Wed, Apr 24, 2024
Whatsapp

ਬੱਚਿਆਂ ਦੇ ਇਲਾਜ ਲਈ ਨਹੀਂ ਪੈਸੇ, ਪਿਓ ਦਾ ਰੋ-ਰੋ ਬੁਰਾ ਹਾਲ, ਵੀਡੀਓ ਰਾਹੀਂ ਲਾਈ ਮਦਦ ਦੀ ਗੁਹਾਰ

Written by  Riya Bawa -- September 09th 2021 07:02 PM -- Updated: September 09th 2021 07:04 PM
ਬੱਚਿਆਂ ਦੇ ਇਲਾਜ ਲਈ ਨਹੀਂ ਪੈਸੇ, ਪਿਓ ਦਾ ਰੋ-ਰੋ ਬੁਰਾ ਹਾਲ, ਵੀਡੀਓ ਰਾਹੀਂ ਲਾਈ ਮਦਦ ਦੀ ਗੁਹਾਰ

ਬੱਚਿਆਂ ਦੇ ਇਲਾਜ ਲਈ ਨਹੀਂ ਪੈਸੇ, ਪਿਓ ਦਾ ਰੋ-ਰੋ ਬੁਰਾ ਹਾਲ, ਵੀਡੀਓ ਰਾਹੀਂ ਲਾਈ ਮਦਦ ਦੀ ਗੁਹਾਰ

ਤਲਵੰਡੀ ਸਾਬੋ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਗਰੀਬ ਘਰ ਦੇ ਦੋ ਬੱਚਿਆਂ ਦੇ ਅਚਾਨਕ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਜ ਕਰ ਰਹੇ ਡਾਕਟਰਾਂ ਮੁਤਾਬਕ ਕੋਈ ਜਹਿਰੀਲੀ ਵਸਤੂ ਖਾਣ ਨਾਲ ਬੱਚੇ ਬਿਮਾਰ ਹਨ। ਗਰੀਬ ਪਰਿਵਾਰ ਦੇ ਬੱਚਿਆਂ ਦਾ ਇਲਾਜ ਫਰੀਦਕੋਟ ਇਲਾਜ ਚੱਲ ਰਿਹਾ ਹੈ ਤੇ ਪਰਿਵਾਰ ਵੱਲੋਂ ਮਦਦ ਲਈ ਵੀਡੀੳ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀ ਹੈ। ਇਹ ਸੋਸ਼ਲ ਮੀਡੀਆਂ 'ਤੇ ਵਾਈਰਲ ਹੋ ਰਹੀ ਵੀਡੀੳ ਪਿੰਡ ਜਗਾ ਰਾਮ ਤੀਰਥ ਦੇ ਗਰੀਬ ਪਰਿਵਾਰ ਦੀ ਹੈ,ਜਿੰਨਾ ਦੇ ਬੱਚੇ ਰੋਜਾਨਾਂ ਦੀ ਤਰਾਂ ਸਕੂਲ ਗਏ ਸਨ ਤੇ ਵਾਪਸ ਆਉਦੇ ਹੀ ਬਿਮਾਰ ਹੋ ਗਏ ਜਿੰਨਾ ਦੇ ਮੂੰਹ ਵਿੱਚੋ ਝੱਗ ਨਿਕਲ ਲੱਗੀ। ਬੱਚਿਆਂ ਦੀ ਹਾਲਤ ਇੰਨੀ ਗੰਭੀਰ ਸੀ ਕਿ ਨਾ ਹੀ ਤਲਵੰਡੀ ਸਾਬੋ ਅਤੇ ਨਾ ਹੀ ਬਠਿੰਡਾ ਕਿਸੇ ਨੇ ਵੀ ਇਲਾਜ ਨਹੀਂ ਕੀਤਾ ਤੇ ਬੱਚਿਆਂ ਨੂੰ ਫਰੀਦਕੋਟ ਲਿਜਾਣਾ ਪਿਆ। ਬੱਚਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪਰਿਵਾਰ ਗਰੀਬ ਹੋਣ ਕਰਕੇ ਇਲਾਜ ਲਈ ਪੈਸੇ ਨਹੀ ਹਨ ਤੇ ਪਹਿਲਾ ਪਿੰਡ ਵਾਸੀਆਂ ਨੇ ਵੀ ਕੁੱਝ ਮਦਦ ਕੀਤੀ ਤੇ ਹੁਣ ਇਲਾਜ ਲਈ ਪਰਿਵਾਰ ਕੋਲ ਕੁੱਝ ਨਹੀ ਜਿਸ ਕਰਕੇ ਪਰਿਵਾਰਕ ਮੈਬਰਾਂ ਨੇ ਸੋਸ਼ਲ ਮੀਡੀਆਂ ਤੇ ਵੀਡੀੳ ਪਾ ਕੇ ਮਦਦ ਦੀ ਗੁਹਾਰ ਲਗਾਈ। ਸੋਸ਼ਲ ਮੀਡੀਆਂ ਦੀ ਵੀਡੀੳ ਤੋਂ ਬਾਅਦ ਪੀੜਤਾ ਦੇ ਘਰ ਜਾ ਕੇ ਦੇਖਿਆਂ ਤਾਂ ਬਾਰਿਸ਼ ਕਰਕੇ ਉਹਨਾਂ ਦਾ ਇੱਕ ਕਮਰਾ ਵੀ ਡਿੱਗ ਗਿਆਂ ਸੀ, ਇਕ ਹੀ ਕਮਰਾ ਰਹਿਣ ਲਈ ਹੈ। ਬੱਚਿਆਂ ਦੇ ਦਾਦਾ ਦਾਦੀ ਨੇ ਵੀ ਬੱਚਿਆਂ ਦੇ ਇਲਾਜ ਦੀ ਮਦਦ ਲਈ ਗੁਹਾਰ ਲਗਾਈ ਹੈ। -PTC News


Top News view more...

Latest News view more...