Advertisment

ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਮਾਂ, ਬੇਟੀ, ਬੇਟੇ ਵੱਲੋਂ ਆਪਣੇ ਪਿਤਾ ਦੇ ਖਾਣੇ 'ਚ ਮਿਲਾਇਆ ਜ਼ਹਿਰ...!! 

author-image
Ragini Joshi
New Update
ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਮਾਂ, ਬੇਟੀ, ਬੇਟੇ ਵੱਲੋਂ ਆਪਣੇ ਪਿਤਾ ਦੇ ਖਾਣੇ 'ਚ ਮਿਲਾਇਆ ਜ਼ਹਿਰ...!! 
Advertisment
ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਮਾਂ, ਬੇਟੀ, ਬੇਟੇ ਵੱਲੋਂ ਆਪਣੇ ਪਿਤਾ ਦੇ ਖਾਣੇ 'ਚ ਮਿਲਾਇਆ ਜ਼ਹਿਰ...!! ਅਜੋਕੇ ਸਮੇਂ ਵਿੱਚ ਆਪਣਿਆਂ ਨਾਲ ਰਿਸ਼ਤਿਆਂ ਦੀ ਸਾਂਝ ਫਿੱਕੀ ਪੈਂਦੀ ਜਾ ਰਹੀ ਹੈ, ਅਜਿਹੀ ਹੀ ਇੱਕ ਖੂਨ ਦੇ ਰਿਸ਼ਤੇ ਤਾਰ ਤਾਰ ਕਰਦੀ ਘਟਨਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ। ਇਸ ਵਾਰਦਾਤ 'ਚ ਮਾਂ, ਬੇਟੀ, ਅਤੇ ਬੇਟੇ ਵੱਲੋਂ ਆਪਣੇ ਪਿਤਾ ਦੇ ਖਾਣੇ 'ਚ ਜ਼ਹਿਰ ਮਿਲਾ ਦਿੱਤਾ ਗਿਆ ਅਤੇ ਪਿਤਾ ਦੀ ਮੌਤ ਹੋਣ ਉਪਰੰਤ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ। ਮ੍ਰਿਤਕ ਦੀ ਪਹਿਚਾਣ ੪੫ ਸਾਲਾ ਜਰਨੈਲ ਸਿੰਘ ਵਜੋਂ ਹੋਈ ਹੈ। ਘਟਨਾ ਵਿੱਚ ਬਾਕੀ ਪਰਿਵਾਰਿਕ ਮੈਂਬਰਾਂ ਨਾਲ ਮ੍ਰਿਤਕ ਦੀ ਨੂੰਹ ਵੀ ਸ਼ਾਮਿਲ ਦੱਸੀ ਜਾ ਰਹੀ ਹੈ। family kills father by poisoning food ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਸੰਗੂਧੌਣ ਦਾ, ਜਿੱਥੇ ਖਾਣੇ ਵਿੱਚ ਜਹਿਰੀਲਾ ਪਦਾਰਥ ਮਿਲਾ ਕੇ ਕੀਤਾ ਗਿਆ ੪੫ ਸਾਲਾ ਜਰਨੈਲ ਸਿੰਘ ਦਾ ਕਤਲ ਕੀਤਾ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਬਲਜੀਤ ਕੌਰ, ਲੜਕੇ ਲਵਪ੍ਰੀਤ ਸਿੰਘ, ਬੇਟੀ ਰਮਨਦੀਪ ਕੌਰ ਅਤੇ ਨੂੰਹ ਮਨਪ੍ਰੀਤ ਕੌਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ, ਲਾਸ਼ ਦੀ ਭਾਲ ਜਾਰੀ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment