Sat, Apr 20, 2024
Whatsapp

ਮੁਹੰਮਦ ਸਦੀਕ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਕਾਂਗਰਸੀਆਂ ਨੇ ਖਿੱਚੀ ਤਿਆਰੀ, ਜਵਾਈ 'ਤੇ ਵੀ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ

Written by  Jashan A -- April 07th 2019 10:52 AM
ਮੁਹੰਮਦ ਸਦੀਕ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਕਾਂਗਰਸੀਆਂ ਨੇ ਖਿੱਚੀ ਤਿਆਰੀ, ਜਵਾਈ 'ਤੇ ਵੀ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ

ਮੁਹੰਮਦ ਸਦੀਕ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਕਾਂਗਰਸੀਆਂ ਨੇ ਖਿੱਚੀ ਤਿਆਰੀ, ਜਵਾਈ 'ਤੇ ਵੀ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ

ਮੁਹੰਮਦ ਸਦੀਕ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਕਾਂਗਰਸੀਆਂ ਨੇ ਖਿੱਚੀ ਤਿਆਰੀ, ਜਵਾਈ 'ਤੇ ਵੀ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ,ਫਰੀਦਕੋਟ: ਲੋਕ ਸਭਾ ਚੋਣਾਂ ਨੂੰ ਲੈ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆ ਹਨ। ਜਿਸ ਦੌਰਾਨ ਸੂਬੇ ਅੰਦਰ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ। ਇਸ ਦੇ ਤਹਿਤ ਬੀਤੇ ਦਿਨ ਕਾਂਗਰਸ ਵੱਲੋਂ ਪੰਜਾਬ ਦੇ 3 ਉਮੀਦਵਾਰਾਂ ਦੇ ਨਾਮ 'ਤੇ ਮੋਹਰ ਲਗਾਈ। ਜਿਨ੍ਹਾਂ 'ਚ ਫਰੀਦਕੋਟ ਸੀਟ ਤੋਂ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਗਈ ਹੈ।ਟਿਕਟ ਦਿੱਤੇ ਜਾਣ ਤੋਂ ਬਾਅਦ ਹਲਕਾ ਫਰੀਦਕੋਟ ਦੇ ਕਾਂਗਰਸੀ ਵਰਕਰਾਂ 'ਚ ਰੋਸ ਪਾਇਆ ਜਾ ਰਿਹਾ ਹੈ। [caption id="attachment_279552" align="aligncenter" width="300"]fdk ਮੁਹੰਮਦ ਸਦੀਕ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਕਾਂਗਰਸੀਆਂ ਨੇ ਖਿੱਚੀ ਤਿਆਰੀ, ਜਵਾਈ 'ਤੇ ਵੀ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ[/caption] ਪੰਜਾਬ ਕਾਂਗਰਸ ਦੇ ਸਕੱਤਰ ਅਤੇ ਜੱਟ ਮਹਾਂਸਭਾ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਬਾਬਾ ਅਤੇ ਸਾਥੀਆਂ ਨੇ ਮੁਹੰਮਦ ਸਕੀਮ ਨੂੰ ਟਿਕਟ ਦਿੱਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਅਤੇ ਉਹਨਾਂ ਕਿਸੇ ਪੜ੍ਹੇ ਲਿਖੇ ਨੌਜੁਆਨ ਨੂੰ ਟਿਕਟ ਦੇਣ ਦੀ ਮੰਗ ਕੀਤੀ। ਹੋਰ ਪੜ੍ਹੋ:ਜੰਮੂ ਕਸ਼ਮੀਰ ‘ਚ ਪਹਿਲੇ ਪੜਾਅ ਦੀਆਂ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਨੇ ਵੋਟਾਂ ,ਸੁਰੱਖਿਆ ਦੇ ਸਖ਼ਤ ਪ੍ਰਬੰਧ [caption id="attachment_279553" align="aligncenter" width="300"]fdk ਮੁਹੰਮਦ ਸਦੀਕ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਕਾਂਗਰਸੀਆਂ ਨੇ ਖਿੱਚੀ ਤਿਆਰੀ, ਜਵਾਈ 'ਤੇ ਵੀ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ[/caption] ਇਸ ਮੌਕੇ ਉਹਨਾਂ ਮੁਹੰਮਦ ਸਦੀਕ ਦੇ ਜਵਾਈ ਸੂਰਜ ਭਾਰਦਵਾਜ 'ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਹਾਈਕਮਾਨ ਨੇ ਫੈਸਲਾ ਨਾ ਬਦਲਿਆ ਤਾਂ ਕਾਂਗਰਸ ਨੂੰ ਇਸ ਸੀਟ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। [caption id="attachment_279554" align="aligncenter" width="300"]fdk ਮੁਹੰਮਦ ਸਦੀਕ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਕਾਂਗਰਸੀਆਂ ਨੇ ਖਿੱਚੀ ਤਿਆਰੀ, ਜਵਾਈ 'ਤੇ ਵੀ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ[/caption] ਕਾਬਿਲੇਗੌਰ ਹੈ ਕਿ ਫਰੀਦਕੋਟ ਸੀਟ ਕਾਂਗਰਸ ਲਈ ਟੇਢੀ ਖੀਰ ਰਹੀ ਹੈ। ਕਾਂਗਰਸ ਦੇ ਸਾਬਕਾ ਆਗੂ ਜਗਮੀਤ ਸਿੰਘ ਬਰਾੜ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵੀ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਦਾ ਸ਼ਿਕਾਰ ਹੋ ਚੁੱਕੇ ਹਨ।ਹੁਣ ਇੱਕ ਵਾਰ ਉੱਠ ਰਹੀਆਂ ਬਗਾਵਤੀ ਸੁਰਾਂ ਨੇ ਕਾਂਗਰਸ ਦਾ ਸਿਰ ਦਰਦ ਵਧਾ ਦਿੱਤਾ ਹੈ ਅਤੇ 13 ਦੇ ਅੰਕੜੇ ਨੂੰ ਕਿਵੇਂ ਛੂਹਿਆ ਜਾਵੇਗਾ ਹੁਣ ਇਹ ਕਾਂਗਰਸ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। -PTC News


Top News view more...

Latest News view more...