ਫਰੀਦਕੋਟ ਤੋਂ ਵੀ ਵੱਜੀ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਤੂੰਬੀ, ਬੰਪਰ ਜਿੱਤ ਕੀਤੀ ਹਾਸਲ

ਫਰੀਦਕੋਟ ਤੋਂ ਵੀ ਵੱਜੀ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਤੂੰਬੀ, ਬੰਪਰ ਜਿੱਤ ਕੀਤੀ ਹਾਸਲ,ਫਰੀਦਕੋਟ: 7 ਪੜਾਅ ‘ਚ 19 ਮਈ ਨੂੰ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਦੇਸ਼ ਦੀ 17ਵੀਂ ਲੋਕ ਸਭਾ ਚੋਣ ‘ਚ ਵੱਖੋ-ਵੱਖ ਸੂਬਿਆਂ ‘ਚ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਇਥੇ ਕੁੱਲ 278 ਉਮੀਦਵਾਰ ਚੋਣ ਮੈਦਾਨ ‘ਚ ਸਨ।

ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਵਲੋਂ ਮੁਹੰਮਦ ਸਦੀਕ, ਅਕਾਲੀ-ਭਾਜਪਾ ਵਲੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਆਮ ਆਦਮੀ ਪਾਰਟੀ ਵਲੋਂ ਪ੍ਰੋ. ਸਾਧੂ ਸਿੰਘ ਅਤੇ ਪੀਡੀਏ ਵਲੋਂ ਮਾਸਟਰ ਬਲਦੇਵ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ, ਜਿਥੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਵਿਰੋਧੀਆਂ ਨੂੰ ਮਾਤ ਦੇ ਕੇ ਜਿੱਤ ਹਾਸਲ ਕਰ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਮੁਹੰਮਦ ਸਦੀਕ ਨੇ 83240 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ 417652 ਵੋਟਾਂ ਪਈਆਂ, ਉਥੇ ਹੀ ਦੂਸਰੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਰਹੇ, ਜਿਨ੍ਹਾਂ ਨੂੰ 334412 ਵੋਟਾਂ ਹਾਸਲ ਹੋਈਆਂ।

ਮੁਹੰਮਦ ਸਦੀਕ ਨੇ ਪੰਜਾਬ ‘ਚ ਇੱਕ ਹੋਰ ਸੀਟ ਝੋਲੀ ਪਾ ਦਿੱਤੀ। ਇਸ ਜਿੱਤ ਬਾਅਦ ਕਾਂਗਰਸੀ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਹਲਕਾ ਫਰੀਦਕੋਟ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ‘ਤੇ ਹੋਈ। ਵਿਧਾਨ ਸਭਾ ਹਲਕਾ ਨਿਹਾਲ ਵਾਲਾ, ਬਾਘਾ ਪੁਰਾਣਾ, ਮੋਗਾ ਅਤੇ ਧਰਮਕੋਟ ਦੀਆਂ ਵੋਟਾਂ ਦੀ ਗਿਣਤੀ ਆਈ.ਟੀ.ਆਈ ,ਮੋਗਾ ਵਿੱਚ ਅਤੇ ਹਲਕਾ ਗਿੱਦੜਬਾਹਾ ਦੀਆ ਵੋਟਾਂ ਦੀ ਗਿਣਤੀ ਪੰਡਤ ਚੇਤਨ ਦੇਵ ਕਾਲਜ ਆਫ ਐਜੂਕੇਸ਼ਨ, ਫਰੀਦਕੋਟ ਵਿੱਚ ਅਤੇ ਵਿਧਾਨ ਸÎਭਾ ਹਲਕਾ ਫਰੀਦਕੋਟ , ਕੋਟਕਪੂਰਾ, ਜੈਤੋਂ ਅਤੇ ਰਾਮਪੁਰਾ ਫੂਲ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੀਆਂ ਵੱਖ ਵੱਖ ਥਾਵਾਂ ‘ਤੇ ਕੀਤੀ ਗਈ।

ਦੱਸ ਦੇਈਏ ਕਿ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਵਲੋਂ ਮੁਹੰਮਦ ਸਦੀਕ, ਅਕਾਲੀ-ਭਾਜਪਾ ਵਲੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਆਮ ਆਦਮੀ ਪਾਰਟੀ ਵਲੋਂ ਪ੍ਰੋ. ਸਾਧੂ ਸਿੰਘ ਅਤੇ ਪੀਡੀਏ ਵਲੋਂ ਮਾਸਟਰ ਬਲਦੇਵ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ।

-PTC News