ਨਸ਼ਿਆਂ ਖਿਲਾਫ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 87 ਲੱਖ ਦੀ ਡਰੱਗ ਮਨੀ ਸਮੇਤ ਨਸ਼ੀਲੇ ਪਦਾਰਥ ਬਰਾਮਦ

By Jashan A - August 28, 2019 1:08 pm

ਨਸ਼ਿਆਂ ਖਿਲਾਫ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 87 ਲੱਖ ਦੀ ਡਰੱਗ ਮਨੀ ਸਮੇਤ ਨਸ਼ੀਲੇ ਪਦਾਰਥ ਬਰਾਮਦ,ਫਰੀਦਕੋਟ: ਫਰੀਦਕੋਟ ਪੁਲਿਸ ਨੂੰ ਨਸ਼ਿਆਂ ਖਿਲਾਫ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਹਨਾਂ ਨੇ ਇੱਕ ਮੈਡੀਕਲ ਸਟੋਰ ਅਤੇ ਮਾਲਕ ਦੇ ਘਰ 'ਤੇ ਛਾਪੇਮਾਰੀ ਕਰ 8759000 ਰੁਪਏ ਦੀ ਡਰੱਗ ਮਨੀ ਅਤੇ 68400 ਨਸ਼ੀਲੀਆਂ ਗੋਲੀਆਂ,119 ਨਸ਼ੀਲੇ ਟੀਕੇ ਅਤੇ 30 ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ, ਇਕ ਕਰੰਸੀ ਗਿਣਨ ਵਾਲੀ ਮਸ਼ੀਨ ਅਤੇ 330000 ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ। ਇਸ ਬਾਰੇ ਅੱਜ ਫਰੀਦਕੋਟ ਪੁਲਿਸ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ।

fdkਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ੍ਹ ਫਰੀਦਕੋਟ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਸੀ ਤੇ ਸ਼ਹਿਰ ਦੇ ਇਕ ਨਸ਼ਾ ਤਸਕਰੀ ਲਈ ਬਦਨਾਮ ਮੈਡੀਕਲ ਸਟੋਰ ਮਾਲਕ ਦੇ ਘਰ ਅਤੇ ਦੁਕਾਨ ਤੇ ਛਾਪੇਮਾਰੀ ਕਰ ਵੱਡੀ ਮਾਤਰਾ ਵਿਚ ਡਰੱਗ ਮਨੀ ਅਤੇ ਪਾਬੰਦੀ ਸੁਦਾ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ।

ਹੋਰ ਪੜ੍ਹੋ: ਚੋਰਾਂ ਨੂੰ ਟੱਕਰੀ ਪੁਲਿਸ : ਨਗਦੀ ਸਮੇਤ, ਕੀਮਤੀ ਗਹਿਣੇ ਅਤੇ ਹੋਰ ਸਮਾਨ ਕੀਤਾ ਜ਼ਬਤ

fdkਸੂਤਰਾਂ ਮੁਤਾਬਕ ਪੁਲਿਸ ਵਲੋਂ ਕਰੀਬ 3 ਵਜੇ ਰੇਡ ਕੀਤੀ ਗਈ ਸੀ ਅਤੇ ਕਰੀਬ 3 ਘੰਟਿਆਂ ਤੱਕ ਇਹ ਰੇਡ ਚੱਲੀ। ਜਿਸ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ।

fdkਬੀਤੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ SP ਇਨਵੇਸਟੀਗੇਸ਼ਨ ਸੇਵਾ ਸਿੰਘ ਮੱਲ੍ਹੀ ਨੇ ਦਸਿਆ ਸੀ ਕਿ ਫਰੀਦਕੋਟ ਦੇ Rk ਟ੍ਰੇਡਰਜ ਦੀ ਮੈਡੀਕਲ ਸ਼ਾਪ ਅਤੇ ਘਰ ਤੇ ਰੇਡ ਕੀਤੀ ਗਈ ਹੈ।ਜਿਸ ਵਿਚ ਉਹਨਾਂ ਨੂੰ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ ਹੋਈ ਹੈ।

-PTC News

adv-img
adv-img