ਮੁੱਖ ਖਬਰਾਂ

ਸੰਗੀਤ ਜਗਤ ਚੋਂ ਆਈ ਬੇਹੱਦ ਦੁਖਦ ਖ਼ਬਰ: ਪ੍ਰਸਿੱਧ ਸੰਗੀਤਕਾਰ ਬੀਐੱਸ ਨਾਰੰਗ ਦਾ ਹੋਇਆ ਦਿਹਾਂਤ

By Jagroop Kaur -- March 02, 2021 10:23 pm -- Updated:March 02, 2021 11:10 pm

ਸੰਗੀਤ ਜਗਤ ਵਿਚ ਇਹਨੀਂ ਦਿਨੀਂ ਸੋਗ ਦੀ ਲਹਿਰ ਛਾਈ ਹੋਈ ਹੈ। ਜਿਥੇ ਬੀਤੇ ਦਿਨੀਂ ਸੁਰਾਂ ਦੇ ਧਨੀ ਅਤੇ ਪ੍ਰਪੱਕ ਗਾਇਕੀ ਦੇ ਸ਼ਾਹ ਸਵਾਰ ਸਰਦੂਲ ਸਿਕੰਦਰ ਦੇ ਵਿਛੋੜੇ ਦਾ ਦਰਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀ ਸਾਥੀਆਂ ਦੇ ਜਹਿਨ ’ਚ ਘਰ ਕਰ ਚੁੱਕਾ ਹੈ। ਉਥੇ ਹੀ ਅੱਜ ਸ਼ਾਮ ਇੱਕ ਹੋਰ ਕਲਾਸੀਕਲ ਗਾਇਕ,ਤੇ ਸੰਗੀਤ ਜਗਤ ਦਾ ਮਾਣ ਕਹੇ ਜਾਣ ਵਾਲੇ ਉਸਤਾਦ ਬੀ ਐੱਸ ਨਾਰੰਗ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ | ਸਾਸ਼ਤਰੀ ਸੰਗੀਤ ਦੇ ਮਹਾਂਰਥੀ ਉਸਤਾਦ ਪ੍ਰੋ. ਬੀ ਐੱਸ ਨਾਰੰਗ ਦਾ ਹੋਇਆ ਦੇਹਾਂਤ ਸ਼ਾਮ 6 ਵਜੇ ਦੇ ਕਰੀਬ ਹੋਇਆ।

Ustad B.S Narang - Home | Facebook

ਪੜ੍ਹੋ ਹੋਰ ਖ਼ਬਰਾਂ : ਮਰਹੂਮ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ‘ਚ ਪਹੁੰਚੇ ਬੱਬੂ ਮਾਨ ਤੇ ਹਰਭਜਨ ਮਾਨ , ਭੇਂਟ ਕੀਤੀ ਸ਼ਰਧਾਂਜਲੀ

ਬੀਐੱਸ ਨਾਰੰਗ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ। ਕਈ ਪ੍ਰਸਿੱਧ ਸੰਗੀਤਕਾਰਾਂ ਨੇ ਉਨ੍ਹਾਂ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ।

Famous musician BS Narang died in Jalandhar

ਪੜ੍ਹੋ ਹੋਰ ਖ਼ਬਰਾਂ : ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ

ਉਥੇ ਹੀ ਉਹਨਾਂ ਦੀ ਮੌਤ 'ਤੇ ਰਾਜ ਗਾਇਕ ਹੰਸ ਰਾਜ ਹੰਸ , ਸੁਖਸ਼ਿੰਦਰ ਸ਼ਿੰਦਾ, ਬਾਲੀਵੁੱਡ ਕਲਾਕਾਰ ਸੁਖਵਿੰਦਰ ਬਬਲੂ, ਜਸਬੀਰ ਜੱਸੀ, ਮਾਸਟਰ ਸਲੀਮ ਵਰਗੇ ਨਾਮੀ ਕਲਾਕਾਰਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਸਿਖਾ ਚੁਕੇ ਨੇ|ਦੱਸਣਯੋਗ ਹੈ ਕਿ ਕੱਲ 3 ਮਾਰਚ ਨੂੰ ਬਾਅਦ ਦੁਪਿਹਰ 3 ਵਜੇ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਚ ਹੋਵੇਗਾ ਅੰਤਿਮ ਸੰਸਕਾਰ ਕੀਤਾ ਜਾਵੇਗਾ |

Ustad B S Narang on Ajit Web Tv. - YouTube

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਗਾਇਕੀ ਦੇ ਬਾਬਾ ਬੋਹੜ ਸਰਦੂਲ ਸਿਕੰਦਰ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਜਿਨ੍ਹਾਂ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਲੋਕਾਂ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੋਹਾਲੀ ਵਿਚ ਰਹਿੰਦੇ ਗਾਇਕ ਕਲਾਕਾਰਾਂ ਅਤੇ ਮੀਡੀਆ ਜਗਤ ਦੇ ਲੋਕਾਂ ਨਾਲ ਸਰਦੂਲ ਸਿਕੰਦਰ ਦੀ ਭਾਈਚਾਰਕ ਸਾਂਝ ਕਿਸੇ ਤੋਂ ਲੁਕੀ ਨਹੀਂ। ਪਰ 24 ਫਰਵਰੀ ਨੂੰ ਬਿਮਾਰੀ ਨਾਲ ਜੂਝਦੇ ਕਲਾਕਾਰ ਦਾ ਸਦੀਵੀਂ ਵਿਛੋੜਾ ਨਾ ਭੁੱਲਣ ਵਾਲਾ ਗਮ ਦੇ ਗਿਆ।
  • Share