ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਕੀਤੀ ਬਰਾਮਦ

Drug

ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਕੀਤੀ ਬਰਾਮਦ,ਫਰੀਦਕੋਟ: ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਪੁਲਿਸ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ।ਜਿਸ ਦੇ ਚਲਦਿਆਂ ਪੁਲਿਸ ਵੱਲੋਂ ਲਗਤਾਰ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ।ਲਗਤਾਰ ਚੈਕਿੰਗ ਅਤੇ ਰੇਡ ਕਰ ਨਸ਼ੇ ਤਸਕਰਾਂ ਅਤੇ ਨਸ਼ੇ ਨੂੰ ਬਰਾਮਦ ਕਰ ਰਹੀ ਹੈ।

Drugਇਸ ਲੜੀ ਤਹਿਤ ਫ਼ਰੀਦਕੋਟ ਪੁਲਿਸ ਨੇ ਪਿਛਲੇ ਦਿਨੀਂ ਇੱਕ ਮੈਡੀਕਲ ਮਾਲਕ ਦੇ ਘਰ ਰੇਡ ਕਰ ਭਾਰੀ ਮਾਤਰਾ ‘ਚ ਨਸ਼ਾ ਅਤੇ 90 ਲੱਖ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਸੀ ਅਤੇ ਹੁਣ ਫਰੀਦਕੋਟ ਪੁਲਿਸ ਨੇ ਇੱਕ ਹੋਰ ਸਫ਼ਲਤਾ ਹਾਸਲ ਕਰਦਿਆਂ, ਫ਼ਰੀਦਕੋਟ ਦੇ ਨੇੜਿਉਂ ਲੰਘਦੇ ਸੇਮ ਨਾਲੇ ਵਿਚੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਹੋਰ ਪੜ੍ਹੋ: ਮੈਕਸੀਕੋ-ਅਮਰੀਕੀ ਬਾਰਡਰ ਤੋਂ ਆਰ-ਪਾਰ ਜਾਂਦੀ ਸੁਰੰਗ ਲੱਭੀ, ਅਧਿਕਾਰੀਆਂ ਦੇ ਉੱਡੇ ਹੋਸ਼

Drugਜਿਸ ਦੀ ਮਾਤਰਾ 38275 ਨਸ਼ੀਲੀਆਂ ਗੋਲੀਆਂ,712 ਨਸ਼ੀਲੇ ਕੈਪਸੂਲ,425 ਨਸ਼ੀਲੇ ਟੀਕੇ ਅਤੇ 9300 ਮੱਝਾਂ ਨੂੰ ਲਗਾਉਣ ਵਾਲੇ ਟੀਕੇ ਹਨ।

Drugਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਰਾਜ ਬਚਨ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਵਿਸ਼ੇਸ ਮੁਹਿੰਮ ਤਹਿਤ ਫਰੀਦਕੋਟ ਐਂਟੀ ਨਰਕੋਟਿਕਸ ਸੈੱਲ ਨੂੰ ਇਕ ਜਾਣਕਾਰੀ ਮਿਲੀ ਕਿ ਅਰਾਈਆਂ ਵਾਲਾ ਰੋਡ ਤੋਂ ਲੰਘਦੇ ਸੇਮ ਨਾਲੇ ਵਿਚੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਸੁੱਟਿਆ ਹੋਇਆ ਹੈ,ਉਹਨਾਂ ਵਲੋਂ ਓਥੇ ਪਹੁੰਚ ਕੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ।

-PTC News