ਪੰਜਾਬ

ਨਸ਼ਿਆਂ ਖ਼ਿਲਾਫ਼ ਫਰੀਦਕੋਟ ਪੁਲਿਸ ਦੀ ਕਾਰਵਾਈ, ਨਸ਼ੀਲੀਆਂ ਗੋਲੀਆਂ ਸਮੇਤ 2 ਔਰਤਾਂ ਗ੍ਰਿਫ਼ਤਾਰ

By Riya Bawa -- November 10, 2021 4:12 pm

ਫਰੀਦਕੋਟ: ਨਸ਼ਿਆਂ ਖਿਲਾਫ ਫਰੀਦਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਤਹਿਤ 23000 ਨਸ਼ੀਲੀਆਂ ਗੋਲੀਆਂ ਸਮੇਤ 2 ਔਰਤ ਗ੍ਰਿਫਤਾਰ ਕਰਨ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਫੜ੍ਹੀਆਂ ਗਈਆਂ ਤਸਕਰ ਔਰਤਾਂ ਵਿਚ ਇਕ ਜਿਲ੍ਹੇ ਦੇ ਪਿੰਡ ਗੁਰੂਸਰ ਅਤੇ ਇਕ ਪਿੰਡ ਰਾਊਵਾਲਾ ਦੀ ਰਹਿਣ ਵਾਲੀ ਹੈ। ਸੀਆਈਏ ਸਟਾਫ ਜੈਤੋ ਨੇ ਇਕ ਵਿਸ਼ੇਸ਼ ਅਪ੍ਰੇਸ਼ਨ ਦੌਰਾਨ ਕਾਬੂ ਕੀਤਾ ਹੈ।

SSP ਫਰੀਦਕੋਟ ਵਰੂਣ ਸ਼ਰਮਾਂ ਨੇ ਅੱਜ ਵਿਸ਼ੇਸ ਪ੍ਰੈਸ਼ ਕਾਨਫਰੰਸ ਕਰ ਜਾਣਕਾਰੀ ਦਿੰਦਿਆ ਦੱਸਿਆ ਕਿ CIA ਸਟਾਫ ਜੈਤੋ ਦੀ ਟੀਮ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ 2 ਤਸਕਰ ਔਰਤਾਂ ਨੂੰ ਗਿਰਫ਼ਤਾਰ ਕੀਤਾ ਹੈ ਜਿੰਨਾ ਪਾਸੋਂ ਕਰੀਬ 23000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ।

ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਇਹ ਔਰਤਾਂ ਇਹ ਨਸ਼ੀਲੀਆਂ ਗੋਲੀਆਂ ਕਿਥੋਂ ਲਿਆਉਂਦੀਆਂ ਸਨ ਅਤੇ ਅੱਗੇ ਕਿਸ ਨੂੰ ਵੇਚਦੀਆਂ ਸਨ।

-PTC News

  • Share