ਫਰੀਦਕੋਟ ਦੇ ਪਿੰਡ ਖੱਚੜਾਂ ‘ਚ “ਆਪ” ਉਮੀਦਵਾਰ ਪ੍ਰੋ ਸਾਧੂ ਸਿੰਘ ਦਾ ਵਿਰੋਧ, ਪਿੰਡ ਵਾਸੀਆਂ ਨੇ ਸੁਣਾਈਆਂ ਖਰੀਆਂ-ਖਰੀਆਂ

fdk
ਫਰੀਦਕੋਟ ਦੇ ਪਿੰਡ ਖੱਚੜਾਂ 'ਚ "ਆਪ" ਉਮੀਦਵਾਰ ਪ੍ਰੋ ਸਾਧੂ ਸਿੰਘ ਦਾ ਵਿਰੋਧ, ਪਿੰਡ ਵਾਸੀਆਂ ਨੇ ਸੁਣਾਈਆਂ ਖਰੀਆਂ-ਖਰੀਆਂ

ਫਰੀਦਕੋਟ ਦੇ ਪਿੰਡ ਖੱਚੜਾਂ ‘ਚ “ਆਪ” ਉਮੀਦਵਾਰ ਪ੍ਰੋ ਸਾਧੂ ਸਿੰਘ ਦਾ ਵਿਰੋਧ, ਪਿੰਡ ਵਾਸੀਆਂ ਨੇ ਸੁਣਾਈਆਂ ਖਰੀਆਂ-ਖਰੀਆਂ,ਫਰੀਦਕੋਟ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਸਿਆਸੀ ਅਖਾੜਾ ਭਖ ਚੁੱਕਿਆ ਹੈ, ਜਿਸ ਦੌਰਾਨ ਚੋਣ ਮੈਦਾਨ ਉਤਰੇ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ ਤੇ ਲੋਕਾਂ ਨੂੰ ਵੋਟਾਂ ਲਈ ਅਪੀਲ ਵੀ ਕਰ ਰਹੇ ਹਨ।

fdk
ਫਰੀਦਕੋਟ ਦੇ ਪਿੰਡ ਖੱਚੜਾਂ ‘ਚ “ਆਪ” ਉਮੀਦਵਾਰ ਪ੍ਰੋ ਸਾਧੂ ਸਿੰਘ ਦਾ ਵਿਰੋਧ, ਪਿੰਡ ਵਾਸੀਆਂ ਨੇ ਸੁਣਾਈਆਂ ਖਰੀਆਂ-ਖਰੀਆਂ

ਇਸ ਦੌਰਾਨ ਕਈ ਪਿੰਡਾਂ ਦੇ ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਦਾ ਵਿਰੋਧ ਵੀ ਕਰ ਰਹੇ ਹਨ ਕਿ ਪਿਛਲੇ ਸਮੇਂ ਉਹਨਾਂ ਸਾਡੇ ਲਈ ਕੁਝ ਵੀ ਨਹੀਂ ਕੀਤਾ।

ਹੋਰ ਪੜ੍ਹੋ:ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਕੀਤੀ ਵੱਡੀ ਕਾਰਵਾਈ, ਕਾਂਗਰਸ ਨਾਲ ਜੁੜੇ ਕਈ ਪੇਜ ਅਤੇ ਲਿੰਕ ਹਟਾਏ

fdk
ਫਰੀਦਕੋਟ ਦੇ ਪਿੰਡ ਖੱਚੜਾਂ ‘ਚ “ਆਪ” ਉਮੀਦਵਾਰ ਪ੍ਰੋ ਸਾਧੂ ਸਿੰਘ ਦਾ ਵਿਰੋਧ, ਪਿੰਡ ਵਾਸੀਆਂ ਨੇ ਸੁਣਾਈਆਂ ਖਰੀਆਂ-ਖਰੀਆਂ

ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਖੱਚੜਾਂ ਤੋਂ ਸਾਹਮਣੇ ਆਇਆ ਹੈ, ਜਿਥੇ ਪਿੰਡ ਵਾਸੀਆਂ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ ਸਾਧੂ ਸਿੰਘ ਦਾ ਵਿਰੋਧ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਸੱਥ ‘ਚ ਵੋਟਾਂ ਮੰਗਣ ਤੋਂ ਰੋਕਿਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਵਾਰ ਅਸੀਂ ਉਹਨਾਂ ਨੂੰ ਪਿੰਡ ਵਿੱਚੋਂ ਵੱਡੀ ਲੀਡ ‘ਤੇ ਜਿਤਾਇਆ ਸੀ, ਪਰ ਪ੍ਰੋ ਸਾਧੂ ਸਿੰਘ ਨੇ ਬਾਅਦ ‘ਚ ਇੱਕ ਵਾਰ ਵੀ ਮੂੰਹ ਨਹੀਂ ਦਿਖਾਇਆ।

ਹੋਰ ਪੜ੍ਹੋ:ਕਾਂਗਰਸੀ ਵਿਧਾਇਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਸਿਆਸਤ ਲਈ ਵਰਤੀਆਂ ਫੌਜੀ ਜਵਾਨਾਂ ਦੀਆਂ ਤਸਵੀਰਾਂ

fdk
ਫਰੀਦਕੋਟ ਦੇ ਪਿੰਡ ਖੱਚੜਾਂ ‘ਚ “ਆਪ” ਉਮੀਦਵਾਰ ਪ੍ਰੋ ਸਾਧੂ ਸਿੰਘ ਦਾ ਵਿਰੋਧ, ਪਿੰਡ ਵਾਸੀਆਂ ਨੇ ਸੁਣਾਈਆਂ ਖਰੀਆਂ-ਖਰੀਆਂ

ਉਹਨਾਂ ਇਹ ਵੀ ਕਿਹਾ ਕਿ 2014 ‘ਚ ਜਿੱਤ ਜਾਣ ਤੋਂ ਬਾਅਦ ਪਿੰਡ ਨੂੰ ਇਕ ਵੀ ਗ੍ਰਾਂਟ ਨਹੀਂ ਦਿੱਤੀ। ਜ਼ਿਕਰ ਏ ਖਾਸ ਹੈ ਕਿ ਆਉਣ ਵਾਲੀ 19 ਮਈ ਨੂੰ ਪੰਜਾਬ ਦੀਆਂ 13 ਸੀਟਾਂ ‘ਤੇ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ, ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: