Fri, Apr 26, 2024
Whatsapp

ਫਰੀਦਕੋਟ: ਵਿਦੇਸ਼ੀ ਲੜਕੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕਿਆਂ ਨਾਲ ਠੱਗੀ ਮਾਰਨ ਵਾਲੀ ਔਰਤ ਨੂੰ ਪੁਲਿਸ ਨੇ ਦਬੋਚਿਆ

Written by  Jashan A -- March 23rd 2019 05:20 PM
ਫਰੀਦਕੋਟ: ਵਿਦੇਸ਼ੀ ਲੜਕੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕਿਆਂ ਨਾਲ ਠੱਗੀ ਮਾਰਨ ਵਾਲੀ ਔਰਤ ਨੂੰ ਪੁਲਿਸ ਨੇ ਦਬੋਚਿਆ

ਫਰੀਦਕੋਟ: ਵਿਦੇਸ਼ੀ ਲੜਕੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕਿਆਂ ਨਾਲ ਠੱਗੀ ਮਾਰਨ ਵਾਲੀ ਔਰਤ ਨੂੰ ਪੁਲਿਸ ਨੇ ਦਬੋਚਿਆ

ਫਰੀਦਕੋਟ: ਵਿਦੇਸ਼ੀ ਲੜਕੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕਿਆਂ ਨਾਲ ਠੱਗੀ ਮਾਰਨ ਵਾਲੀ ਔਰਤ ਨੂੰ ਪੁਲਿਸ ਨੇ ਦਬੋਚਿਆ,ਫਰੀਦਕੋਟ:ਫਰੀਦਕੋਟ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਨੇ ਵਿਦੇਸ਼ੀ ਲੜਕੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਮੀਰ ਘਰਾਂ ਦੇ ਲੜਕਿਆਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। [caption id="attachment_273329" align="aligncenter" width="300"]fdk ਫਰੀਦਕੋਟ: ਵਿਦੇਸ਼ੀ ਲੜਕੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕਿਆਂ ਨਾਲ ਠੱਗੀ ਮਾਰਨ ਵਾਲੀ ਔਰਤ ਨੂੰ ਪੁਲਿਸ ਨੇ ਦਬੋਚਿਆ[/caption] ਮਿਲੀ ਜਾਣਕਾਰੀ ਮੁਤਾਬਕ ਇਸ ਗਿਰੋਹ ਨੇ ਪੰਜਾਬ ਦੇ ਕਈ ਪਰਿਵਾਰਾਂ ਨੂੰ ਬਣਾਇਆ ਨਿਸ਼ਾਨਾ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਗਿਰੋਹ ਦੀ ਮਾਸਟਰ ਮਾਈਂਡ ਨਰਿੰਦਰ ਪੁਰੇਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿਨ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਹੋਰ ਪੜ੍ਹੋ:ਲੁਧਿਆਣਾ ‘ਚ ਲਗਜ਼ਰੀ ਹੋਟਲ ਦੇ ਮਾਲਕ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼,ਮੁਲਜ਼ਮ ਫਰਾਰ ਭਾਰਤੀ ਲੜਕੀਆਂ ਦੇ ਕਥਿਤ ਜਾਅਲੀ ਵਿਦੇਸ਼ੀ ਦਸਤਾਵੇਜ਼ ਤਿਆਰ ਕਰ ਅਮੀਰ ਘਰਾਂ ਦੇ ਲੜਕਿਆਂ ਨਾਲ ਵਿਆਹ ਕਰਵਾ ਪਹਿਲਾਂ ਲੱਖਾਂ ਦੀ ਠੱਗੀ ਮਾਰਦੀ ਸੀ ਅਤੇ ਬਾਅਦ 'ਚ ਝੂਠੇ ਮੁਕੱਦਮੇ ਦਰਜ ਕਰਵਾ ਦਿੰਦੇ ਸਨ। [caption id="attachment_273330" align="aligncenter" width="300"]fdk ਫਰੀਦਕੋਟ: ਵਿਦੇਸ਼ੀ ਲੜਕੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕਿਆਂ ਨਾਲ ਠੱਗੀ ਮਾਰਨ ਵਾਲੀ ਔਰਤ ਨੂੰ ਪੁਲਿਸ ਨੇ ਦਬੋਚਿਆ[/caption] ਫਰੀਦਕੋਟ ਦੇ ਐੱਸ. ਪੀ. ਮੈਡਮ ਗੁਰਮੀਤ ਕੌਰ ਨੇ ਅੱਜ ਫਰੀਦਕੋਟ 'ਚ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ਦੇ ਹੱਥ ਇਕ ਅਜਿਹਾ ਠਗ ਗਿਰੋਹ ਲੱਗਿਆ ਹੈ, ਜੋ ਪੰਜਾਬ ਅਤੇ ਦਿਲੀ ਦੇ ਅਮੀਰ ਘਰਾਂ ਦੇ ਲੜਕਿਆਂ ਨੂੰ ਵਿਦੇਸ਼ੀ ਲਾੜੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਦਾ ਸੀ ਅਤੇ ਹੁਣ ਤੱਕ ਡੇਢ ਦਰਜਨ ਦੇ ਕਰੀਬ ਲੋਕਾਂ ਨਾਲ ਇਹ ਠੱਗੀਆਂ ਮਾਰ ਚੁੱਕੇ ਹਨ। -PTC News


Top News view more...

Latest News view more...