
ਬਹਿਬਲ ਕਲਾਂ ਗੋਲੀਕਾਂਡ ਮਾਮਲਾ: SIT ਵਲੋਂ ਚਰਨਜੀਤ ਸ਼ਰਮਾ ਖ਼ਿਲਾਫ਼ ਚਲਾਨ ਪੇਸ਼,ਫਰੀਦਕੋਟ: ਬਹਿਬਲਕਲਾਂ ਗੋਲੀਕਾਂਡ ਵਿਚ ਨਾਮਜਦ ਕੀਤੇ ਜਾਣ ਤੋਂ ਬਾਅਦ SIT ਵਲੋਂ ਗ੍ਰਿਫਤਾਰ ਕੀਤੇ ਗਏ ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾਂ ਖਿਲਾਫ ਬੀਤੇ ਦਿਨ SIT ਮੈਂਬਰ ਸਤਿੰਦਰ ਸਿੰਘ ਵਲੋਂ ਫਰੀਦਕੋਟ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ।

ਹੋਰ ਪੜ੍ਹੋ: ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਆਫ਼ ਇੰਵੈਸਟੀਗੇਸ਼ਨ (ਬੀ.ਓ.ਆਈ.) ਦੀ ਅਗਵਾਈ ਹੇਠ ਸਿੱਟ ਵੱਲੋਂ ਇਸ ਮੁਕੱਦਮੇ ਦੀ ਤਫ਼ਤੀਸ਼ ਅਜੇ ਜਾਰੀ ਹੈ।
ਤਫ਼ਤੀਸ਼ ਦੌਰਾਨ ਜੋ ਵੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ: ਬੱਚਿਆਂ ਸਮੇਤ ਵਿਅਕਤੀ ਨੇ ਟਰੇਨ ਅੱਗੇ ਮਾਰੀ ਛਾਲ, ਹੋਈ ਮੌਤ, ਦੇਖੋ ਤਸਵੀਰਾਂ
ਇਸ ਮਾਮਲੇ ਦੀ ਹਾਲੇ ਜਾਚ ਚੱਲ ਰਹੀ ਹੈ ਅਤੇ ਚਰਨਜੀਤ ਸ਼ਰਮਾਂ ਨਿਆਂਇਕ ਹਿਰਾਸਤ ‘ਚ ਪਟਿਆਲਾ ਜੇਲ੍ਹ ‘ਚ ਬੰਦ ਹੈ।
-PTC News