ਫਰੀਦਾਬਾਦ: ਅਚਾਨਕ ਸਕੂਲ ‘ਚ ਲੱਗੀ ਭਿਆਨਕ ਅੱਗ, ਮਾਂ ਸਮੇਤ 2 ਬੱਚੀਆਂ ਦੀ ਮੌਤ

ਫਰੀਦਾਬਾਦ: ਅਚਾਨਕ ਸਕੂਲ ‘ਚ ਲੱਗੀ ਭਿਆਨਕ ਅੱਗ, ਮਾਂ ਸਮੇਤ 2 ਬੱਚੀਆਂ ਦੀ ਮੌਤ,ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਜ਼ਿਲੇ ਦੇ ਡਬੂਆ ਕਾਲੋਨੀ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਮਾਰਤ ਦੇ ਗ੍ਰਾਊਂਡ ਫਲੋਰ ‘ਤੇ ਅੱਗ ਲੱਗ ਗਈ। ।ਦੱਸਿਆ ਜਾਂਦਾ ਹੈ ਕਿ ਗਰਾਊਂਡ ਫਲੋਰ ‘ਤੇ ਕੱਪੜੇ ਦੀ ਦੁਕਾਨ ਸੀ, ਜਿਸ ‘ਚ ਅੱਗ ਲੱਗ ਗਈ।

ਇਮਾਰਤ ਦੀ ਪਹਿਲੇ ਅਤੇ ਦੂਜੇ ਫਲੋਰ ‘ਤੇ ਸਕੂਲ ਦਾ ਸੰਚਾਲਨ ਹੁੰਦਾ ਸੀ। ਅੱਗ ਲੱਗਣ ਕਾਰਨ ਧੂੰਏ ‘ਚ ਸਾਹ ਘੁੱਟਣ ਕਾਰਨ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਨੀਤਾ (ਸਕੂਲ ਸੰਚਾਲਕ ਦੀ ਪਤਨੀ), ਉਸ ਦੀ ਬੇਟੀਆਂ ਯਸ਼ਿਕਾ ਅਤੇ ਲੱਕੀ ਦੇ ਰੂਪ ‘ਚ ਹੋਈ।

ਹੋਰ ਪੜ੍ਹੋ:ਸੰਗਰੂਰ ‘ਚ 16 ਸਾਲਾ ਵਿਦਿਆਰਥੀ ਦੀ ਭੇਦਭਰੇ ਹਲਾਤਾਂ ‘ਚ ਹੋਈ ਮੌਤ

ਸਕੂਲ ਸੰਚਾਲਕ ਦਾ ਪਰਿਵਾਰ ਦੂਜੇ ਫਲੋਰ ‘ਤੇ ਇੱਕ ਕਮਰੇ ‘ਚ ਰਹਿੰਦਾ ਸੀ, ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸਕੂਲ ਸੰਚਾਲਕ ਅੱਗ ਬੁਝਾਉਣ ਲਈ ਹੇਠਾਂ ਆ ਗਿਆ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ।

-PTC News