ਗਾਇਕਾ ਅਫ਼ਸਾਨਾਂ ਖਾਨ ਨੇ ਕਰਵਾਈ ਮੰਗਣੀ, ਤਸਵੀਰਾਂ ਰਾਹੀਂ ਕੀਤੀ ਫੈਨਸ ਨਾਲ ਖੁਸ਼ੀ ਸਾਂਝੀ

ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਅਕਸਰ ਹੀ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ , ਤੇ ਸੋਹਸਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ , ਆਪਣੀਆਂ ਛੋਟੀਆਂ ਛੋਟੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ , ਤਾਂ ਫਿਰ ਉਹ ਭਲਾ ਆਪਣੀ ਜ਼ਿੰਦਗੀ ਦਾ ਅਹਿਮ ਪਲ ਆਪਣੇ ਫੈਨਸ ਨਾਲ ਸਾਂਝਾ ਕਿਓਂ ਨਾ ਕਰਦੇ। ਜੀ ਹਾਂ ਅਫਸਾਨਾ ਖਾਨ ਪੰਜਾਬੀ ਸਿੰਗਰ ਸਾਜ਼ ਨਾਲ ਮੰਗਣੀ ਕਰ ਲਈ ਹੈ।

 

View this post on Instagram

 

A post shared by Afsana Khan ?? (@itsafsanakhan)

ਦੋਵਾਂ ਦੀ ਮੰਗਣੀ ਹੋ ਚੁੱਕੀ ਹੈ ਜਿਸਦੀ ਪੋਸਟ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਦੋਵਾਂ ਦੇ ਫੈਨਸ ’ਚ ਬੇਹੱਦ ਖੁਸ਼ੀ ਦੇਖੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਫ਼ਸਾਨਾ ਖਾਨ ਜਲਦ ਹੀ ਸਿੰਗਰ ਸਾਂਝ ਨਾਲ ਵਿਆਹ ਕਰ ਲਵੇਗੀ।ਉਨ੍ਹਾਂ ਦੀਆਂ ਇਹ ਕਿਆਸਰਾਈਆਂ ਉਦੋਂ ਖ਼ਤਮ ਹੋਈਆਂ ਜਦੋਂ ਗਾਇਕਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਮੰਗਣੀ ਦੀ ਪੋਸਟ ਸਾਂਝੀ ਕਰ ਫੈਨਸ ਨੂੰ ਖੁਸ਼ਖਬਰੀ ਦਿੱਤੀ।

 

View this post on Instagram

 

A post shared by Afsana Khan ?? (@itsafsanakhan)

ਦੱਸ ਦੇਈਏ ਕਿ ਅਫਸਾਨਾ ਖਾਨ ਨੇ ਪੰਜਾਬੀ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਆਵਾਜ਼ ਦਾ ਜਾਦੂ ਚਲਾਇਆ ਹੈ।ਉਨ੍ਹਾਂ ਦਾ ਹਾਲ ਹੀ ਵਿੱਚ ਇੱਕ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।Afsana Khan gets engaged to Saajz Archives - PTC Punjabi

ਜਿਸ ਨੂੰ ਫੈਨਸ ਨੇ ਕਾਫੀ ਵਧ ਚੜ੍ਹ ਕੇ ਪਸੰਦ ਕੀਤਾ ਸੀ ਅਤੇ ਉਸ ਦੇ ਨਾਲ ਹੀ ਅਫਸਾਨਾ ਖਾਨ ਨੇ ਆਪਣੇ ਫੈਨਸ ਨੂੰ ਇਕ ਹੋਰ ਖੁਸ਼ਖਬਰੀ ਦੇ ਦਿੱਤੀ ਹੈ ਆਪਣੀ ਮੰਗਣੀ ਕਰਕੇ। ਜੇਕਰ ਗੱਲ ਸਾਂਝ ਦੀ ਕੀਤੀ ਜਾਵੇ ਤਾਂ ਬਾ ਕਮਾਲ ਆਵਾਜ਼ ਦੇ ਬਾਦਸ਼ਾਹ ਸਾਜ਼ ਅਕਸਰ ਆਪਣੀਆਂ ਵੀਡਿਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਰਹਿੰਦੇ ਹਨ।