ਫਰੀਦਕੋਟ: ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦਾ ਚੌਥਾ ਦਿਨ, ਵੱਖ-ਵੱਖ ਖੇਡਾਂ ‘ਚ ਖਿਡਾਰੀਆਂ ਨੇ ਲਿਆ ਭਾਗ

Mela Baba Farid Ji

ਫਰੀਦਕੋਟ: ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦਾ ਚੌਥਾ ਦਿਨ, ਵੱਖ-ਵੱਖ ਖੇਡਾਂ ‘ਚ ਖਿਡਾਰੀਆਂ ਨੇ ਲਿਆ ਭਾਗ,ਫਰੀਦਕੋਟ: ਫਰੀਦਕੋਟ ਦੀਧਰਤੀ ‘ਤੇ ਹਰ ਸਾਲ ਮਨਾਇਆ ਜਾਣ ਵਾਲਾ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ ਪੁਰਬ ਇਸ ਸਾਲ ਵੀ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। 18 ਸਤੰਬਰ ਤੋਂ ਸ਼ੁਰੂ ਹੋਏ ਇਸ ਵਿਰਾਸਤੀ ਮੇਲਾ ਦਾ ਅੱਜ ਚੌਥਾ ਦਿਨ ਹੈ।

Mela Baba Farid Jiਜਿਸ ਦੌਰਾਨ ਸ਼ਹਿਰ ਫਰੀਦਕੋਟ ‘ਚ ਰੌਣਕਾਂ ਲੱਗੀਆਂ ਹੋਈਆਂ ਹਨ। ਵੱਡੀ ਗਿਣਤੀ ‘ਚ ਸ਼ਰਧਾਲੂ ਟਿੱਲਾ ਬਾਬਾ ਫਰੀਦ ਜੀ ਵਿਖੇ ਪਹੁੰਚ ਨਤਮਸਤਕ ਹੋ ਰਹੇ ਹਨ।ਇਸ ਮੇਲੇ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Mela Baba Farid Jiਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ੍ਹ ਜਿਥੇ ਕਬੱਡੀ, ਹਾਕੀ,ਫੁੱਟਬਾਲ ਆਦਿ ਖੇਡਾਂ ਦਾ ਆਗਾਜ ਹੋਇਆ ਸੀ। ਉਥੇ ਹੀ ਅੱਜ ਚੌਥੇ ਦਿਨ ਸਟੀਕ ਸੂਟਿੰਗ, ਬੈਡਮਿੰਟਨ ਅਤੇ ਹੈਂਡਬਾਲ ਟੂਰਨਾਂਮੈਂਟਾਂ ਦਾ ਆਗਾਜ ਹੋਇਆ।

ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਆਫ ਰਾਜਸਥਾਨ ਵਿਖੇ ਕੌਮੀ ਸੈਮੀਨਾਰ 16 ਮਾਰਚ ਨੂੰ

ਬਾਬਾ ਫਰੀਦ ਲਾਅ ਕਾਲਜ ਵਿਚ ਸਟੀਕ ਸੂਟਿੰਗ ਚੈਂਪੀਅਨਸਿਪ ਦਾ ਆਗਜ ਹੋਇਆ ਜਿਸ ‘ਚ ਨੈਸ਼ਨਲ ਪੱਧਰ ਦੇ ਸੂਟਰ ਪਹੁੰਚੇ ਅਤੇ ਆਪਣੀ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਗੱਲਬਾਤ ਕਰਦਿਆ ਸਿਮਰਨਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਵਾਰ15ਵਾਂ ਸਟੀਕ ਸੂਟਿੰਗ ਚੈਂਪੀਅਨਸਿਪ ਕਰਵਾਈ ਗਈ ਹੈ। ਜਿਸ ਵਿਚ ਨੈਸਨਲ ਪੱਧਰ ਦੇ ਖਿਡਾਰੀਆ ਨੇ ਹਿੱਸਾ ਲਿਆ ਹੈ।

Mela Baba Farid Jiਇਸ ਮੌਕੇ ਪਹੁੰਚੇ ਖਿਡਾਰੀਆ ਨੇ ਕਿਹਾ ਕਿ ਬਾਬਾ ਫਰੀਦ ਮੇਲੇ ਮੌਕੇ ਹੋਣ ਵਾਲੇ ਸਟੀਕ ਸੂਟਿੰਗ ਦੇ ਮੁਕਾਬਲੇ ਬਹੁਤ ਸਖਤ ਹੁੰਦੇ ਹਨ ਅਤੇ ਇਹਨਾਂ ਮੁਕਾਲਿਆ ਵਿਚ ਬੜੇ ਸਖਤ ਮੁਕਾਬਲੇ ਹੁੰਦੇ ਹਨ ਇਹ ਮੁਕਾਬਲੇ ਬੜੇ ਰੌਚਕ ਹੁੰਦੇ ਹਨ।

ਇਸ ਦੇ ਨਾਲ ਹੀ ਫਰੀਦਕੋਟ ਦੇ ਆਡੀਟੋਰੀਅਮ ਹਾਲ ਵਿਚ ਬੈਡਮਿੰਟਨ ਟੂਰਨਾਂਮੈਂਟ ਦਾ ਆਗਾਜ ਹੋਇਆ। ਜਿਸ ‘ਚ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਨਾਮੀਂ ਖਿਡਾਰੀ ਪਹੁੰਚੇ ਅਤੇ ਆਪਣੀ ਆਪਣੀ ਖੇਡ ਦੀ ਪੇਸ਼ਕਾਰੀ ਦਿੱਤੀ।ਨਹਿਰੂ ਸਟੇਡੀਅਮ ਦੇ ਹੈਡਬਾਲ ਗਰਾਊਂਡ ‘ਚ ਹੈਡਬਾਲ ਲੀਗ ਦਾ ਆਯੋਜਨ ਹੋਇਆ। ਜਿਸ ‘ਚ ਪੰਜਾਬ ਦੀਆਂ 6 ਨਾਮੀਂ ਹੈਂਡਬਾਲ ਟੀਮਾਂ ਨੇ ਭਾਗ ਲਿਆ।

Mela Baba Farid Jiਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵਾਰ ਇਹ ਮੇਲਾ 10 ਦਿਨ ਮਨਾਇਆ ਜਾ ਰਿਹਾ ਹੈ। ਜੋ ਕੇ 18 ਤੋਂ ਲੈ ਕੇ 28 ਸਤੰਬਰ ਤੱਕ ਮਨਾਇਆ ਜਾਵੇਗਾ। ਜਿਸ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

-PTC News