Thu, Apr 25, 2024
Whatsapp

ਫਰੀਦਕੋਟ: ਪਿੰਡ ਦੇ ਮੁੱਖ ਚੌਂਕ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਲਗਾਇਆ ਧਰਨਾ

Written by  Jashan A -- April 02nd 2019 06:12 PM
ਫਰੀਦਕੋਟ: ਪਿੰਡ ਦੇ ਮੁੱਖ ਚੌਂਕ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਲਗਾਇਆ ਧਰਨਾ

ਫਰੀਦਕੋਟ: ਪਿੰਡ ਦੇ ਮੁੱਖ ਚੌਂਕ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਲਗਾਇਆ ਧਰਨਾ

ਫਰੀਦਕੋਟ: ਪਿੰਡ ਦੇ ਮੁੱਖ ਚੌਂਕ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਲਗਾਇਆ ਧਰਨਾ,ਫਰੀਦਕੋਟ: ਪਿੰਡ ਦੇ ਮੁੱਖ ਚੌਂਕ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਪਿੰਡ ਘੁਗਿਆਣਾ ਦੇ ਲੋਕਾਂ ਨੇ ਠੇਕੇ ਦੇ ਬਾਹਰ ਧਰਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_277714" align="aligncenter" width="300"]fdk ਫਰੀਦਕੋਟ: ਪਿੰਡ ਦੇ ਮੁੱਖ ਚੌਂਕ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਲਗਾਇਆ ਧਰਨਾ[/caption] ਧਰਨਾ ਦੇ ਰਹੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਮੇਨ ਚੌਕ 'ਚ ਸ਼ਰਾਬ ਦਾ ਠੇਕਾ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਪੜ੍ਹੋ: ਅਗਲੇ ਮਹੀਨੇ ਇਹਨਾਂ ਦਿਨਾਂ ਲਈ ਬੰਦ ਰਹਿ ਸਕਦੇ ਨੇ ਠੇਕੇ! ਠੇਕੇ 'ਤੇ ਸ਼ਰਾਬ ਪੀਣ ਆਉਣ ਵਾਲੇ ਸ਼ਰਾਬੀ ਹਰ ਸਮੇਂ ਠੇਕੇ ਦੇ ਬਾਹਰ ਖੜ੍ਹੇ ਰਹਿੰਦੇ ਹਨ, ਜੋ ਉਸ ਥਾਂ ਤੋਂ ਲੰਘਣ ਵਾਲੀਆਂ ਔਰਤਾਂ ਅਤੇ ਸਕੂਲ-ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ। [caption id="attachment_277715" align="aligncenter" width="300"]fdk ਫਰੀਦਕੋਟ: ਪਿੰਡ ਦੇ ਮੁੱਖ ਚੌਂਕ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਲਗਾਇਆ ਧਰਨਾ[/caption] ਪਿੰਡ ਵਾਸੀਆਂ ਅਤੇ ਪੰਚਾਇਤ ਦਾ ਕਹਿਣਾ ਹੈ ਕਿ ਇਸ ਠੇਕੇ ਨੂੰ ਪਿੰਡੋਂ ਬਾਹਰ ਕਢਵਾਉਣ ਲਈ ਉਹ ਪਿਛਲੇ 3 ਦਿਨਾਂ ਤੋਂ ਧਰਨੇ 'ਤੇ ਬੈਠੇ ਹੋਏ ਹਨ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਕੀਤੀ ਪਰ ਕਿਸੇ ਨੇ ਅੱਜ ਤੱਕ ਉਨ੍ਹਾਂ ਦੀ ਇੱਕ ਨਹੀਂ ਸੁਣੀ। -PTC News


Top News view more...

Latest News view more...