ਹੋਰ ਖਬਰਾਂ

ਫਰੀਦਕੋਟ ਪੁਲਿਸ ਨੇ ISI ਏਜੰਟ ਨੂੰ ਕੀਤਾ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦਾ ਸੀ ਇਹ ਜਾਣਕਾਰੀ

By Shanker Badra -- July 01, 2019 4:07 pm -- Updated:Feb 15, 2021

ਫਰੀਦਕੋਟ ਪੁਲਿਸ ਨੇ ISI ਏਜੰਟ ਨੂੰ ਕੀਤਾ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦਾ ਸੀ ਇਹ ਜਾਣਕਾਰੀ:ਫ਼ਰੀਦਕੋਟ : ਫਰੀਦਕੋਟ ਪੁਲਿਸ ਨੇ ਅੱਜ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਆਪਣੇ ਮੋਬਾਇਲ ਫੋਨ ਤੋਂ ਵਟਸਐੱਪ ਚੈਟ ਰਾਹੀਂ ਪਾਕਿਸਤਾਨ ਵਿਚ ਬੈਠੇ ਆਪਣੀ ਸਾਥੀਆਂ ਨੂੰ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਭੇਜਦਾ ਸੀ। ਪੁਲਿਸ ਨੇ ਫੜ੍ਹੇ ਗਏ ਵਿਅਕਤੀ ਪਾਸੋਂ 2 ਪਾਸਪੋਰਟ ਅਤੇ ਇਕ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ।

Faridkot police arrested ISI agent, information sent to Pakistan ਫਰੀਦਕੋਟ ਪੁਲਿਸ ਨੇ ISI ਏਜੰਟ ਨੂੰ ਕੀਤਾ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦਾ ਸੀ ਇਹ ਜਾਣਕਾਰੀ

ਮਿਲੀ ਜਾਣਕਾਰੀ ਅਨੁਸਾਰ ਇਸ ਭਾਰਤੀ ਏਜੰਟ ਦੀ ਪਛਾਣ ਸੁਖਵਿੰਦਰ ਸਿੰਘ ਸਿੱਧੂ ਵਾਸੀ ਮੋਗਾ ਵਜੋਂ ਹੋਈ ਹੈ , ਜੋ ਹੁਣ ਸੇਖੋਂ ਨਗਰ ਫਰੀਦਕੋਟ 'ਚ ਰਹਿ ਰਿਹਾ ਸੀ ਅਤੇ ਆਪਣੇ ਮੋਬਾਇਲ ਫੋਨ ਤੋਂ ਵਟਸਐਪ ਚੈਟ ਰਾਹੀਂ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਵਿੱਚ ਭੇਜਦਾ ਸੀ।

Faridkot police arrested ISI agent, information sent to Pakistan ਫਰੀਦਕੋਟ ਪੁਲਿਸ ਨੇ ISI ਏਜੰਟ ਨੂੰ ਕੀਤਾ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦਾ ਸੀ ਇਹ ਜਾਣਕਾਰੀ

ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਵਿੰਦਰ ਸਿੰਘ ਸਿੱਧੂ ਨੂੰ ਫ਼ਰੀਦਕੋਟ ਛਾਉਣੀ ਇਲਾਕੇ ਨਾਲ ਲੱਗਦੇ ਜਹਾਜ਼ ਮੈਦਾਨ ਕੋਲੋਂ ਗਿ੍ਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਫੜ੍ਹੇ ਗਏ ਵਿਅਕਤੀ ਪਾਸੋਂ 2 ਪਾਸਪੋਰਟ ਅਤੇ ਇਕ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ।

Faridkot police arrested ISI agent, information sent to Pakistan ਫਰੀਦਕੋਟ ਪੁਲਿਸ ਨੇ ISI ਏਜੰਟ ਨੂੰ ਕੀਤਾ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦਾ ਸੀ ਇਹ ਜਾਣਕਾਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਹੁਲ ਗਾਂਧੀ ਤੋਂ ਅਸਤੀਫ਼ਾ ਵਾਪਸ ਲੈਣ ਦੀ ਮੰਗ ‘ਤੇ ਅੜੇ ਵਰਕਰ , ਪਾਰਟੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ

ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਨਵੰਬਰ 2015 ਵਿਚ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਪਾਕਿਸਤਾਨ ਵਿੱਚ ਗਿਆ ਸੀ, ਜਿੱਥੇ ਉਸ ਦਾ ਸੰਪਰਕ ਪਾਕਿਸਤਾਨ ਦੇ 3 ਵਿਅਕਤੀਆਂ ਨਾਲ ਹੋਇਆ ਅਤੇ ਉਦੋਂ ਤੋਂ ਹੀ ਇਹ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਬੈਠੇ ਆਪਣੇ ਸਾਥੀਆਂ ਨੂੰ ਭੇਜ ਰਿਹਾ ਹੈ।ਉਹਨਾਂ ਕਿਹਾ ਕਿ ਸੁਖਵਿੰਦਰ ਸਿੰਘ ਨੂੰ ਪੇਸ਼ ਅਦਾਲਤ ਕਰ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅੱਗੇ ਦੀ ਪੁਛਗਿੱਛ ਜਾਰੀ ਹੈ।
-PTCNews

  • Share