ਫਰੀਦਕੋਟ: ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ ASI ਨੂੰ ਦਬੋਚਿਆ

fdk
ਫਰੀਦਕੋਟ: ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ ASI ਨੂੰ ਦਬੋਚਿਆ

ਫਰੀਦਕੋਟ: ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ ASI ਨੂੰ ਦਬੋਚਿਆ,ਫਰੀਦਕੋਟ : ਫਰੀਦਕੋਟ ‘ਚ ਥਾਣਾ ਸਿਟੀ ਵਿਖੇ ਇਕ ਏ. ਐਸ. ਆਈ. ਰਿਸ਼ਵਤ ਲੈਂਦੇ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਕ ਲੜਕੇ ਨੂੰ ਮਾਮਲੇ ਕਥਿਤ ਛੇੜਛਾੜ ਦੇ ਮਾਮਲੇ ਵਿਚੋਂ ਕੱਢਣ ਬਦਲੇ 15000 ਰੁਪਏ ਮੰਗੇ ਸਨ।

fdk
ਫਰੀਦਕੋਟ: ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ ASI ਨੂੰ ਦਬੋਚਿਆ

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ. ਐਸ. ਆਈ. ਨੂੰ ਸ਼ਿਕਾਇਤਕਰਤਾ ਸੁਰੇਸ਼ ਕੁਮਾਰ ਵਲੋਂ ਪਿਛਲੇ ਦਿਨੀਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸੰਦੀਪ ਸਿੰਘ ਉਰਫ਼ ਵਿੱਕੀ ਉਸ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਲੈ ਗਿਆ ਹੈ।

ਹੋਰ ਪੜ੍ਹੋ:ਸੰਗਰੂਰ : ਅਕਾਲੀ ਵਰਕਰ ਦੇ ਕਤਲ ਦਾ ਮਾਮਲਾ : ਪੁਲਿਸ ਨੇ ਸਾਬਕਾ ਕਾਂਗਰਸੀ ਕੌਂਸਲਰ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ , 2 ਫ਼ਰਾਰ

ਇਸ ਮਾਮਲੇ ‘ਚ ਲੜਕਾ ਤੇ ਲੜਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਦੋਵੇਂ ਪਰਿਵਾਰਾਂ ਦਾ ਆਪਸ ‘ਚ ਸਮਝੌਤਾ ਹੋ ਗਿਆ।ਜਿਸ ਤੋਂ ਬਾਅਦ ਵੀ ਏ. ਐਸ. ਆਈ ਨੇ ਲੜਕੇ ਨੂੰ ਪੂਰੀ ਰਾਤ ਗ੍ਰਿਫ਼ਤਾਰ ਕਰੀ ਰੱਖਿਆ।

fdk
ਫਰੀਦਕੋਟ: ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ ASI ਨੂੰ ਦਬੋਚਿਆ

ਜਿਸ ਤੋਂ ਬਾਅਦ ਉਸ ਨੇ ਪਰਿਵਾਰ ਵਾਲਿਆਂ ਨੂੰ ਪੈਸੇ ਦੀ ਮੰਗ ਕੀਤੀ ਤਾਂ ਪਰਿਵਾਰ ਰਾਜ਼ੀ ਹੋ ਗਿਆ। ਜਦ ਏ. ਐਸ. ਆਈ ਰਿਸ਼ਵਤ ਲੈਣ ਲੱਗਾ ਤਾਂ ਮੌਕੇ ‘ਤੇ ਵਿਜੀਲੈਂਸ ਟੀਮ ਵਲੋਂ ਕਾਬੂ ਕਰ ਲਿਆ ਗਿਆ।

-PTC News