ਹੋਰ ਖ਼ਤਰਨਾਕ ਹੋ ਸਕਦੈ ‘ਫੇਨੀ ਚੱਕਰਵਤੀ’ ਤੂਫਾਨ, ਨੇਵੀ ਫੋਰਸ ਹਾਈ ਅਲਰਟ ‘ਤੇ

cyclon
ਚੱਕਰਵਤੀ ਤੂਫਾਨ 'ਫੇਨੀ' ਦਾ ਵਧਿਆ ਖ਼ਤਰਾ, ਓਡੀਸ਼ਾ 'ਚ ਸਕੂਲ-ਕਾਲਜ ਬੰਦ

ਹੋਰ ਖ਼ਤਰਨਾਕ ਹੋ ਸਕਦੈ ‘ਫੇਨੀ ਚੱਕਰਵਤੀ’ ਤੂਫਾਨ, ਨੇਵੀ ਫੋਰਸ ਹਾਈ ਅਲਰਟ ‘ਤੇ,ਨਵੀਂ ਦਿੱਲੀ: ਬੰਗਾਲ ਦੀ ਖਾੜੀ ‘ਚ ਉੱਠਿਆ ਚੱਕਰਵਾਤੀ ਤੁਫਾਨ ਫੇਨੀ ਹੋਰ ਵੀ ਜ਼ਿਆਦਾ ਖਤਰਨਾਕ ਹੁੰਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਗਲੇ 36 ਘੰਟਿਆਂ ‘ਚ ਇਹ ਹੋਰ ਵੀ ਜ਼ਿਆਦਾ ਭਿਆਨਕ ਹੋ ਸਕਦਾ ਹੈ।

cyclon
ਹੋਰ ਖ਼ਤਰਨਾਕ ਹੋ ਸਕਦੈ ‘ਫੇਨੀ ਚੱਕਰਵਤੀ’ ਤੂਫਾਨ, ਨੇਵੀ ਫੋਰਸ ਹਾਈ ਅਲਰਟ ‘ਤੇ

ਹੋਰ ਪੜ੍ਹੋ:ਕਿਸਾਨ ਫਸਲਾਂ ਨੂੰ ਨਾ ਲਾਉਣ ਪਾਣੀ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਪੜ੍ਹੋ ਖ਼ਬਰ

ਫੇਨੀ ਚੱਕਰਵਤੀ’ ਤੂਫਾਨ ਨਾਲ ਨਿਪਟਣ ਲਈ ਇੰਡੀਅਨ ਏਅਰ ਅਤੇ ਨੇਵੀ ਫੋਰਸ ਵੀ ਤਿਆਰ ਹੈ। ਮੌਸਮ ਵਿਭਾਗ ਨੇ ਉਡੀਸ਼ਾ ‘ਚ ਭੂਚਾਲ ਦਾ ਵੀ ਅੰਦਾਜ਼ਾ ਲਗਾਇਆ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼, ਤਾਮਿਲਨਾਡੂ ‘ਚ ਤੇਜ਼ ਬਾਰਿਸ਼ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।

cyclon
ਹੋਰ ਖ਼ਤਰਨਾਕ ਹੋ ਸਕਦੈ ‘ਫੇਨੀ ਚੱਕਰਵਤੀ’ ਤੂਫਾਨ, ਨੇਵੀ ਫੋਰਸ ਹਾਈ ਅਲਰਟ ‘ਤੇ

ਇੰਡੀਅਨ ਨੇਵੀ ਨੇ ਕਿਹਾ ਹੈ, ‘ਫਾਨੀ ਇੱਕ ਗੰਭੀਰ ਚੱਕਰਵਤੀ ਤੂਫਾਨ ਹੈ, ਜਿਸ ਨੂੰ ਲੈ ਕੇ ਇੰਡੀਅਨ ਨੇਵੀ ਵੀ ਹਾਈ ਅਲਰਟ ਹੋ ਗਈ ਹੈ। ਨੇਵੀ ਇਸ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਏਗੀ।

ਹੋਰ ਪੜ੍ਹੋ:ਸਾਹਮਣੇ ਆਇਆ ਰਾਮ ਰਹੀਮ ਦਾ ਇੱਕ ਹੋਰ ਗੈਰ ਕਾਨੂੰਨੀ ਕੰਮ, ਸੰਗਤ ਦੀ ਚਮੜੀ ਤੱਕ ਲੈਂਦਾ ਸੀ ਦਾਨ ‘ਚ।

cyclon
ਹੋਰ ਖ਼ਤਰਨਾਕ ਹੋ ਸਕਦੈ ‘ਫੇਨੀ ਚੱਕਰਵਤੀ’ ਤੂਫਾਨ, ਨੇਵੀ ਫੋਰਸ ਹਾਈ ਅਲਰਟ ‘ਤੇ

ਇਸ ਦੇ ਤਹਿਤ ਨੇਵੀ ਨੇ ਜਹਾਜ਼ਾਂ ਨੂੰ ਲੋੜੀਦੀ ਮਾਤਰਾ ‘ਚ ਰਾਹਤ ਸਮੱਗਰੀ ਦੇ ਨਾਲ ਤਿਆਰ ਕੀਤਾ ਗਿਆ ਹੈ, ਜਿਸ ‘ਚ ਵਾਧੂ ਗੋਤਾਖੋਰ, ਡਾਕਟਰ , ਰਬੜ ਦੀਆਂ ਕਿਸ਼ਤੀਆਂ, ਭੋਜਨ, ਤੰਬੂ, ਕੱਪੜੇ, ਦਵਾਈਆਂ, ਕੰਬਲ ਆਦਿ ਲੋੜੀਦੀ ਮਾਤਰਾ ‘ਚ ਸ਼ਾਮਲ ਕੀਤੀ ਗਈ ਹੈ।

ਦੱਸ ਦੇਈਏ ਕਿ 1 ਮਈ ਤੋਂ 3 ਮਈ ਤੱਕ ਬੰਗਾਲ ਦੀ ਖਾੜੀ ਨੂੰ ਲੈ ਕੇ ਤਾਮਿਲਨਾਡੂ , ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਾਂ ‘ਤੇ ਤੇਜ਼ ਹਵਾਵਾਂ ਚੱਲਣਗੀਆਂ। ਚੱਕਰਵਤੀ ਫਾਨੀ ਕਾਰਨ ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ‘ਚ ਪ੍ਰਸ਼ਾਸ਼ਨ ਨੇ ਅਲਰਟ ਜਾਰੀ ਕੀਤਾ ਹੈ।

-PTC News