ਜਾਣੋ, ਫਰੀਦਕੋਟ ਸੀਟ ਤੋਂ ਕੌਣ ਚੱਲ ਰਿਹਾ ਅੱਗੇ

By Jashan A - May 23, 2019 10:05 am

ਜਾਣੋ, ਫਰੀਦਕੋਟ ਸੀਟ ਤੋਂ ਕੌਣ ਚੱਲ ਰਿਹਾ ਅੱਗੇ,ਫਰੀਦਕੋਟ: ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਦੀਆਂ ਵੋਟਾਂ ਹੋਈਆਂ ਸਨ, ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਸਾਰੇ ਹੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ।ਪਹਿਲੇ ਅਤੇ ਦੂਜੇ ਗੇੜ ਦੇ ਰੁਝਾਨ ਆ ਚੁੱਕੇ ਹਨ, ਜਿਸ ਦੌਰਾਨ ਕਾਂਗਰਸ ਪਾਰਟੀ, 8 ਅਕਾਲੀ ਦਲ 2, ਭਾਜਪਾ 2 ਅਤੇ ਆਮ ਆਦਮੀ ਪਾਰਟੀ 1 ਸੀਟ ਨਾਲ ਅੱਗੇ ਚੱਲ ਰਹੀ ਹੈ।

fdk ਜਾਣੋ, ਫਰੀਦਕੋਟ ਸੀਟ ਤੋਂ ਕੌਣ ਚੱਲ ਰਿਹਾ ਅੱਗੇ

ਜੇ ਗੱਲ ਕੀਤੀ ਜਾਵੇ ਫਰੀਦਕੋਟ ਸੀਟ ਦੀ ਤਾਂ ਇਥੇ ਮੁਕਾਬਲਾ ਕਾਫੀ ਫਸਵਾਂ ਦੇਖ ਨੂੰ ਮਿਲ ਰਿਹਾ ਹੈ। ਪਰ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਇਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹੰਮਦ ਸਦੀਕ 11339 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਇਸ ਦੌਰਾਨ ਦੂਸਰੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੋਕ ਸਭਾ ਹਲਕਾ ਫਰੀਦਕੋਟ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ 'ਚ ਹੋ ਰਹੀ ਹੈ। ਵਿਧਾਨ ਸਭਾ ਹਲਕਾ ਨਿਹਾਲ ਵਾਲਾ, ਬਾਘਾ ਪੁਰਾਣਾ, ਮੋਗਾ ਅਤੇ ਧਰਮਕੋਟ ਦੀਆਂ ਵੋਟਾਂ ਦੀ ਗਿਣਤੀ ਆਈ.ਟੀ.ਆਈ ,

fdk ਜਾਣੋ, ਫਰੀਦਕੋਟ ਸੀਟ ਤੋਂ ਕੌਣ ਚੱਲ ਰਿਹਾ ਅੱਗੇ

ਮੋਗਾ ਵਿੱਚ ਅਤੇ ਹਲਕਾ ਗਿੱਦੜਬਾਹਾ ਦੀਆ ਵੋਟਾਂ ਦੀ ਗਿਣਤੀ ਪੰਡਤ ਚੇਤਨ ਦੇਵ ਕਾਲਜ ਆਫ ਐਜੂਕੇਸ਼ਨ, ਫਰੀਦਕੋਟ ਵਿੱਚ ਅਤੇ ਵਿਧਾਨ ਸÎਭਾ ਹਲਕਾ ਫਰੀਦਕੋਟ , ਕੋਟਕਪੂਰਾ, ਜੈਤੋਂ ਅਤੇ ਰਾਮਪੁਰਾ ਫੂਲ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੀਆਂ ਵੱਖ ਵੱਖ ਥਾਵਾਂ 'ਤੇ ਕੀਤੀ ਜਾ ਰਹੀ ਹੈ।

-PTC News

adv-img
adv-img