
9ਵੀਂ ਜਮਾਤ ਦੀ ਵਿਦਿਆਰਥਣ 6 ਦਿਨ ਤੋਂ ਹੈ ਲਾਪਤਾ, ਪ੍ਰਸ਼ਾਸਨ ਬੇਖ਼ਬਰ,ਫਰੀਦਕੋਟ: ਫਰੀਦਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਮਾਮਲਾ ਇਹ ਹੈ ਕਿ ਫਰੀਦਕੋਟ ਦੇ ਨੇੜਲੇ ਪਿੰਡ ‘ਚ 6 ਦਿਨਾਂ ਤੋਂ ਇੱਕ 9ਵੀ ‘ਚ ਜਮਾਤ ਵਿੱਚ ਪੜ੍ਹਦੀ ਨਬਾਲਗ ਲੜਕੀ ਲਾਪਤਾ ਹੈ।

ਪੁਲਿਸ ਹੁਣ ਤੱਕ ਉਸ ਲੜਕੀ ਨੂੰ ਲੱਭਣ ‘ਚ ਨਾਕਾਮ ਰਹੀ ਹੈ।ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਲੜਕੀ ਨੂੰ ਲੱਭਣ ‘ਚ ਕੋਈ ਕਾਰਵਾਈ ਨਹੀਂ ਕਰ ਰਹੀ। ਹੁਣ ਉਹਨਾਂ ਦੁਆਰਾ ਆਪਣੀ ਧੀ ਨੂੰ ਲੱਭਣ ਲਈ ਐੱਸ. ਐੱਸ.ਪੀ. ਨੂੰ ਇਨਸਾਫ ਦੀ ਗੁਹਾਰ ਲਾਈ ਹੈ।

ਜਾਣਕਾਰੀ ਮੁਤਾਬਕ ਲਾਪਤਾ ਲੜਕੀ ਦੇ ਪਿਤਾ ਨੇ ਆਪਣੀ ਧੀ ਨੂੰ ਲੱਭਣ ਲਈ ਪੁਲਿਸ ਨੂੰ ਮਾਮਲਾ ਦਰਜ਼ ਕਰਵਾਇਆ ਸੀ। ਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਪਿੰਡ ਦੇ ਇੱਕ ਮੁੰਡੇ ਦੁਆਰਾ ਲੜਕੀ ਨੂੰ ਭਰਮਾ ਕੇ ਉਸ ਨੂੰ ਭਜਾ ਕੇ ਲਿਜਾਣ ਦਾ ਸ਼ੱਕ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਸੀ। ਪਰ ਹੁਣ ਤਕ ਪੁਲਿਸ ਲੜਕੀ ਨੂੰ ਲੱਭਣ ਵਿਚ ਨਾਕਾਮ ਰਹੀ ਹੈ। 6 ਦਿਨ ਬੀਤ ਜਾਣ ਤੋਂ ਬਾਅਦ ਹੁਣ ਪੀੜਤ ਪਰਿਵਾਰ ਵਲੋਂ ਜਿਲੇ ਦੇ ਪੁਲਿਸ ਮੁਖੀ ਨੂੰ ਕਿਹਾ ਹੈ ਕਿ ਉਹ ਜਲਦੀ ਤੋਂ ਜਲਦੀ ਲੜਕੀ ਨੂੰ ਲੱਭਣ ਤਾਂ ਕਿ ਉਹਨਾਂ ਦੀ ਲੜਕੀ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਦੂਜੇ ਪਾਸੇ ਜਦੋ ਇਸ ਮੁੱਦੇ ਬਾਰੇ ਥਾਣਾ ਇੰਚਾਰਜ ਇੰਦਰਜੀਤ ਦਾ ਕਹਿਣਾ ਹੈ ਕਿ ਲੜਕੇ ਖਿਲਾਫ ਵੀ ਮਾਮਲਾ ਦਰਜ਼ ਕਰ ਲਿਆ ਹੈ ਤੇ ਉਹ ਜਲਦੀ ਤੋਂ ਜਲਦੀ ਲੜਕੀ ਨੂੰ ਲੱਭ ਲੈਣਗੇ।
-PTC News