Advertisment

ਫਰੀਦਕੋਟ: ਹੱਥਾਂ 'ਚ ਲਾਲ ਚੂੜਾ ਪਾਈ ਧਰਨੇ 'ਤੇ ਬੈਠੀ ਨਵ-ਵਿਆਹੀ ਮੁਟਿਆਰ, ਜਾਣੋ ਪੂਰਾ ਮਾਮਲਾ

author-image
Jashan A
Updated On
New Update
ਫਰੀਦਕੋਟ: ਹੱਥਾਂ 'ਚ ਲਾਲ ਚੂੜਾ ਪਾਈ ਧਰਨੇ 'ਤੇ ਬੈਠੀ ਨਵ-ਵਿਆਹੀ ਮੁਟਿਆਰ, ਜਾਣੋ ਪੂਰਾ ਮਾਮਲਾ
Advertisment
ਫਰੀਦਕੋਟ: ਹੱਥਾਂ 'ਚ ਲਾਲ ਚੂੜਾ ਪਾਈ ਧਰਨੇ 'ਤੇ ਬੈਠੀ ਨਵ-ਵਿਆਹੀ ਮੁਟਿਆਰ, ਜਾਣੋ ਪੂਰਾ ਮਾਮਲਾ,ਫਰੀਦਕੋਟ: ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਇੱਕ ਨਵਵਿਆਹੀ ਲਾੜੀ ਧਰਨੇ 'ਤੇ ਬੈਠੀ ਹੈ। publive-imageਮਾਮਲਾ ਇਹ ਹੈ ਕਿ ਨਵ-ਵਿਆਹੀ ਲਾੜੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਵੀ ਕੱਢ ਦਿੱਤਾ। ਜਿਸ ਤੋਂ ਬਾਅਦ ਲੜਕੀ ਇਨਸਾਫ ਲਈ ਜ਼ਿਲਾ ਪੁਲਸ ਮੁਖੀ ਦੇ ਦਫਤਰ ਬਾਹਰ ਧਰਨੇ 'ਤੇ ਬੈਠ ਗਈ। publive-imageਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਲੜਕੀ ਸੁਮਨਪ੍ਰੀਤ ਕੌਰ ਦਾ ਵਿਆਹ ਲਗਭਗ 7 ਮਹੀਨੇ ਪਹਿਲਾਂ ਲਖਮੀਰ ਕੇ ਹਿਥਾੜ ਜ਼ਿਲਾ ਫਿਰੋਜ਼ਪੁਰ ਵਿਖੇ ਹੋਇਆ ਸੀ। publive-imageਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਲਗਭਗ 2 ਮਹੀਨੇ ਪਹਿਲਾਂ ਉਨ੍ਹਾਂ 10 ਲੱਖ ਰੁਪਏ ਦੀ ਮੰਗ ਕਰਦਿਆਂ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ਸੰਬੰਧੀ ਉਸ ਨੇ ਫਰੀਦਕੋਟ ਪੁਲਸ ਕੋਲ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਪੁਲਿਸ ਵਲੋਂ ਢਿੱਲਾ ਰਵੱਈਆ ਅਪਣਾਏ ਜਾਣ 'ਤੇ ਮਜਬੂਰ ਹੋ ਕੇ ਉਸ ਨੂੰ ਕਦਮ ਚੁੱਕਣਾ ਪਿਆ ਹੈ। -PTC News-
punjabi-news latest-punjabi-news faridkot-news news-in-punjabi latest-faridkot-news faridkot-news-in-punjabi
Advertisment

Stay updated with the latest news headlines.

Follow us:
Advertisment