Fri, Apr 26, 2024
Whatsapp

ਫ਼ਰੀਦਕੋਟ 'ਚ ਕਿਸਾਨਾਂ ਦੇ ਧਰਨੇ ਤੋਂ ਆਈ ਵੱਡੀ ਖ਼ਬਰ ,SDM ਦਫ਼ਤਰ ਬਾਹਰ ਕਿਸਾਨ ਨੇ ਕੀਤੀ ਖੁਦਕੁਸ਼ੀ

Written by  Shanker Badra -- December 07th 2019 04:38 PM
ਫ਼ਰੀਦਕੋਟ 'ਚ ਕਿਸਾਨਾਂ ਦੇ ਧਰਨੇ ਤੋਂ ਆਈ ਵੱਡੀ ਖ਼ਬਰ ,SDM ਦਫ਼ਤਰ ਬਾਹਰ ਕਿਸਾਨ ਨੇ ਕੀਤੀ ਖੁਦਕੁਸ਼ੀ

ਫ਼ਰੀਦਕੋਟ 'ਚ ਕਿਸਾਨਾਂ ਦੇ ਧਰਨੇ ਤੋਂ ਆਈ ਵੱਡੀ ਖ਼ਬਰ ,SDM ਦਫ਼ਤਰ ਬਾਹਰ ਕਿਸਾਨ ਨੇ ਕੀਤੀ ਖੁਦਕੁਸ਼ੀ

ਫ਼ਰੀਦਕੋਟ 'ਚ ਕਿਸਾਨਾਂ ਦੇ ਧਰਨੇ ਤੋਂ ਆਈ ਵੱਡੀ ਖ਼ਬਰ ,SDM ਦਫ਼ਤਰ ਬਾਹਰ ਕਿਸਾਨ ਨੇ ਕੀਤੀ ਖੁਦਕੁਸ਼ੀ:ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਵਿਖੇ ਪਰਾਲੀ ਸਾੜਨ ਦੇ ਮਾਮਲੇ 'ਚ ਦਰਜ ਕੇਸ ਵਾਪਸ ਲੈਣ ਸਮੇਤ ਕਈ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਸਰਕਾਰ ਖ਼ਿਲਾਫ਼ ਧਰਨੇ 'ਤੇ ਬੈਠੇ ਹੋਏ ਹਨ। ਇਸ ਦੌਰਾਨ ਅੱਜ ਧਰਨੇ 'ਤੇ ਬੈਠੇ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। [caption id="attachment_367170" align="aligncenter" width="300"]Faridkot Jaito SDM Office Protest Farmer Suicide ਫ਼ਰੀਦਕੋਟ 'ਚ ਕਿਸਾਨਾਂ ਦੇ ਧਰਨੇ ਤੋਂ ਆਈ ਵੱਡੀ ਖ਼ਬਰ ,SDM ਦਫ਼ਤਰ ਬਾਹਰ ਕਿਸਾਨ ਨੇ ਕੀਤੀ ਖੁਦਕੁਸ਼ੀ[/caption] ਜਿਸ ਤੋਂ ਬਾਅਦ ਉਸ ਨੂੰ ਜੈਤੋ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਜਗਸੀਰ ਸਿੰਘ ਜੱਗਾ (50) ਪੁੱਤਰ ਦਿਆਲ ਸਿੰਘ ਵਾਸੀ ਕੋਟੜਾ, ਬਠਿੰਡਾ ਵਜੋਂ ਹੋਈ ਹੈ। ਉਸ ਦੀ ਮੌਤ ਕਾਰਨ ਇੱਥੇ ਮੌਜੂਦ ਕਿਸਾਨਾਂ 'ਚ ਗ਼ੁੱਸੇ ਦੀ ਲਹਿਰ ਦੌੜ ਗਈ। [caption id="attachment_367171" align="aligncenter" width="300"]Faridkot Jaito SDM Office Protest Farmer Suicide ਫ਼ਰੀਦਕੋਟ 'ਚ ਕਿਸਾਨਾਂ ਦੇ ਧਰਨੇ ਤੋਂ ਆਈ ਵੱਡੀ ਖ਼ਬਰ ,SDM ਦਫ਼ਤਰ ਬਾਹਰ ਕਿਸਾਨ ਨੇ ਕੀਤੀ ਖੁਦਕੁਸ਼ੀ[/caption] ਇਸ ਘਟਨਾ ਤੋਂ ਬਾਅਦ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਮੀਟਿੰਗ ਰੱਖੀ ਗਈ ਹੈ ਅਤੇ ਇਸ ਉਪਰੰਤ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। [caption id="attachment_367169" align="aligncenter" width="300"]Faridkot Jaito SDM Office Protest Farmer Suicide ਫ਼ਰੀਦਕੋਟ 'ਚ ਕਿਸਾਨਾਂ ਦੇ ਧਰਨੇ ਤੋਂ ਆਈ ਵੱਡੀ ਖ਼ਬਰ ,SDM ਦਫ਼ਤਰ ਬਾਹਰ ਕਿਸਾਨ ਨੇ ਕੀਤੀ ਖੁਦਕੁਸ਼ੀ[/caption] ਓਧਰ ਦੂਜੇ ਪਾਸੇ ਕਿਸਾਨ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਸੁਣਦਿਆਂ ਹੀ ਜ਼ਿਲ੍ਹਾ ਐੱਸ.ਪੀ. (ਐੱਚ.) ਭੁਪਿੰਦਰ ਸਿੰਘ ਅਤੇ ਪੁਲਿਸ ਉਪ ਕਪਤਾਨ ਡਾ. ਮਹਿਤਾਬ ਸਿੰਘ (ਏ.ਐੱਸ.ਪੀ) ਪੁਲਿਸ ਪਾਰਟੀ ਸਮੇਤ ਸਥਾਨਕ ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚੇ ਹਨ। ਇੱਥੇ ਹੀ ਕਿਸਾਨ ਜਗਸੀਰ ਦੀ ਮ੍ਰਿਤਕ ਦੇਹ ਨੂੰ ਰੱਖਿਆ ਹੋਇਆ ਹੈ। -PTCNews


Top News view more...

Latest News view more...