ਪੰਜਾਬ

ਫਰੀਦਕੋਟ 'ਚ ਪੁਲਿਸ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

By Riya Bawa -- November 02, 2021 7:11 pm -- Updated:Feb 15, 2021

ਫਰੀਦਕੋਟ: ਫਰੀਦਕੋਟ ਵਿਚ ਇਕ ਪੁਲਿਸ ਮੁਲਾਜ਼ਮ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮ੍ਰਿਤਕ ਆਪਣੀ ਪਤਨੀ ਦੇ ਪੇਕੇ ਪਿੰਡ ਤੋਂ ਵਾਪਸ ਨਾ ਪਰਤਣ ਨੂੰ ਲੈ ਕੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਪਤਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਲਾਇਨ ਦੇ ਕੁਆਟਰਾਂ ਵਿਚ ਰਹਿੰਦੇ ਪੁਲਿਸ ਮੁਲਾਜ਼ਮ ਜਗਜੀਤ ਸਿੰਘ ਜੋ ਕਿ ਲਾਂਗਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ।

ਪੰਜਾਬ ਪੁਲਿਸ ਵਿਚ ਲਾਂਗਰੀ ਵਜੋਂ ਤੈਨਾਤ ਜਗਜੀਤ ਸਿੰਘ ਦੀ ਮਾਤਾ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਦਾ ਆਪਣੀ ਪਤਨੀ ਨਾਲ ਕਰੀਬ ਇਕ ਮਹੀਨੇ ਤੋਂ ਮਨਮਟਾਵ ਚੱਲ ਰਿਹਾ ਸੀ ਜਿਸ ਕਾਰਨ ਉਸ ਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ ਤੇ ਵਾਪਸ ਨਹੀਂ ਆ ਰਹੀ ਸੀ। ਇਸ ਗੱਲ ਤੋਂ ਜਗਜੀਤ ਸਿੰਘ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ। ਕਿਉਂਕਿ ਉਸ ਦੇ 4 ਬੱਚਿਆਂ ਵਿਚੋਂ 2 ਬੱਚੇ ਉਸੇ ਕੋਲ ਸਨ ਜਿਨਾ ਦੀ ਸਾਂਭ ਸੰਭਾਲ ਵੀ ਉਹ ਖੁਦ ਹੀ ਕਰ ਰਿਹਾ ਸੀ।

ਉਹਨਾਂ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਵਾਪਸ ਆਉਣ ਲਈ ਕਹਿ ਰਿਹਾ ਸੀ ਪਰ ਉਹ ਵਾਪਸ ਨਹੀਂ ਸੀ ਆ ਰਹੀ ਜਿਸ ਕਾਰਨ ਉਸ ਨੇ ਪ੍ਰੇਸ਼ਾਨੀ ਦੇ ਚਲਦੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਲਾਸ਼ ਨੂੰ ਕਬਜੇ ਵਿਚ ਲੈ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

-PTC News

  • Share