋਂ ਕੰਮ ਕਰ ਰਹੀ ਹੈ।

Fair & Lovely : 45-year-old cream will now be renamed Fair & Lovely
ਹੁਣ 45 ਸਾਲ ਪੁਰਾਣੀ ਕਰੀਮFair & Lovely’ ਦਾ ਬਦਲੇਗਾ ਨਾਂਅ ,ਪੜ੍ਹੋ ਪੂਰਾ ਮਾਮਲਾ

ਕੰਪਨੀ ਨੇ ਕਿਹਾ ਕਿ ਚਮੜੀ ਦੀ ਦੇਖਭਾਲ ਨਾਲ ਜੁੜੇ ਉਸ ਦੇ ਦੂਜੇ ਉਤਪਾਦਾਂ ਦੇ ਮਾਮਲੇ ਵਿਚ ਵੀ ਨਵਾਂ ਦ੍ਰਿਸ਼ਟੀਕੋਣ ਅਪਣਾਇਆ ਜਾਵੇਗਾ, ਜਿਸ ਵਿਚ ਹਰ ਰੰਗ-ਰੂਪ ਦਾ ਖਿਆਲ ਰੱਖਿਆ ਜਾਵੇਗਾ। ਹੁਣ ਕੰਪਨੀ ਨੇ ਬਰਾਂਡ ਦੇ ਨਾਮ ਨੂੰ ਬਦਲਣ ਦਾ ਹੀ ਫੈਸਲਾ ਕਰ ਲਿਆ ਹੈ। ਹਿੰਦੁਸਤਾਨ ਯੂਨੀਲੀਵਰ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਆਪਣੇ ਬਰਾਂਡ ਦੇ ਨਾਮ ‘ਚੋਂ ਫੇਅਰ ਸ਼ਬਦ ਨੂੰ ਇਸਤੇਮਾਲ ਕਰਨਾ ਬੰਦ ਕਰ ਦੇਵੇਗੀ। ਕੰਪਨੀ ਨੇ ਇਹ ਵੀ ਦੱਸਿਆ ਕਿ ਉਸ ਨੇ ਆਪਣੇ ਨਵੇਂ ਨਾਮ ਲਈ ਅਪਲਾਈ ਕੀਤਾ ਹੋਇਆ ਹੈ, ਹਾਲਾਂਕਿ ਇਸ ਦੇ ਲਈ ਹੁਣੇ ਪ੍ਰਵਾਨਗੀ ਨਹੀਂ ਮਿਲੀ ਹੈ।
-PTCNews