ਵੀਡੀਓ

ਫਰੀਦਕੋਟ ਦੇ ਛੋਟੇ ਜਿਹੇ ਪਿੰਡ ਦੇ ਆਫਤਾਬ ਨੇ ਚਮਕਾਇਆ ਪੰਜਾਬੀਆਂ ਦਾ ਨਾਮ, ਜਿੱਤਿਆ ਰਾਈਜ਼ਿੰਗ ਸਟਾਰ-3 ਦਾ ਖਿਤਾਬ

By Jashan A -- June 09, 2019 1:19 pm

ਫਰੀਦਕੋਟ ਦੇ ਛੋਟੇ ਜਿਹੇ ਪਿੰਡ ਦੇ ਆਫਤਾਬ ਨੇ ਚਮਕਾਇਆ ਪੰਜਾਬੀਆਂ ਦਾ ਨਾਮ, ਜਿੱਤਿਆ ਰਾਈਜ਼ਿੰਗ ਸਟਾਰ-3 ਦਾ ਖਿਤਾਬ,ਕਹਿੰਦੇ ਹਨ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੇ ਰਹਿਣ ਵਾਲੇ ਆਫਤਾਬ ਨਾਮ ਦੇ ਬੱਚੇ ਨੇ।

ਦਰਅਸਲ, ਲਗਭਗ 3 ਮਹੀਨੇ ਪਹਿਲਾਂ ਚਲੇ ਸੰਗੀਤ ਦੇ ਸਫਰ ਮਗਰੋਂ ਸ਼ਨੀਵਾਰ ਨੂੰ ਪ੍ਰਸਾਰਤ ਹੋਏ 'ਰਾਈਜ਼ਿੰਗ ਸਟਾਰ ਸੀਜ਼ਨ-3' ਦੇ ਗਰੈਂਡ ਫਿਨਾਲੇ 'ਚ ਪੰਜਾਬ ਦੇ ਨਾਂ ਜਿੱਤ ਦਰਜ ਕਰਾਉਂਦਿਆਂ ਫਰੀਦਕੋਟ ਦੇ ਆਫਤਾਬ ਸਿੰਘ ਨੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ।


ਹੋਰ ਪੜ੍ਹੋ:ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀਆਂ ਨੇ ਗੱਡੀਆਂ ਨੂੰ ਲਗਾਈ ਅੱਗ, ਮਚਿਆ ਹੜਕੰਪ

ਮਹਿਜ਼ 12 ਸਾਲ ਦੇ ਆਫਤਾਬ ਨੂੰ 10 ਲੱਖ ਰੁਪਏ ਇਨਾਮ ਦੀ ਰਕਮ ਤੇ ਰਾਈਜ਼ਿੰਗ ਸਟਾਰ-3 ਗਰੈਂਡ ਫਿਨਾਲੇ ਦੇ ਜੇਤੂ ਦਾ ਖਿਤਾਬ ਮਿਲਿਆ ਹੈ। ਇਸ ਜਿੱਤ ਤੋਂ ਬਾਅਦ ਆਫਤਾਬ ਨੇ ਪੰਜਾਬ ਦਾ ਨਹੀਂ ਸਗੋਂ ਆਪਣੇ ਪਿੰਡ ਨੂੰ ਵੀ ਦੁਨੀਆ ਦੇ ਨਕਸ਼ੇ 'ਤੇ ਪਹੁੰਚਾ ਦਿੱਤਾ ਹੈ।


ਇਥੇ ਤੁਹਾਨੂੰ ਦੱਸ ਦੇਈਏ ਕਿ ਸ਼ੋਅ ਦੇ ਫਿਨਾਲੇ 'ਚ ਕੁਲ 4 ਫਾਈਨਲਿਸਟ ਪਹੁੰਚੇ ਸਨ।ਆਫਤਾਬ ਲਈ ਪ੍ਰਸ਼ੰਸਕਾਂ ਨੇ ਕੁਲ 90 ਫੀਸਦੀ ਵੋਟਿੰਗ ਕੀਤੀ ਸੀ।ਜੇਤੂ ਦੇ ਖਿਤਾਬ ਤਕ ਨਾ ਪਹੁੰਚ ਸਕਣ ਵਾਲੇ ਦਿਵਾਕਰ ਸ਼ਰਮਾ, ਸਤੀਸ਼ ਸ਼ਰਮਾ ਅਤੇ ਅਭਿਸ਼ੇਕ ਸਰਾਫ ਕਾਫੀ ਨਿਰਾਸ਼ ਨਜ਼ਰ ਆਏ।

-PTC News

  • Share