ਪੰਜਾਬ 'ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਭਲਕੇ ਕਿਸਾਨ ਮੋਰਚੇ ਵਿੱਚ ਕਰਨਗੇ ਸ਼ਿਰਕਤ
ਪੰਜਾਬ 'ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਭਲਕੇ ਕਿਸਾਨ ਮੋਰਚੇ ਵਿੱਚ ਕਰਨਗੇ ਸ਼ਿਰਕਤ:ਚੰਡੀਗੜ੍ਹ : ਕਾਲੇ ਕਾਨੂੰਨਾਂ ਦੀ ਵਾਪਸੀ ਲਈ ਟਿਕਰੀ ਬਾਰਡਰ ਦਿੱਲੀ ਅਤੇ ਪੰਜਾਬ ਵਿੱਚ 40 ਥਾਂਈਂ ਜ਼ਬਰਦਸਤ ਲਾਮਬੰਦੀਆਂ ਵਾਲੇ ਧਰਨਿਆਂ ਦੇ ਚਲਦਿਆਂ ਭਲਕੇ ਦਿੱਲੀ ਵਿਖੇ ਖੁਦਕੁਸ਼ੀ ਪੀੜਤ ਕਿਸਾਨਾਂ -ਮਜ਼ਦੂਰਾਂ ਦੇ ਪਰਿਵਾਰਾਂ ਦੇ ਦੁੱਖਾਂ ਦਰਦਾਂ ਦੀ ਦਾਸਤਾਂ ਦੁਨੀਆਂ ਸਾਂਹਵੇਂ ਪੇਸ਼ ਕਰਨ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਉਲੀਕੇ ਗਏ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਵੱਖ- ਵੱਖ ਜਿਲ੍ਹਿਆਂ ਤੋਂ ਪੀੜਤ ਔਰਤਾਂ ਦੇ ਕਾਫਲੇ ਅੱਜ ਹੀ ਦਿੱਲੀ ਲਈ ਰਵਾਨਾ ਹੋ ਗਏ ਹਨ। [caption id="attachment_458055" align="aligncenter" width="300"] ਪੰਜਾਬ 'ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਭਲਕੇ ਕਿਸਾਨ ਮੋਰਚੇ ਵਿੱਚ ਕਰਨਗੇ ਸ਼ਿਰਕਤ[/caption] ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹੁਣ ਤੱਕ ਹਾਸਲ ਜਾਣਕਾਰੀ ਮੁਤਾਬਕ ਜਿਲ੍ਹਾ ਸੰਗਰੂਰ ਤੋਂ 6 ਬੱਸਾਂ, ਮਾਨਸਾ ਤੋਂ 2 ਬੱਸਾਂ , ਬਠਿੰਡਾ ਤੋਂ 3 ਬੱਸਾਂ 2 ਟਰਾਲੀਆਂ, ਬਰਨਾਲਾ ਤੋਂ 2 ਬੱਸਾਂ, ਮੋਗਾ ਅਤੇ ਪਟਿਆਲਾ ਤੋਂ 1-1 ਬੱਸ ਰਵਾਨਾ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਰਾਤੀਂ ਚਲਦੀਆਂ ਰੇਲ ਗੱਡੀਆਂ ਰਾਹੀਂ ਵੀ ਅਤੇ ਛੋਟੇ ਤੇਜ ਵਹੀਕਲਾਂ ਰਾਹੀਂ ਵੀ ਕਾਫੀ ਗਿਣਤੀ ਜਾਵੇਗੀ। [caption id="attachment_458056" align="aligncenter" width="300"] ਪੰਜਾਬ 'ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਭਲਕੇ ਕਿਸਾਨ ਮੋਰਚੇ ਵਿੱਚ ਕਰਨਗੇ ਸ਼ਿਰਕਤ[/caption] ਕਿਸਾਨ ਆਗੂ ਅਨੁਸਾਰ ਸਾਰੇ ਪਿੰਡਾਂ ਸ਼ਹਿਰਾਂ ਤੋਂ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ਅੰਦਰ ਮੋਦੀ ਭਾਜਪਾ ਸਰਕਾਰ ਦੇ ਲੋਕ- ਵਿਰੋਧੀ ਕਾਰਪੋਰੇਟ- ਪੱਖੀ ਹੰਕਾਰੀ ਵਤੀਰੇ ਵਿਰੁੱਧ ਵਿਆਪਕ ਰੋਹ ਆਏ ਦਿਨ ਹੋਰ ਪ੍ਰਚੰਡ ਹੁੰਦੇ ਜਾਣ ਦੀਆਂ ਰਿਪੋਰਟਾਂ ਧੜਾ ਧੜ ਆ ਰਹੀਆਂ ਹਨ। ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਅਮਰਜੀਤ ਸਿੰਘ ਸੈਦੋਕੇ, ਹਰਦੀਪ ਸਿੰਘ ਟੱਲੇਵਾਲ, ਅਮਰੀਕ ਸਿੰਘ ਗੰਢੂਆਂ, ਇੰਦਰਜੀਤ ਸਿੰਘ ਝੱਬਰ ਆਦਿ ਸ਼ਾਮਲ ਸਨ। -PTCNews