Sat, Apr 20, 2024
Whatsapp

ਰੁਜ਼ਗਾਰ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ 'ਤੇ ਕੀਤੇ ਝੂਠੇ ਮੁਕੱਦਮੇ ਦਰਜ, ਪੁਲਿਸ ਵੱਲੋਂ ਜਬਰੀ ਚੁੱਕਿਆ

Written by  Jagroop Kaur -- December 20th 2020 05:16 PM
ਰੁਜ਼ਗਾਰ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ 'ਤੇ ਕੀਤੇ ਝੂਠੇ ਮੁਕੱਦਮੇ ਦਰਜ, ਪੁਲਿਸ ਵੱਲੋਂ ਜਬਰੀ ਚੁੱਕਿਆ

ਰੁਜ਼ਗਾਰ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ 'ਤੇ ਕੀਤੇ ਝੂਠੇ ਮੁਕੱਦਮੇ ਦਰਜ, ਪੁਲਿਸ ਵੱਲੋਂ ਜਬਰੀ ਚੁੱਕਿਆ

ਪਟਿਆਲਾ: ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਇਨ੍ਹਾਂ ਵੱਲੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਵਾਈਪੀਐੱਸ ਚੌਕ ਤੇ ਬੈਠੇ ਪੱਕਾ ਧਰਨਾ ਲਾਈ ਅਧਿਆਪਕਾਂ ਉੱਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਝੂਠਾ ਮੁਕੱਦਮਾ ਦਰਜ ਕੀਤਾ ਗਿਆ । ਅੱਜ ਜਦੋਂ ਦੁਪਹਿਰ ਸ਼ਾਂਤਮਈ ਤਰੀਕੇ ਨਾਲ ਬੇਰੁਜ਼ਗਾਰ ਅਧਿਆਪਕ ਵਾਈ.ਪੀ.ਐੱਸ. ਚੌਕ ਤੇ ਬੈਠੇ ਸੀ ਤਾਂ ਉਸ ਦੌਰਾਨ ਪੁਲਿਸ ਬਲ ਦੀ ਵਰਤੋਂ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਜਬਰੀ ਧੱਕੇ ਨਾਲ ਚੁੱਕ ਕੇ ਗ੍ਰਿਫ਼ਤਾਰ ਕੀਤਾ ਗਿਆ । Police 'lathicharge' protesting teachers near CM residence in Patiala ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਖ ਵੱਖ ਥਾਣਿਆਂ ਵਿਚ ਲਿਜਾ ਕੇ ਉਥੇ ਰੱਖਿਆ ਗਿਆ । ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਤੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਤੇ ਦਬਾਅ ਬਣਾਇਆ ਗਿਆ ਕਿ ਤੁਸੀਂ ਪਟਿਆਲੇ ਸ਼ਹਿਰ ਤੋਂ ਬਾਹਰ ਢੱਡਰੀਆਂਵਾਲੇ ਗੁਰਦੁਆਰੇ ਕੋਲ ਜਾਣ ਤੇ ਤੁਹਾਡੇ ਸਾਰੇ ਸਾਥੀ ਰਿਹਾਅ ਕਰ ਦਿੱਤੇ ਜਾਣਗੇ ਤੇ ਤੁਹਾਨੂੰ ਓ.ਐੱਸ.ਡੀ. ਸੰਦੀਪ ਸੰਧੂ ਨਾਲ ਮਿਲਣ ਦਾ ਸਮਾਂ ਦਿੱਤਾ ਜਾਵੇਗਾ ।ETT PAAS TEACHER !! PROTEST YPS CHOWNK !! PATIALA - YouTubeਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਬੇਰੁਜ਼ਗਾਰਾਂ ਦੇ ਸੰਘਰਸ਼ ਨੂੰ ਦਬਾਉਣ ਲਈ ਬੇਰੁਜ਼ਗਾਰਾਂ ਦੇ ਉੱਪਰ ਝੂਠੇ ਪਰਚੇ ਦਰਜ ਕੀਤੇ ਬੇਰੁਜ਼ਗਾਰਾਂ ਦੀਆਂ ਗ੍ਰਿਫ਼ਤਾਰੀਆਂ ਕਰ ਰਹੀ ਹੈ । ਪਰ ਬੇਰੁਜ਼ਗਾਰ ਆਪਣੇ ਹੱਕਾਂ ਲਈ ਲੜਨਗੇ । ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ । Singh Stock Photos, Editorial Images and Stock Pictures | Shutterstockਜੇਕਰ ਪੰਜਾਬ ਸਰਕਾਰ ਸਮਝਦੀ ਹੈ ਕਿ ਬੇਰੁਜ਼ਗਾਰ ਝੂਠਿਆਂ ਪਰਚਿਆਂ ਤੋਂ ਡਰ ਕੇ ਘਰ ਬੈਠ ਜਾਣਗੇ ਤਾਂ ਪੰਜਾਬ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਝੂਠੀਆਂ ਪਰਚਿਆਂ ਤੋਂ ਬੇਰੁਜ਼ਗਾਰ ਡਰਨ ਵਾਲੇ ਨਹੀਂ ਸਗੋਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖੇ ਸੰਘਰਸ਼ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਭਰਾਤਰੀ ਜਥੇਬੰਦੀ ਦੇ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਰਾਜਿੰਦਰ ਸਮਾਣਾ , ਗੌਰਮਿੰਟ ਟੀਚਰਜ਼ ਯੂਨੀਅਨ ਦੇ ਪਰਮਜੀਤ , ਨੌਜਵਾਨ ਭਾਰਤ ਸਭਾ ਦੇ ਖੁਸਵੰਤ ਹਨੀ, ਕੇ ਦੀਪ, ਨਿਰਮਲ ਜ਼ੀਰਾ, ਦੀਪ ਅਮਨ, ਰਾਜ ਕੁਮਾਰ ਮਾਨਸਾ, ਹਰਬੰਸ ਪਟਿਆਲਾ, ਮਨੀ ਸੰਗਰੂਰ, ਜਰਨੈਲ ਸੰਗਰੂਰ, ਮੰਗਲ ਮਾਨਸਾ , ਰਵਿੰਦਰ ਅਬੋਹਰ ਸਲਿੰਦਰ ਫਿਰੋਜ਼ਪੁਰ ਆਦਿ ਮੌਜੂਦ ਸਨ


Top News view more...

Latest News view more...