Thu, Apr 18, 2024
Whatsapp

ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ

Written by  Shanker Badra -- February 03rd 2020 02:14 PM -- Updated: February 03rd 2020 02:29 PM
ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ

ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ

ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ:ਸ੍ਰੀ ਮੁਕਤਸਰ ਸਾਹਿਬ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਤੋਂ ਬਾਅਦ ਇਕ ਹੋਰ ਪੰਜਾਬੀ ਗਾਇਕਾ ਵਿਵਾਦਾਂ ‘ਚ ਘਿਰ ਗਈ ਹੈ। ਇਹ ਮਸ਼ਹੂਰ ਪੰਜਾਬੀ ਗਾਇਕਾ ਕੋਈ ਹੋਰ ਨਹੀਂ ਬਲਕਿ ਅਫਸਾਨਾ ਖਾਨ ਹੈ।ਜਿਸ ਤੋਂ ਬਾਅਦ ਅਫਸਾਨਾ ਖਿਲਾਫ ਪੰਡਿਤ ਰਾਓ ਧਨੇਸ਼ਵਰ ਨੇ ਮੁਕਤਸਰ ਦੇ ਐੱਸਐੱਸਪੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। [caption id="attachment_386099" align="aligncenter" width="300"]Famous Punjabi singer Afsana Khan singing songs in school ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ[/caption] ਦਰਅਸਲ 'ਚ ਪਿੰਡ ਬਾਦਲ ਦੇ ਸਰਕਾਰੀ ਸਕੂਲ 'ਚ ਪੁੱਜੀ ਅਫਸਾਨਾ ਖਾਨ ਨੇ ਬੱਚਿਆਂ ਦੀ ਸਭਾ ਦੌਰਾਨ ਹਥਿਆਰਾਂ ਵਾਲੇ ਭੜਕਾਊ ਗੀਤ ਗਾਏ ਸਨ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਅਫਸਾਨਾ ਖਾਨ ਬੱਚਿਆਂ ਸਾਹਮਣੇ ਉਕਤ ਗੀਤ ਗਾਉਂਦੀ ਹੈ ਅਤੇ ਪਿੱਛੇ ਬੱਚੇ ਵੀ ਉਸ ਗੀਤ ਨੂੰ ਗਾ ਰਹੇ ਹਨ। [caption id="attachment_386097" align="aligncenter" width="300"]Famous Punjabi singer Afsana Khan singing songs in school ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ[/caption] ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਵਾਕਿਆ ਸਕੂਲ ਦੇ ਪ੍ਰਿੰਸੀਪਲ ਦੇ ਸਾਹਮਣੇ ਹੀ ਵਾਪਰਿਆ ਹੈ। ਇਸ ਦੌਰਾਨ ਜਦੋਂ ਅਫਸਾਨਾ ਖਾਨਹਥਿਆਰਾਂ ਵਾਲੇ ਭੜਕਾਊ ਗੀਤ ਗਾ ਰਹੀ ਸੀ ਤਾਂ ਸਕੂਲ ਦੇ ਪ੍ਰਿੰਸੀਪਲ ਅਤੇ ਕਿਸੇ ਵੀ ਅਧਿਆਪਕ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। [caption id="attachment_386096" align="aligncenter" width="300"]Famous Punjabi singer Afsana Khan singing songs in school ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ[/caption] ਦੱਸ ਦੇਈਏ ਕਿ ਅਫਸਾਨਾ ਖਾਨ ਬਾਦਲ ਪਿੰਡ ਦੀ ਹੀ ਰਹਿਣ ਵਾਲੀ ਹੈ। ਉਹ ਸਕੂਲ ‘ਚ ਆਪਣੇ ਸਾਬਕਾ ਅਧਿਆਪਕਾਂ ਨੂੰ ਮਿਲਣ ਲਈ ਆਈ ਸੀ। ਇਸ ਤੇ ਸਕੂਲ ਪ੍ਰਿੰਸੀਪਲ ਨੇ ਸਫਾਈ ਦਿੱਤੀ ਹੈ ਕਿ ਅਫਸਾਨਾ ਆਪਣੇ ਪੱਧਰ ਤੇ ਸਕੂਲ ‘ਚ ਆਈ ਸੀ ਅਤੇ ਵਿਦਿਆਰਥੀਆਂ ਦੇ ਕਹਿਣ ਤੇ ਉਸ ਨੇ ਗੀਤ ਗਾਏ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਸਕੂਲ ਪ੍ਰਿੰਸੀਪਲ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਜਵਾਬ ਤਲਬੀ ਕੀਤੀ ਜਾਵੇਗੀ। -PTCNews

 
View this post on Instagram
 

My OLD SCHOOL PIND BADAL YAADAN TAZIYA HOGIYA AJJ BHUT BHUT RESPECT ✊ MERE RABB VARGE TEACHERS GBU ALWAYS MAINU APNA BACCHA SAMJHEYA ??❤️❤️?? miss u may school days

A post shared by Afsana Khan (@itsafsanakhan) on


Top News view more...

Latest News view more...