Thu, Apr 25, 2024
Whatsapp

ਨਹੀਂ ਰਹੇ ਭਾਰਤ ਦੇ ਮਸ਼ਹੂਰ ਚਿੱਤਰਕਾਰ ਸਤੀਸ਼ ਗੁਜਰਾਲ

Written by  Jashan A -- March 27th 2020 08:51 AM
ਨਹੀਂ ਰਹੇ ਭਾਰਤ ਦੇ ਮਸ਼ਹੂਰ ਚਿੱਤਰਕਾਰ ਸਤੀਸ਼ ਗੁਜਰਾਲ

ਨਹੀਂ ਰਹੇ ਭਾਰਤ ਦੇ ਮਸ਼ਹੂਰ ਚਿੱਤਰਕਾਰ ਸਤੀਸ਼ ਗੁਜਰਾਲ

ਨਵੀਂ ਦਿੱਲੀ: ਪਦਮ ਵਿਭੂਸ਼ਣ ਨਾਲ ਸਨਮਾਨਿਤ ਅਤੇ ਭਾਰਤ ਦੇ ਪ੍ਰਸਿੱਧ ਚਿੱਤਰਕਾਰ, ਮੂਰਤੀਕਾਰ ਅਤੇ ਲੇਖਕ ਸਤੀਸ਼ ਗੁਜਰਾਲ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। 94 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲਏ। ਸਤੀਸ਼ ਗੁਜਰਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਛੋਟਾ ਭਰਾ ਸੀ। ਭਾਰਤ ਸਰਕਾਰ ਨੇ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਲਈ 1999 ਵਿਚ ਉਸ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਹੋਰ ਪੜ੍ਹੋ: ਲੁਧਿਆਣਾ ਸਥਿਤ ਕੱਪੜਾ ਫੈਕਟਰੀ 'ਚ ਲੱਗੀ ਅੱਗ, ਮਚਿਆ ਹੜਕੰਪ ਤੁਹਾਨੂੰ ਦੱਸ ਦੇਈਏ ਕਿ ਸਤੀਸ਼ ਗੁਜਰਾਲ ਨੇ ਕਈ ਐਵਾਰਡ ਜਿੱਤੇ। ਇਨ੍ਹਾਂ ਵਿੱਚ ਮੈਕਸੀਕੋ ਦਾ ‘ਲਿਓ ਨਾਰਡੋ ਦਿ ਵਿੰਸੀ’ ਅਤੇ ਬੈਲਜੀਅਮ ਦੇ ਰਾਜਾ ਦਾ ‘ਆਰਡਰ ਆਫ਼ ਕਰਾਉਨ’ ਪੁਰਸਕਾਰ ਸ਼ਾਮਲ ਹੈ। -PTC News


  • Tags

Top News view more...

Latest News view more...