ਜਾਅਲੀ ਪੱਤਰਕਾਰ ਬਣ ਕੇ ਸੜਕਾਂ 'ਤੇ ਮਾਰਦਾ ਸੀ ਹੂਟਰ , ਪੁਲਿਸ ਨੇ ਕੀਤਾ ਗ੍ਰਿਫ਼ਤਾਰ

By Kaveri Joshi - April 07, 2020 3:04 pm

ਨਾਭਾ: ਜਾਅਲੀ ਪੱਤਰਕਾਰ ਬਣ ਕੇ ਸੜਕਾਂ 'ਤੇ ਮਾਰਦਾ ਸੀ ਹੂਟਰ , ਪੁਲਿਸ ਨੇ ਕੀਤਾ ਗ੍ਰਿਫ਼ਤਾਰ: ਜਿੱਥੇ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਇਸ ਸੰਕਟ 'ਚ ਆਪਣਾ ਫਰਜ਼ ਬਾਖ਼ੂਬੀ ਅਦਾ ਕਰ ਰਹੇ ਹਨ , ਉੱਥੇ ਹੀ ਕੁਝ ਦੋਸ਼ੀ ਲੋਕ ਆਪਣੀਆਂ ਕੋਝੀਆਂ ਹਰਕਤਾਂ ਕਾਰਨ ਚੰਗੇ 'ਤੇ ਸੱਚੇ ਇਮਾਨਦਾਰ ਪੱਤਰਕਾਰਾਂ ਦੀ ਛਵੀ ਖਰਾਬ ਕਰਨ 'ਚ ਲੱਗੇ ਹੋਏ ਹਨ। ਅਜਿਹੇ ਹੀ ਇੱਕ ਜਾਅਲੀ ਪੱਤਰਕਾਰ ਬਣਕੇ ਲੋਕਾਂ 'ਚ ਆਪਣੀ ਫੋਕੀ ਧਾਕ ਜਮਾਂ ਰਹੇ ਵਿਅਕਤੀ ਨੂੰ ਨਾਭਾ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

https://ptcnews-wp.s3.ap-south-1.amazonaws.com/wp-content/uploads/2020/04/7eecba13-7812-44c7-ac1e-fc09b6f9407c.jpg

ਮਿਲੀ ਜਾਣਕਾਰੀ ਅਨੁਸਾਰ ਭੁਪੇਸ਼ ਬੰਸਲ ਨਾਮਕ ਵਿਅਕਤੀ ਜਾਅਲੀ ਪੱਤਰਕਾਰ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ , ਜਿਸਨੂੰ ਥਾਣਾ ਕੋਤਵਾਲੀ ਦੀ ਪੁਲਿਸ ਨੇ ਕਾਬੂ ਕਰ ਲਿਆ ਅਤੇ ਉਸ 'ਤੇ 188 ਅਤੇ ਹੋਰ ਵਿਭਿੰਨ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ । ਉਕਤ ਵਿਅਕਤੀ ਯੂਥ ਕਾਂਗਰਸ ਦਾ ਆਗੂ ਦੱਸਿਆ ਜਾ ਰਿਹਾ ਹੈ।

https://ptcnews-wp.s3.ap-south-1.amazonaws.com/wp-content/uploads/2020/04/542b60f9-a0c7-48e5-8675-8ac5d2a7cfad.jpg

ਗੌਰਤਲਬ ਹੈ ਕਿ ਦੋਸ਼ੀ ਭੁਪੇਸ਼ ਬੰਸਲ ਕਰਫ਼ਿਊ ਦੇ ਦੌਰਾਨ ਕਾਰ 'ਚ ਸਵਾਰ ਹੋ ਕੇ ਸੜਕਾਂ 'ਤੇ ਹੂਟਰ ਮਾਰ ਕੇ ਲੋਕਾਂ 'ਤੇ ਆਪਣੀ ਫੋਕੀ ਟੌਹਰ ਬਣਾਉਂਦਾ ਸੀ ਅਤੇ ਬੇਮਤਲਬ ਲੋਕਾਂ ਨੂੰ ਡਰਾਉਂਦਾ ਸੀ , ਜਿਸਨੂੰ ਨਾਭਾ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਉਸਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਸਦੀ ਕਾਰ ਵੀ ਆਪਣੇ ਕਬਜ਼ੇ 'ਚ ਲੈ ਲਈ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਬਾਰੇ ਗ਼ਲਤ ਅਫ਼ਵਾਹਾਂ ਅਤੇ ਅਜਿਹੇ ਜ਼ੁਰਮ ਕਰਨ ਵਾਲਿਆਂ ਪ੍ਰਤੀ ਸਰਕਾਰ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਅਜਿਹੇ 'ਚ ਸਾਹਮਣੇ ਆ ਰਹੇ ਇਸ ਤਰ੍ਹਾਂ ਮਾਮਲਿਆਂ ਤੋਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ।

adv-img
adv-img