ਫਰੀਦਾਬਾਦ ਦੇ ਨਾਮੀ ਰੈਸਤਰਾਂ ‘ਚ ਸ਼ਾਹੀ ਪਨੀਰ ‘ਚ ਮਿਲਿਆ ਮਰਿਆ ਚੂਹਾ, ਵੀਡੀਓ ਹੋਈ ਵਾਇਰਲ

faridabad
ਫਰੀਦਾਬਾਦ ਦੇ ਨਾਮੀ ਰੈਸਤਰਾਂ 'ਚ ਸ਼ਾਹੀ ਪਨੀਰ 'ਚ ਮਿਲਿਆ ਮਰਿਆ ਚੂਹਾ, ਵੀਡੀਓ ਹੋਈ ਵਾਇਰਲ

ਫਰੀਦਾਬਾਦ ਦੇ ਨਾਮੀ ਰੈਸਤਰਾਂ ‘ਚ ਸ਼ਾਹੀ ਪਨੀਰ ‘ਚ ਮਿਲਿਆ ਮਰਿਆ ਚੂਹਾ, ਵੀਡੀਓ ਹੋਈ ਵਾਇਰਲ,ਫਰੀਦਾਬਾਦ: ਫਰੀਦਾਬਾਦ ਤੋਂ ਆਈ ਇਸ ਖਬਰ ਨੂੰ ਦੇਖ ਕੇ ਕਿਤੇ ਤੁਸੀ ਬਾਹਰ ਹੋਟਲ ਜਾਂ ਰੈਸਤਰਾਂ ‘ਤੇ ਖਾਣਾ- ਖਾਣਾ ਨਾ ਛੱਡ ਦਿਓ।ਦਰਅਸਲ ਰੈਸਤਰਾਂ ਦੇ ਖਾਣੇ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਬਾਹਰੀ ਖਾਣਿਆਂ ਤੋਂ ਤੁਹਾਡਾ ਵਿਸ਼ਵਾਸ ਖਤਮ ਹੋ ਸਕਦਾ ਹੈ।

faridabad
ਫਰੀਦਾਬਾਦ ਦੇ ਨਾਮੀ ਰੈਸਤਰਾਂ ‘ਚ ਸ਼ਾਹੀ ਪਨੀਰ ‘ਚ ਮਿਲਿਆ ਮਰਿਆ ਚੂਹਾ, ਵੀਡੀਓ ਹੋਈ ਵਾਇਰਲ

ਅਕਸਰ ਹੀ ਅਜਿਹਾ ਮੰਨਿਆ ਜਾਂਦਾ ਹੈ ਕਿ ਜਿੰਨਾਂ ਵੱਡਾ ਰੈਸਤਰਾਂ ਹੁੰਦਾ ਹੈ ਉਹਨਾਂ ਵਧੀਆਂ ਉਸ ਦਾ ਖਾਣਾ ਹੁੰਦਾ ਹੈ, ਪਰ ਇਸ ਰੈਸਤਰਾਂ ਦੇ ਖਾਣੇ ਦੀਆਂ ਤਸਵੀਰਾਂ ਨੇ ਇਸ ਨੂੰ ਗਲਤ ਸਾਬਤ ਕਰ ਦਿੱਤਾ ਹੈ।

ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਰੈਸਤਰਾਂ ਦੀ ਅਸਲੀਅਤ ਦਾ ਪਤਾ ਚੱਲ ਰਿਹਾ ਹੈ। ਵੀਡੀਓ ‘ਚ ਇਕ ਵਿਅਕਤੀ ਖਾਣੇ ਦੇ ਡਿੱਬੇ ਨੂੰ ਦਿਖਾ ਰਿਹਾ ਹੈ, ਜਿਸ ‘ਚ ਚੂਹੇ ਦਾ ਇਕ ਮਰਿਆ ਹੋਇਆ ਬੱਚਾ ਸਬਜੀ ‘ਚ ਦਿਖ ਰਿਹਾ ਹੈ।

faridabad
ਫਰੀਦਾਬਾਦ ਦੇ ਨਾਮੀ ਰੈਸਤਰਾਂ ‘ਚ ਸ਼ਾਹੀ ਪਨੀਰ ‘ਚ ਮਿਲਿਆ ਮਰਿਆ ਚੂਹਾ, ਵੀਡੀਓ ਹੋਈ ਵਾਇਰਲ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫ਼ੂਡ ਸੇਫਟੀ ਵਿਭਾਗ ਨੇ ਕਾਰਵਾਈ ਸ਼ੁਰੂ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਸਫਾਈ ਵਿਵਸਥਾ ਕਾਫੀ ਖਰਾਬ ਮਿਲੀ ਹੈ, ਉਸ ਤੋਂ ਇਲਾਵਾ ਖਾਦ ਸਮੱਗਰੀ ਦੀ ਜਾਂਚ ਕਰਨ ‘ਤੇ ਪਾਇਆ ਗਿਆ ਹੈ ਕਿ ਸਬਜੀਆਂ ਤੇ ਮਸਾਲਿਆਂ ਵਾਲੇ ਖਾਦ ਸਮੱਗਰੀ ਖਰਾਬ ਇਸਤੇਮਾਲ ਕੀਤੀ ਜਾ ਰਹੀ ਸੀ।

-PTC News